Welcome to Canadian Punjabi Post
Follow us on

15

July 2025
 
ਪੰਜਾਬ

ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਫਰਜ਼ੀ ਪਾਸਪੋਰਟ ਬਣਾਉਂਦੇ ਰਹੇ

November 10, 2020 07:22 AM

ਐੱਸ ਏ ਐੱਸ ਨਗਰ (ਮੁਹਾਲੀ), 9 ਨਵੰਬਰ, (ਪੋਸਟ ਬਿਊਰੋ)- ਇਸ ਜ਼ਿਲ੍ਹੇ ਦੀ ਜ਼ੀਰਕਪੁਰ ਪੁਲਿਸ ਦੇ 2 ਮੁਲਾਜ਼ਮਾਂ ਵੱਲੋਂ ਜਾਅਲੀ ਪਾਸਪੋਰਟ ਬਣਾ ਕੇ ਦੇਣ ਦੇ ਕੇਸ ਵਿਚ ਇਕ ਹੋਰ ਨਾਮ ਪਤਾ ਲੱਗਾ ਹੈ। ਰਮਨ ਕੁਮਾਰ ਵਾਸੀਡੇਰਾਬਸੀ ਦੋਵਾਂ ਕਾਂਸਟੇਬਲਾਂ ਦੀ ਲੋਕਾਂ ਨਾਲ ਜਾਣ-ਪਛਾਣ ਕਰਾਉਂਦਾ ਸੀ ਅਤੇ ਇਨ੍ਹਾਂ ਤੋਂ ਪੈਸੇ ਨਾਲ ਜਾਅਲੀ ਪਾਸਪੋਰਟ ਮਿਲ ਜਾਂਦਾ ਸੀ। ਇਹ ਲੋਕ ਸਾਲ 2018 ਤੋਂ ਬਾਅਦ ਕਰੀਬ 40 ਜਾਅਲੀ ਪਾਸਪੋਰਟ ਬਣਾ ਚੁੱਕੇ ਹਨ ਅਤੇ ਇਨ੍ਹਾ ਦੇ ਬਣਾਏ ਫਰਜ਼ੀ ਪੋਸਟਪੋਰਟਾਂ ਵਿੱਚ ਇੱਕ ਗੈਂਗਸਟਰ ਦਾ ਨਾਮ ਵੀ ਸ਼ਾਮਲ ਹੈ। ਤਿੰਨੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ।
ਇਸ ਬਾਰੇ ਪੁਲੀਸ ਜਾਂਚ ਵਿੱਚ ਭੇਦ ਖੁੱਲ੍ਹਾ ਕਿ ਇਹ ਗੈਂਗ ਗਲਤ ਨਾਵਾਂ ਉੱਤੇ ਵੱਖ ਵੱਖ ਰਿਹਾਇਸ਼ੀ ਸੁਸਾਈਟੀਆਂ ਦੇ ਆਧਾਰ ਕਾਰਡ, ਜਾਅਲੀ ਵੋਟਰ ਕਾਰਡ ਅਤੇ ਜਾਅਲੀ ਸਰਟੀਫਿਕੇਟ ਬਣਾਉਂਦਾ ਸੀ। ਪਤਾ ਲੱਗਾ ਹੈ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਦਾ ਸਬੰਧ ਡੇਰਾਬੱਸੀ ਦੇਰਮਨ ਕੁਮਾਰ ਵਾਸੀ ਨਾਲ ਸੀ। ਮੋਹਾਲੀ ਦੇ ਐੱਸ ਐੱਸ ਪੀ ਨੇ ਦੱਸਿਆ ਕਿ ਇਹ ਲੋਕ ਜ਼ੀਰਕਪੁਰ ਵਿੱਚ ਰਿਹਾਇਸ਼ੀ ਸੁਸਾਈਟੀਆਂ ਦੇ ਪਤੇ ਉੱਤੇ ਜਾਅਲੀ ਆਧਾਰ ਕਾਰਡ, ਵੋਟਰ ਕਾਰਡ ਤੇ ਹੋਰਸਰਟੀਫਿਕੇਟ ਬਣਾ ਲੈਂਦੇ ਸਨ। ਰਮਨ ਕੁਮਾਰ ਇਹ ਸਭ ਜਾਅਲੀ ਦਸਤਾਵੇਜ਼ ਬਣਾ ਕੇ ਹੌਲਦਾਰ ਸੁਖਵੰਤ ਸਿੰਘ ਨੂੰ ਦਿੰਦਾ ਤੇ ਸੁਖਵੰਤ ਸਿੰਘ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਫਾਈਲ ਸਿਪਾਹੀ ਰਜਿੰਦਰ ਸਿੰਘ ਨੂੰ ਤਸਦੀਕ ਕਰਨ ਦੇ ਲਈ ਦਿੰਦਾ ਸੀ। ਸਿਪਾਹੀ ਰਾਜਿੰਦਰ ਸਿੰਘ ਇਨ੍ਹਾਂ ਨਕਲੀ ਦਸਤਾਵੇਜ਼ਾਂ ਦੀ ਤਸਦੀਕ ਕਰ ਕੇ ਅੱਗੇ ਭੇਜਦਾ ਤੇ ਇਸ ਅਧਾਰ ਉੱਤੇ ਜਾਅਲੀ ਪਾਸਪੋਰਟ ਬਣਵਾਏ ਗਏ ਸਨ। ਐੱਸ ਐੱਸ ਪੀ ਨੇ ਦੱਸਿਆ ਕਿ ਰਮਨ ਕੁਮਾਰ ਇਸ ਜਾਅਲੀ ਪਾਸਪੋਰਟ ਧੰਦੇ ਦਾ ਮੁਖੀਆ ਹੈ। ਇਸ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗ ਉੱਤੇ ਜ਼ੀਰਕਪੁਰ ਥਾਣੇ ਵਿਚ 28 ਅਕਤੂਬਰ ਨੂੰ ਕੇਸ ਦਰਜ ਹੋਇਆ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।ਪਤਾ ਲੱਗਾ ਹੈ ਕਿ ਇਨ੍ਹਾਂ ਵੱਲੋਂ ਬਣਾਏ ਗਏ ਜਾਅਲੀ ਪਾਸਪੋਰਟਾਂ ਵਿੱਚ ਰਾਜੂ ਵਾਸੀ ਪਿੰਡ ਪੁਰਾਣੀ ਬਸੌਦੀ ਜ਼ਿਲ੍ਹਾ ਸੋਨੀਪਤ ਦਾ ਨਾਂਅ ਵੀ ਹੈ, ਜੋ ਬਦਨਾਮ ਗੈਂਗਸਟਰ ਹੈ ਤੇ ਹਰਿਆਣਾ ਵਿੱਚ ਕਈ ਕੇਸਾਂ ਦਾ ਭਗੌੜਾ ਹੈ। ਪੁਲਿਸ ਅਨੁਸਾਰ ਇਸ ਕੇਸ ਵਿੱਚ ਹੋਰ ਵੀ ਗਿਰਫ਼ਤਾਰੀਆਂ ਹੋ ਸਕਦੀਆਂ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ 114 ਸਾਲਾ ਐਥਲੀਟ ਫੌਜਾ ਸਿੰਘ ਦੀ ਕਾਰ ਦੀ ਟੱਕਰ ਨਾਲ ਮੌਤ ਯੁੱਧ ਨਸਿ਼ਆਂ ਵਿਰੁੱਧ: ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਖਾਲਸਾ ਸੇਵਾ ਸੁਸਾਇਟੀ ਮੋਗਾ ਨੇ ਲਗਾਇਆ ਠੰਢੀ ਛਾਂ ਦਾ ਲੰਗਰ ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ : ਬਰਿੰਦਰ ਕੁਮਾਰ ਗੋਇਲ ਲੁਧਿਆਣਾ ਵਿਖੇ ਹੋਇਆ "ਯਾਦਾਂ ਵਿਰਦੀ ਦੀਆਂ" ਸਾਹਿਤਕ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ