Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਖੇਡਾਂ

ਆਈ ਪੀ ਐੱਲ ਕ੍ਰਿਕਟ ਮੁੰਬਈ 5ਵੀਂ ਵਾਰ ਚੈਂਪੀਅਨ ਬਣਿਆ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ

November 11, 2020 06:52 AM

ਦੁਬਈ, 10 ਨਵੰਬਰ, (ਪੋਸਟ ਬਿਊਰੋ)-ਮੁੰਬਈ ਇੰਡੀਅਨਜ਼ ਟੀਮ ਨੇ ਟੈਂਟ ਬੋਲਟ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਖੇਡ ਨਾਲ ਆਪਣੀ ਬਾਦਸ਼ਾਹੀ ਫਿਰ ਕਾਇਮ ਰੱਖੀ ਹੈ ਅਤੇ ਦਿੱਲੀ ਕੈਪੀਟਲਸ ਟੀਮ ਨੂੰ ਮੰਗਲਵਾਰ ਏਥੇ ਹੋਏ ਆਖਰੀ ਮੈਚ ਵਿੱਚ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਖਿਤਾਬ ਜਿੱਤ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਦਿੱਲੀ ਟੀਮ 7 ਵਿਕਟਾਂਸਿਰਫ 156 ਦੌੜਾਂ ਬਣਾ ਸਕੀ। ਮੁੰਬਈ ਨੇ 18.4 ਓਵਰਾਂ ਵਿਚ 5 ਵਿਕਟਾਂ ਉੱਤੇ 157 ਦੌੜਾਂ ਬਣਾ ਕੇ ਪਿਛਲੇ 8 ਸਾਲਾਂ ਵਿਚ 5ਵੀਂ ਵਾਰ ਖਿਤਾਬ ਜਿੱਤਿਆ। ਰੋਹਿਤ ਨੇ 50 ਗੇਂਦਾਂ ਉੱਤੇ 68 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ 4 ਛੱਕੇ ਸ਼ਾਮਲ ਹਨ। ਇਸ਼ਾਨ ਕਿਸ਼ਨ (ਅਜੇਤੂ 33) ਨੇ ਫਿਰ ਤੋਂ ਆਪਣਾ ਪ੍ਰਭਾਵ ਛੱਡਿਆ ਹੈ।
ਵਰਨਣ ਯੋਗ ਹੈ ਕਿ ਮੁੰਬਈ ਟੀਮ ਪਹਿਲੀ ਵਾਰ 2013 ਵਿਚ ਚੈਂਪੀਅਨ ਬਣੀ ਸੀ। ਇਸ ਪਿੱਛੋਂ ਉਸ ਨੇ 2015, 2017 ਅਤੇ 2019 ਵਿਚ ਵੀ ਖਿਤਾਬ ਜਿੱਤਿਆ, ਪਰ ਇਹ ਪਹਿਲਾ ਮੌਕਾ ਹੈ,ਜਦੋਂ ਉਹ ਆਪਣਾ ਖਿਤਾਬ ਬਚਾਉਣ ਨੂੰ ਸਫਲ ਰਹੀ ਹੈ। ਇਸ ਤੋਂ ਪਹਿਲਾਂ ਸਿਰਫ ਚੇਨਈ ਸੁਪਰ ਕਿੰਗਜ਼ (2010 ਅਤੇ 2011 ਵਿੱਚ) ਏਦਾਂ ਕਰਨ ਵਿਚ ਸਫਲ ਰਹੀ ਸੀ। ਮੁੰਬਈ ਦੋ ਵਾਰ ਦੀ ਚੈਂਪੀਅਨਸ ਲੀਗ ਦੀ ਚੈਂਪੀਅਨ ਵੀ ਹੈ। ਦਿੱਲੀ ਦੀ ਟੀਮ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਸੀ ਤੇ ਉਸਦਾ ਇਹ ਇਹ ਆਈ ਪੀ ਐੱਲ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ।ਇਕ ਸਮੇਂ ਦਿੱਲੀ ਦਾ ਸਕੋਰ 3 ਵਿਕਟਾਂ ਉੱਤੇ 22 ਦੌੜਾਂ ਸੀ, ਪਰ ਇਸ ਤੋਂ ਬਾਅਦ ਅਈਅਰ (ਅਜੇਤੂ 65) ਤੇ ਪੰਤ (56) ਨੇ ਚੌਥੀ ਵਿਕਟ ਦੇ ਲਈ 96 ਦੌੜਾਂ ਜੋੜ ਕੇ ਸਥਿਤੀ ਸੰਭਾਲੀ ਅਤੇ ਬੋਲਟ ਨੇ 20 ਦੌੜਾਂ ਦੇ ਕੇ 3 ਅਤੇ ਨਾਥਨ ਕੂਲਟਰ ਨਾਈਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ ਸਨ, ਜਿਸ ਦਾ ਉਸ ਨੂੰ ਖਾਮਿਆਜ਼ਾ ਉਪ ਜੇਤੂ ਰਹਿ ਕੇ ਭੁਗਤਣਾ ਪਿਆ ਹੈ।
ਮੁੰਬਈ ਟੀਮ ਨੇ ਗੇਂਦਬਾਜ਼ੀ ਮਗਰੋਂ ਬੱਲੇਬਾਜ਼ੀ ਵਿਚ ਵੀ ਹਮਲਾਵਰ ਸ਼ੁਰੂਆਤ ਕੀਤੀ। ਰੋਹਿਤ ਨੇ ਆਰ. ਅਸ਼ਵਿਨ ਦਾ ਛੱਕੇ ਨਾਲ ਸਵਾਗਤ ਕੀਤਾ ਤੇ ਕੈਗੀਸੋ ਰਬਾਡਾ ਨੇ ਪਹਿਲੇ ਓਵਰ ਵਿਚ 18 ਦੌੜਾਂ ਦਿੱਤੀਆਂ, ਜਿਸ ਵਿਚ ਕਵਿੰਟਨ ਡੀ ਕੌਕ (20) ਦੇ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਰੋਹਿਤ ਨੇ ਐਰਨਿਕ ਨੋਰਤਜੇ ਉੱਤੇ ਚੌਕਾ ਅਤੇ ਛੱਕਾ ਲਾਇਆ ਤਾਂ ਅਈਅਰ ਨੇ ਪੰਜਵਾਂ ਓਵਰ ਮਾਰਕਸ ਸਟੋਇੰਸ ਨੂੰ ਸੌਂਪਿਆ, ਜਿਸ ਨੇ ਪਹਿਲੀ ਗੇਂਦ ਉੱਤੇ ਡੀ ਕੌਕ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਦਿੱਤਾ। ਮੁੰਬਈ ਨੇ ਪਾਵਰਪਲੇਅ ਵਿਚ ਇਕ ਵਿਕਟ ਉੱਤੇ 61 ਦੌੜਾਂ ਬਣਾਈਆਂ। ਜਦੋਂ ਅਕਸ਼ਰ ਪਟੇਲ (4 ਓਵਰਾਂ ਵਿਚ 16 ਦੌੜਾਂ) ਬੱਲੇਬਾਜ਼ਾਂ ਉੱਤੇ ਰੋਕ ਲਾ ਰਿਹਾ ਸੀ ਤਾਂ ਰੋਹਿਤ ਨੇ ਲੈੱਗ ਸਪਿਨਰ ਪ੍ਰਵੀਨ ਦੂਬੇ ਉੱਤੇ ਲਾਂਗ ਆਫ ਅਤੇ ਲਾਂਗ ਆਨ ਉੱਤੇ ਛੱਕੇ ਲਾ ਕੇ ਚੁੱਪ ਤੋੜੀ, ਪਰ ਸੂਰਯਕੁਮਾਰ (19) ਨੇ ਆਪਣੇ ਕਪਤਾਨ ਦੀ ਵਿਕਟ ਬਚਾਈ ਰੱਖਣ ਲਈ ਖੁਦ ਨੂੰ ਰਨ ਆਊਟ ਕਰਵਾ ਲਿਆ। ਰੋਹਿਤ ਨੇ ਇਸ ਤੋਂ ਬਾਅਦ ਰਬਾਡਾ ਉੱਤੇ ਚੌਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।ਨਵੇਂ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਸਟੋਇੰਸ ਉੱਤੇ ਛੱਕਾ ਲਾ ਕੇ ਸ਼ਾਨਦਾਰ ਸ਼ਾਟ ਲਾਉਣ ਦੀ ਆਪਣੀ ਕਲਾ ਦਾ ਚੰਗਾ ਨਮੂਨਾ ਪੇਸ਼ ਕੀਤਾ। ਰੋਹਿਤ ਦੀ ਪਾਰੀ ਦਾ ਅੰਤ ਸਬਸੀਚਿਊਟ ਲਲਿਤ ਯਾਦਵ ਨੇ ਬਿਹਤਰੀਨ ਕੈਚ ਕਰਕੇ ਕੀਤਾ, ਪਰ ਤਦ ਤੱਕ ਮੁੰਬਈ ਨੂੰ 22 ਗੇਂਦਾਂ ਉੱਤੇ ਸਿਰਫ 20 ਦੌੜਾਂ ਦੀ ਲੋੜ ਸੀ। ਕਿਰੋਨ ਪੋਲਾਰਡ (9) ਅਤੇ ਹਾਰਦਿਕ ਪੰਡਯਾ (3) ਦੇ ਆਊਟ ਹੋਣ ਨਾਲ ਵੀ ਇਸ ਉੱਤੇ ਕੋਈ ਅਸਰ ਨਹੀਂ ਪਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਲਈ ਉਤਰੀ ਦਿੱਲੀ ਟੀਮ ਦਾ ਸਕੋਰ ਇਕ ਸਮੇਂ 3 ਵਿਕਟਾਂ ਉੱਤੇ 22 ਦੌੜਾਂ ਸੀ, ਪਰ ਅਈਅਰ (50 ਗੇਂਦਾਂ ਉੱਤੇ ਅਜੇਤੂ 65 ਦੌੜਾਂ) ਅਤੇ ਪੰਤ (38 ਗੇਂਦਾਂ ਉੱਤੇ 56 ਦੌੜਾਂ) ਨੇ ਚੌਥੀ ਵਿਕਟ ਲਈ 96 ਦੌੜਾਂ ਜੋੜ ਕੇ ਸਥਿਤੀ ਸੰਭਾਲ ਲਈ। ਬੋਲਟ ਨੇ 30 ਦੌੜਾਂ ਦੇ ਕੇ 3 ਅਤੇ ਨਾਥਨ ਕੂਲਟਰ ਨਾਇਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ। ਪਿੱਚ ਤੋਂ ਉਛਾਲ ਮਿਲਦੀ ਸੀ ਤੇ ਦਿੱਲੀ ਦੇ ਬੱਲੇਬਾਜ਼ ਸ਼ੁਰੂ ਵਿਚ ਉਸ ਨੂੰਨਹੀਂਸੰਭਾਲ ਸਕੇ। ਦਿੱਲੀ ਨੇ ਪਹਿਲੇ 4 ਓਵਰਾਂ ਵਿਚ ਮਾਰਕਸ ਸਟੋਇੰਸ, ਅਜਿੰਕਿਆ ਰਹਾਣੇ ਅਤੇ ਸ਼ਿਖਰ ਧਵਨ ਦੀਆਂ ਵਿਕਟਾਂ ਗੁਆ ਦਿੱਤੀਆਂ। ਬੋਲਟ ਪਿਛਲੇ ਮੈਚ ਵਿਚ ਜ਼ਖ਼ਮੀ ਹੋ ਗਿਆ ਸੀ, ਪਰ ਇਸ ਮੈਚ ਵਿਚ ਉਸ ਨੇ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਨਵੀਂ ਗੇਂਦ ਸੰਭਾਲੀ ਅਤੇ ਪਹਿਲੀ ਗੇਂਦ ਉੱਤੇ ਹੀ ਸਟੋਇੰਸ ਨੂੰ ਵਿਕਟਕੀਪਰ ਕਵਿੰਟਨ ਡੀ ਕੌਕ ਹੱਥੋਂ ਕੈਚ ਕਰਵਾ ਕੇ ਦਿੱਲੀ ਦੇ ਦਾਅ ਦਾ ਦਮ ਕੱਢ ਦਿੱਤਾ। ਫਿਰ ਨਵਾਂ ਬੱਲੇਬਾਜ਼ ਰਹਾਨੇ (2) ਨੂੰ ਵੀ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ ਜਦਕਿ ਰਾਹੁਲ ਚਾਹਰ ਦੀ ਜਗ੍ਹਾ ਟੀਮ ਵਿਚ ਲਏ ਗਏ ਜਯੰਤ ਯਾਦਵ (25 ਦੌੜਾਂ ਉੱਤੇ 1 ਵਿਕਟ ) ਨੇ ਧਵਨ (15) ਨੂੰ ਬੋਲਡ ਕਰਕੇ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ। 10ਵੇਂ ਓਵਰ ਵਿਚ ਜਦੋਂ ਕਰੁਣਾਲ ਪੰਡਯਾ ਗੇਂਦਬਾਜ਼ੀ ਲਈ ਆਇਆ ਤਾਂ ਪੰਤ ਨੇ ਦੋ ਸ਼ਾਨਦਾਰ ਛੱਕਿਆਂ ਨਾਲ ਉਸ ਦਾ ਸਵਾਗਤ ਕੀਤਾ। ਇਸ ਕਾਰਨ ਰੋਹਿਤ ਸ਼ਰਮਾ ਨੂੰ ਬੁਮਰਾਹ ਨੂੰ ਗੇਂਦ ਦੇਣੀ ਪਈ। ਰੋਹਿਤ ਨੇ ਗੇਂਦਬਾਜ਼ੀ ਵਿਚ ਲਗਾਤਾਰ ਬਦਲਾਅ ਕੀਤੇ ਪਰ ਇਨ੍ਹਾਂ ਦੋਵਾਂ ਦੀ ਇਕਾਗਰਤਾ ਭੰਗ ਕਰਨਾ ਔਖਾ ਸੀ। ਅਈਅਰ ਨੇ ਪੋਲਾਰਡ ਉੱਤੇ ਆਪਣੀ ਪਾਰੀ ਦਾ ਪਹਿਲਾ ਛੱਕਾ ਲਾਇਆ। ਪੰਤ ਨੇ ਕੂਲਟਰ ਨਾਈਲ ਉੱਤੇ ਫਾਈਨ ਲੈੱਗ ਉੱਤੇ ਚੌਕਾ ਲਾ ਕੇ ਇਸ ਸੈਸ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਵਰ ਵਿਚ ਉਸ ਨੇ ਆਸਾਨ ਕੈਚ ਦੇ ਕੇ ਵਿਕਟ ਗੁਆ ਦਿੱਤੀ, ਪਰ ਅਈਅਰ ਟਿਕਿਆ ਰਿਹਾ ਤੇ 40 ਗੇਂਦਾਂ ਉੱਤੇ ਅਰਧ ਸੈਂਕੜਾ ਕੀਤਾ, ਪਰ ਬੋਲਟ ਨੇ ਦੂਜੇ ਸਪੈੱਲ ਵਿਚ ਆ ਕੇ ਸ਼ਿਮਰੋਨ ਹੈੱਟਮਾਇਰ (5) ਨੂੰ ਟਿਕਣ ਨਹੀਂ ਦਿੱਤਾ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ