Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਫਾਈਜ਼ਰ ਨੇ ਕੋਵਿਡ-19 ਵੈਕਸੀਨ 90 ਫੀ ਸਦੀ ਅਸਰਦਾਰ ਹੋਣ ਦਾ ਕੀਤਾ ਦਾਅਵਾ

November 09, 2020 10:39 PM

ਓਟਵਾ, 9 ਨਵੰਬਰ (ਪੋਸਟ ਬਿਊਰੋ) : ਦਵਾਈਆਂ ਬਣਾਉਣ ਵਾਲੀ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਉਸ ਦੀ ਕਰੋਨਾਵਾਇਰਸ ਵੈਕਸੀਨ ਸਬੰਧੀ ਡਾਟਾ ਉੱਤੇ ਮੁੱਢਲੀ ਝਾਤੀ ਮਾਰੇ ਜਾਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ 90 ਫੀ ਸਦੀ ਅਸਰਦਾਰ ਹੈ| ਕੰਪਨੀ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਇਸ ਦੇ ਨਤੀਜੇ ਆਉਣ ਦੀ ਸੰਭਾਵਨਾ ਸੀ ਉਸ ਨਾਲੋਂ ਵੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ|
ਤਥਾ ਕਥਿਤ ਅੰਤਰਿਮ ਵਿਸ਼ਲੇਸ਼ਣ ਵਿੱਚ ਕੋਵਿਡ-19 ਦੇ 94 ਪੁਸ਼ਟ ਮਾਮਲਿਆਂ ਦੀ ਜਾਂਚ ਕੀਤੀ ਗਈ| ਇਹ ਮਾਮਲੇ 43000 ਉਨ੍ਹਾਂ ਵਾਲੰਟੀਅਰਜ਼ ਵਿੱਚੋਂ ਸਨ ਜਿਨ੍ਹਾਂ ਨੇ ਇਸ ਵੈਕਸੀਨ ਦੀਆਂ ਦੋ ਡੋਜ਼ਾਂ ਲਈਆਂ ਸਨ ਤੇ ਜਾਂ ਫਿਰ ਉਨ੍ਹਾਂ ਨੂੰ ਪਲੇਸੀਬੋ ਦਿੱਤੀ ਗਈ ਸੀ|ਇਹ ਪਾਇਆ ਗਿਆ ਕਿ ਇਹ ਇਨਫੈਕਸ਼ਨ ਇਸ ਟੈਸਟ ਵਿੱਚ ਹਿੱਸਾ ਲੈਣ ਵਾਲੇ ਵਾਲੰਟੀਅਰਜ਼ ਵਿੱਚੋਂ 10 ਫੀ ਸਦੀ ਵਿੱਚ ਸੀ|
ਫਾਈਜ਼ਰ ਨੇ ਆਖਿਆ ਕਿ ਵੈਕਸੀਨ ਕਾਰਨ ਦੂਜੀ ਡੋਜ਼ ਤੋਂ ਸੱਤ ਦਿਨ ਬਾਅਦ ਅਤੇ ਵੈਕਸੀਨ ਦੀ ਸ਼ੁਰੂਆਤੀ ਡੋਜ਼ ਤੋਂ 28 ਦਿਨ ਬਾਅਦ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਗਈ| ਕੰਪਨੀ ਨੇ ਇਹ ਵੀ ਆਖਿਆ ਕਿ ਇਨ੍ਹਾਂ ਟ੍ਰਾਇਲਜ਼ ਦਾ ਫਾਈਨਲ ਟੀਚਾ ਕਰੋਨਾਵਾਇਰਸ ਇਨਫੈਕਸ਼ਨ ਦੇ 164 ਪੁਸ਼ਟ ਮਾਮਲਿਆਂ ਤੱਕ ਪਹੁੰਚਣਾ ਹੈ| ਇੱਕ ਨਿਊਜ਼ ਰਲੀਜ਼ ਵਿੱਚ ਇਸ ਫਾਰਮਾਸਿਊਟੀਕਲ ਕੰਪਨੀ ਨੇ ਆਖਿਆ ਕਿ ਦੋ ਮਹੀਨੇ ਤੱਕ ਵਾਲੰਟੀਅਰਜ਼ ਉੱਤੇ ਨਿਗਰਾਨੀ ਰੱਖਣ ਤੋਂ ਬਾਅਦ ਉਹ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੋਂ ਇਸ ਵੈਕਸੀਨ ਦੀ ਐਮਰਜੰਸੀ ਵਰਤੋਂ ਲਈ ਅਧਿਕਾਰ ਦੇਣ ਦੀ ਯੋਜਨਾ ਬਣਾ ਰਹੇ ਹਨ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼