Welcome to Canadian Punjabi Post
Follow us on

02

July 2025
 
ਕੈਨੇਡਾ

5 ਡਾਲਰ ਦੇ ਨੋਟ ਉੱਤੇ ਹੁਣ ਕਿਸਦੀ ਛਪੇਗੀ ਤਸਵੀਰ?

November 10, 2020 06:10 AM

ਓਟਵਾ, 9 ਨਵੰਬਰ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਉਨ੍ਹਾਂ ਅੱਠ ਮਹਾਨ ਹਸਤੀਆਂ ਦੀ ਲਿਸਟ ਜਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਕੋਈ ਇੱਕ ਅਗਲੇ 5 ਡਾਲਰ ਦੇ ਨੋਟ ਉੱਤੇ ਛਪੇਗੀ|
ਇਨ੍ਹਾਂ ਅੱਠ ਵਿੱਚੋਂ ਵੀ ਸੱਭ ਤੋਂ ਮੂਹਰੇ ਰਹਿਣ ਵਾਲਿਆਂ ਵਿੱਚ ਕੈਨੇਡੀਅਨ ਫਰਸਟ ਨੇਸ਼ਨਜ਼ ਸੈਨਿਕ, ਸਿਆਸਤਦਾਨ ਤੇ ਕਾਰਕੁੰਨ ਫਰਾਂਸਿਸ ਪੇਗਾਹਮਾਗਾਬੋਅ, ਟੈਰੀ ਫੌਕਸ ਤੇ ਲੌਟਾ ਹਿਟਸ਼ਮਾਨੋਵਾ ਸ਼ਾਮਲ ਹਨ| ਪੇਗਾਹਮਾਗਾਬੋਅ ਕੈਨੇਡੀਅਨ ਸੈਨਾ ਦੇ ਸੱਭ ਤੋਂ ਵੱਧ ਸਨਮਾਨਿਤ ਮੂਲਵਾਸੀ ਸੈਨਿਕ ਸਨ| ਟੈਰੀ ਫੌਕਸ ਦੀ 1980 ਵਿੱਚ ਚਲਾਈ ਗਈ ਮੈਰਾਥਨ ਆਫ ਹੋਪ ਅੱਜ ਵੀ ਕੈਂਸਰ ਲਈ ਕੈਨੇਡੀਅਨਾਂ ਨੂੰ ਪੈਸੇ ਇੱਕਠੇ ਕਰਨ ਲਈ ਪ੍ਰੇਰਿਤ ਕਰਦੀ ਹੈ| ਲੌਟਾ ਹਿਟਸ਼ਮਾਨੋਵਾ ਇੱਕ ਮਾਨਵਤਾਵਾਦੀ ਸ਼ਖਸੀਅਤ ਸੀ, ਜਿਸ ਨੂੰ ਕੈਨੇਡਾ ਦੀ ਮਦਰ ਟੈਰੇਸਾ ਵਜੋਂ ਵੀ ਜਾਣਿਆ ਜਾਂਦਾ ਹੈ|
ਇਹ ਉਹ ਨਾਂ ਹਨ ਜਿਹੜੇ ਛੇ ਹਫਤਿਆਂ ਤੱਕ ਚੱਲੀ ਪਬਲਿਕ ਕੰਸਲਟੇਸ਼ਨ ਵਿੱਚ ਕੈਨੇਡੀਅਨਾਂ ਵੱਲੋਂ ਜਮ੍ਹਾਂ ਕਰਵਾਏ ਗਏ 600 ਨਾਂਵਾਂ ਵਿੱਚੋਂ  ਸੱਭ ਤੋਂ ਮੂਹਰੇ ਰਹੇ| ਇਸ ਸਮੇਂ ਕੈਨੇਡਾ ਦੇ 5 ਡਾਲਰ ਦੇ ਨੋਟ ਉੱਤੇ ਕੈਨੇਡਾ ਦੇ ਪਹਿਲੇ ਫਰੈਂਚ ਬੋਲਣ ਵਾਲੇ ਪ੍ਰਧਾਨ ਮੰਤਰੀ ਸਰ ਵਿਲਫਰਿਡ ਲੌਰੀਅਰ ਦੀ ਤਸਵੀਰ ਛਪੀ ਹੁੰਦੀ ਹੈ| ਅਗਲੇ ਸਾਲ ਦੇ ਸ਼ੁਰੂ ਵਿੱਚ ਵਿੱਤ ਮੰਤਰੀ ਵੱਲੋਂ ਜੇਤੂ ਸ਼ਖਸੀਅਤ ਦਾ ਐਲਾਨ ਕੀਤਾ ਜਾਵੇਗਾ|  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ