Welcome to Canadian Punjabi Post
Follow us on

03

July 2025
 
ਪੰਜਾਬ

ਹੈਰੋਇਨ ਸਮੇਤ ਫੜੇ ਸਾਬਕਾ ਅਕਾਲੀ ਸਰਪੰਚ ਦੀਆਂ ਦੋ ਵੀਡੀਓ ਵਾਇਰਲ

November 11, 2020 01:45 AM

* ਪਾਇਲਟ ਜਿਪਸੀ ਨਾਲ ਚਲਦਾ ਸੀ ਤਸਕਰ

ਖੰਨਾ, 10 ਨਵੰਬਰ (ਪੋਸਟ ਬਿਊਰੋ)- ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਦੀ ਟੀਮ ਵੱਲੋਂਬੀਤੇ ਸ਼ਨੀਵਾਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਫੜੇ ਗਏ ਪਾਇਲ ਇਲਾਕੇ ਦੇ ਪਿੰਡ ਰਾਣੋਂ ਦੇ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋਂ ਦੇ ਲਾਈਫ ਸਟਾਈਲ ਬਾਰੇ ਰਾਜਸੀ ਗਲਿਆਰਿਆਂ ਅਤੇ ਹਲਕੇ ਵਿੱਚ ਵੀ ਚਰਚਾ ਫੈਲੀਆਂ ਹੋਈਆਂ ਹਨ।
ਨਿੱਜੀ ਬਾਊਂਸਰਾਂ ਅਤੇ ਸੁਰੱਖਿਆ ਗਾਰਡਾਂ ਨਾਲ ਲਗਜਰੀ ਗੱਡੀਆਂ ਵਿੱਚ ਘੁੰਮਣ ਵਾਲੇ ਰਾਣੋਂ ਦੀਆਂ ਦੋ ਵੀਡੀਓ ਇੰਟਰਨੈਟ ਮੀਡੀਆ `ਤੇ ਵਾਇਰਲ ਹੋਈਆਂ ਹਨ,ਜਿਨ੍ਹਾਂਵਿੱਚੋਂ ਇੱਕ ਵੀਡੀਓ ਵਿੱਚ ਪਾਇਲਟ ਜਿਪਸੀ ਵਿੱਚ ਪੁਲਸ ਮੁਲਾਜ਼ਮ ਅੱਗੇ ਚੱਲ ਰਹੇ ਹਨ ਅਤੇ ਰਾਣੋਂ ਪਿੱਛੇ ਲਗਜ਼ਰੀ ਗੱਡੀ ਵਿੱਚ ਅਗਲੀ ਸੀਟ ਨੂੰ ਪਿੱਛੇ ਕਰ ਕੇ ਆਰਾਮ ਕਰਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਡਰਾਈਵਰ ਕਮ ਬਾਊਂਸਰ ਮੋਬਾਈਲ ਨਾਲ ਵੀਡੀਓ ਬਣਾ ਰਿਹਾ ਹੈ। ਇਸ ਵਿੱਚ ਗੱਡੀ ਦੇ ਪਿੱਛੇ ਵੀ ਦੋ ਜਣੇ ਬੈਠੇ ਹਨ, ਜੋ ਦੇਖਣ ਵਿੱਚ ਬਾਊਂਸਰ ਲੱਗਦੇ ਹਨ। ਵੀਡੀਓ ਵਿੱਚ ਰਾਣੋਂ ਦਾ ਕਾਫਲਾ ਇੱਕ ਨਾਕੇ ਤੋਂ ਨਿਕਲਦਾ ਦਿੱਸ ਰਿਹਾ ਹੈ ਅਤੇ ਉਥੇ ਖੜ੍ਹੇ ਪੁਲਸ ਮੁਲਾਜ਼ਮ ਉਸ ਨੂੰ ਸਲਿਊਟ ਵੀ ਕਰਦੇ ਦਿੱਸ ਰਹੇ ਹਨ।
ਦੂਸਰੀ ਵੀਡੀਓ ਵਿੱਚ ਰਾਣੋਂ ਆਪਣੀ ਆਲੀਸ਼ਾਨ ਡੇਢ ਏਕੜ ਦੀ ਕੋਠੀ ਵਿੱਚ ਦਿੱਸਦਾ ਹੈ। ਉਹ ਘਰ ਤੋਂ ਬਾਹਰ ਲਾਅਨ ਵਿੱਚ ਆਉਂਦਾ ਹੈ ਤਾਂ ਹਥਿਆਰਬੰਦ ਨਿੱਜੀ ਸੁਰੱਖਿਆ ਗਾਰਡ ਉਸ ਦੇ ਨਾਲ ਹਨ। ਉਹ ਉਨ੍ਹਾਂ ਨਾਲ ਗੱਲਾਂ ਕਰਦੇ-ਕਰਦੇ ਗੱਡੀ ਵਿੱਚ ਬੈਠ ਜਾਂਦਾ ਹੈ। ਵੀਡੀਓ ਵਿੱਚ ਕਈ ਹੋਰ ਲਗਜ਼ਰੀ ਗੱਡੀਆਂ ਵੀ ਦਿੱਸਦੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਆਪਣੀ ਠਾਠ ਦੀ ਜ਼ਿੰਦਗੀ ਨੂੰ ਇੰਟਰਨੈਟ ਮੀਡੀਆ ਦੇ ਜ਼ਰੀਏ ਵਾਇਰਲ ਕਰ ਕੇ ਰਾਣੋਂ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦਾ ਸੀ।
ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਗੁਰਦੀਪ ਸਿੰਘ ਰਾਣੋਂ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ਨਿੱਜੀ ਸੀ ਜਾਂ ਸਰਕਾਰੀ। ਨਾਕੇ ਉੱਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਸਲਿਊਟ ਮਾਰਦੇ ਦੇਖ ਕੇ ਗੱਡੀ ਵਿੱਚ ਬੈਠਾ ਰਾਣੋਂ ਖੁਸ਼ ਹੁੰਦਾ ਜ਼ਰੂਰ ਦਿਖਾਈ ਦੇ ਰਿਹਾ ਹੈ। ਉਹ ਇਹ ਵੀ ਕਹਿ ਰਿਹਾ ਹੈ ਕਿ ਇਹ ਸਭ ਬਾਬੇ (ਭਗਵਾਨ) ਦੀ ਕ੍ਰਿਪਾ ਹੈ। ਅਜੇ ਇਹ ਪਤਾ ਨਹੀਂਲੱਗਾ ਹੈ ਕਿ ਇਹ ਦੋਵੇਂ ਵੀਡੀਓ ਕਦੋਂ ਦੀਆਂ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ