ਜੱਜ (ਚੋਰ ਨੂੰ), ‘‘ਤੇਰੇ 'ਤੇ ਇੱਕੋ ਰਾਤ 'ਚ ਛੇ ਚੋਰੀਆਂ ਕਰਨ ਦਾ ਦੋਸ਼ ਹੈ। ਇਸ ਬਾਰੇ ਤੇਰਾ ਕੀ ਕਹਿਣਾ ਹੈ?”
ਚੋਰ ਮੁਸਕਰਾ ਕੇ ਬੋਲਿਆ, ‘‘ਹਜ਼ੂਰ, ਮੇਰੇ ਪੂਜਨੀਕ ਸਹੁਰਾ ਸਾਹਿਬ ਕਿਹਾ ਕਰਦੇ ਸਨ ਕਿ ਮਿਹਨਤ ਤੋਂ ਕਦੇ ਵੀ ਜੀਅ ਨਹੀਂ ਚੁਰਾਉਣ ਚਾਹੀਦਾ।”
*********
ਇੱਕ ਵਾਰ ਇੱਕ ਔਰਤ ਪਿਸਤੌਲ ਖਰੀਦਣ ਹਥਿਆਰਾਂ ਦੀ ਦੁਕਾਨ 'ਤੇ ਗਈ। ਪਹਿਲਾਂ ਤਾਂ ਦੁਕਾਨਦਾਰ ਥੋੜ੍ਹਾ ਘਬਰਾਇਆ। ਫਿਰ ਬੋਲਿਆ, ‘‘ਇਹ ਤੁਹਾਨੂੰ ਆਪਣੇ ਬਚਾਅ ਲਈ ਚਾਹੀਦੇ ਹਨ ਨਾ?”
ਔਰਤ, ‘‘ਨਹੀਂ, ਆਪਣੇ ਬਚਾਅ ਲਈ ਤਾਂ ਮੈਂ ਵਕੀਲ ਕਰ ਲਵਾਂਗੀ, ਤੁਸੀਂ ਬੱਸ ਪਿਸਤੌਲ ਦੇ ਦਿਓ।”
*********
ਰਸਤੇ ਵਿੱਚ ਚੱਲ ਰਹੀ ਮੋਟੀ ਔਰਤ ਨੂੰ ਦੇਖ ਕੇ ਇੱਕ ਬੱਚਾ ਰੁਕ ਗਿਆ। ਔਰਤ ਨੇ ਪੁੱਛਿਆ, ‘‘ਤੂੰ ਮੈਨੂੰ ਦੇਖ ਕੇ ਰੁਕਿਆ ਕਿਉਂ?”
ਬੱਚਾ, ‘‘ਆਂਟੀ, ਸਾਹਮਣੇ ਪੀਲੇ ਬੋਰਡ 'ਤੇ ਲਿਖਿਆ ਹੈ ਕਿ ਭਾਰੀ ਵਾਹਨਾਂ ਨੂੰ ਪਹਿਲਾਂ ਲੰਘਣ ਦਿਓ।”