Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ
 
ਅੰਤਰਰਾਸ਼ਟਰੀ

ਅਮਰੀਕਾ ਦਾ 231 ਸਾਲ ਦਾ ਇਤਿਹਾਸ ਬਦਲੇਗਾ

November 10, 2020 12:57 AM

*ਰਾਸ਼ਟਰਪਤੀ ਦੀ ਪਤਨੀ ਅਧਿਆਪਕ ਦਾ ਪੇਸ਼ਾ ਜਾਰੀ ਰੱਖੇਗੀ

ਵਾਸ਼ਿੰਗਟਨ, 9 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੀ ਚੋਣ ਵਿੱਚ ਰਿਕਾਰਡ ਤੋੜ ਵੋਟਾਂ ਹਾਸਲ ਕਰ ਕੇ ਇਸ ਦੇਸ਼ ਦੇ 46ਵੇਂ ਰਾਸ਼ਟਰਪਤੀ ਬਨਣ ਜਾ ਰਹੇ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ (69) ਵੀ ਫਸਟ ਲੇਡੀ ਦੇ ਰੂੁਪ ਵਿੱਚ ਇੱਕ ਨਵਾਂ ਅਤੇ ਅਲੋਕਾਰ ਰਿਕਾਰਡ ਬਣਾਉਣ ਜਾ ਰਹੀ ਹੈ।
ਜਿਲ ਨੇ ਸਾਰੀ ਉਮਰ ਇੱਕ ਟੀਚਰ ਬਣੇ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਇਹ ਪ੍ਰ੍ਰਣ ਪੂਰਾ ਕਰਨ ਲਈ ਪਹਿਲੀ ਵਾਰ ਅਮਰੀਕਾ ਦਾ 231 ਸਾਲ ਦਾ ਇਤਿਹਾਸ ਬਦਲਣ ਲੱਗਾ ਹੈ। ਡਾ. ਜਿਲ ਬਾਈਡੇਨ ਨਾਰਦਨ ਵਰਜੀਨੀਆ ਕਮਿਊਨਿਟੀ ਕਾਲਜ `ਚ ਇੰਗਲਿਸ਼ ਦੀ ਫੁਲ ਟਾਈਮ ਪ੍ਰੋਫੈਸਰ ਹਨ। ਉਨ੍ਹਾਂ ਕੋਲ ਚਾਰ ਡਿਗਰੀਆਂ ਹਨ ਤੇ ਉਹ ਟੀਚਰ ਦਾ ਪੇਸ਼ਾ ਜਾਰੀ ਰੱਖੇਗੀ। ਜਿਲ ਬਾਈਡੇਨ ਪਹਿਲੀ ਅਜਿਹੀ ਫਸਟ ਲੇਡੀ ਹੋਵੇਗੀ, ਜੋ ਵਾੲ੍ਹੀਟ ਹਾਊਸ ਦੇ ਬਾਹਰ ਕੰਮ ਕਰਕੇ ਤਨਖ਼ਾਹ ਹਾਸਲ ਕਰੇਗੀ।ਇਸ ਤੋਂ ਪਹਿਲਾਂ ਅਗਸਤ `ਚ ਅਮਰੀਕੀ ਟੀ ਵੀ ਚੈਨਲ ਸੀ ਬੀ ਐਸ ਨਾਲ ਗੱਲਬਾਤ `ਚ ਜਿਲ ਨੇ ਕਿਹਾ ਸੀ ਕਿ ਜੇ ਉਹ ‘ਫਸਟ ਲੇਡੀ` ਬਣਦੀ ਹੈ ਤਾਂ ਵੀ ਆਪਣਾ ਕੰਮ ਜਾਰੀ ਰੱਖੇਗੀ।
ਬਰਾਕ ਓਬਾਮਾ ਦੇ ਰਾਜ ਦੌਰਾਨ ਜਦੋਂ ਜੋਅ ਬਾਇਡਨ ਉੱਪ ਰਾਸ਼ਟਰਪਤੀ ਸਨ, ਓਦੋਂ ਜਿੱਲ ਬਾਇਡਨ ਨੇ ਮਿਸ਼ੇਲ ਓਬਾਮਾ ਨਾਲ ਮਿਲ ਕੇ ਕੰਮ ਕੀਤਾ ਸੀ। ਮਿਸ਼ੇਲ ਓਬਾਮਾ ਆਪਣੇ ਪਤੀ ਦੇ ਰਾਜ ਦੌਰਾਨ ਕਾਫ਼ੀ ਲੋਕਪ੍ਰਿਆ ਸਨ। ਬਰਾਕ ਓਬਾਮਾ ਨੇ ਜਿਲ ਬਾਈਡੇਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਫਸਟ ਲੇਡੀ ਹੋਵੇਗੀ ਅਤੇ ਉਹ ਵੀ ਖੁਦ ਨੂੰ ‘ਪ੍ਰੋਫੈਸਰ ਫਲੋਟਸ` ਕਹਾਉਣਾ ਪਸੰਦ ਕਰਦੇ ਹਨ। ਇਤਿਹਾਸਕਾਰ ਕੈਥਰੀਨ ਨੇ ਕਿਹਾ ਕਿ ਜਿਲ ਬਾਈਡੇਨ 21ਵੀਂ ਸਦੀ ਦੀ ਫਸਟ ਲੇਡੀ ਬਣਨ ਜਾ ਰਹੀ ਹੈ। ਉਹ ਮਾਡਰਨ ਅਮਰੀਕੀ ਔਰਤਾਂ ਵਾਂਗ ਕੰਮ ਅਤੇ ਪਰਵਾਰ ਦੋਵਾਂ ਨੂੰ ਦੇਖੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ ਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈ ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ ਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ 51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 5ਵੀਂ ਵਾਰ ਰੱਦ ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵ ਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾ ਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ 'ਚ ਫੜ੍ਹਿਆ ਇੱਕ ਈਰਾਨੀ ਮੱਛੀ ਫੜ੍ਹਨ ਵਾਲਾ ਬੇੜਾ, ਪਾਸਪੋਰਟ ਜ਼ਬਤ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਚਾਕੂ