Welcome to Canadian Punjabi Post
Follow us on

28

November 2020
ਪੰਜਾਬ

ਹਾਈਕੋਰਟ ਦੀ ਰਾਹਤ: ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ ਡੀ.ਜੀ.ਪੀ.

November 06, 2020 10:32 AM

ਚੰਡੀਗੜ੍ਹ, 6 ਨਵੰਬਰ (ਪੋਸਟ ਬਿਉਰੋ): ਹਾਈਕੋਰਟ ਨੇ ਦਿਨਕਰ ਗੁਪਤਾ ਨੂੰ ਰਾਹਤ ਦਿੰਦੇ ਹੋਏ, ਪੰਜਾਬ ਸਰਕਾਰ ਤੇ ਯੂ.ਪੀ.ਐੱਸ.ਸੀ. ਦੋਵਾਂ ਦੀਆਂ ਰਿਟਾਂ ਪ੍ਰਵਾਨ ਕਰ ਲਈਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀ.ਜੀ. ਪੀ. ਪੰਜਾਬ ਦਿਨਕਰ ਗੁਪਤ ਅਤੇ ਪੰਜਾਬ ਸਰਕਾਰ ਅਤੇ ਯੂ. ਪੀ. ਐੱਸ. ਸੀ. ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ ਹੈ।ਇਸ ਲਈ ਦਿਨਕਰ ਗੁਪਤਾ ਹੀ ਡੀ.ਜੀ.ਪੀ. ਬਣੇ ਰਹਿਣਗੇ। ਜਿ਼ਕਰਯੋਗ ਹੈ ਕਿ ਸੈਂਟਰਲ ਐਡਮਿਨੀਸਟ੍ਰੇਸ਼ਨ ਟ੍ਰਿਬਿਊਨਲ ਨੇ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ। ਕੈਟ ਦੇ ਹੁਕਮਾਂ ਖਿ਼ਲਾਫ਼ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਗੁਪਤਾ ਨੂੰ ਡੀ.ਜੀ.ਪੀ. ਪੰਜਾਬ ਬਣਾਉਣ ਖਿ਼ਲਾਫ਼ ਪੰਜਾਬ ਦੇ ਆਈ.ਪੀ.ਐੱਸ. ਅਫ਼ਸਰ ਮੁਹੰਮਦ ਮੁਸਤਫ਼ਾ ਤੇ ਪੰਜਾਬ ਦੇ ਹੋਰ ਆਈ.ਪੀ.ਐੱਸ. ਅਫ਼ਸਰਾਂ ਦੀ ਪਟੀਸ਼ਨ 'ਤੇ ਕੈਟ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮਿਊਂਸੀਪਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਫਰਵਰੀ ਵਿਚ ਹੋਣਗੀਆਂ ਚੋਣਾਂ
ਕਿਸਾਨਾਂ 'ਤੇ ਹੋਏ ਤਸ਼ਦੱਦ ਵਿਰੁਧ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ
ਕੈਪਟਨ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਦੀ ਆਗਿਆ ਦੇਣ ਲਈ ਕੇਂਦਰ ਦੇ ਫੈਸਲੇ ਦਾ ਕੀਤਾ ਸਵਾਗਤ
ਬੀਬੀ ਜਗੀਰ ਕੌਰ ਐੱਸ ਜੀ ਪੀ ਸੀ ਦੀ ਨਵੀਂ ਪ੍ਰਧਾਨ ਬਣੀ
ਸਿੱਧੂ-ਕੈਪਟਨ ਬੈਠਕ ਕੈਪਟਨ ਨੇ ਕਿਹਾ: ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਹੋਰ ਬੈਠਕਾਂ ਦੀ ਵੀ ਆਸ ਹੈ
‘ਦਿੱਲੀ ਕੂਚ’ ਦੇ ਮੁੱਦੇ ਤੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਦੂਸ਼ਣਬਾਜ਼ੀ
ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜਬਰਦਸਤ ਹੰਗਾਮੇ
ਕਰਾਈਮ ਪੋਰਟਲ ਵੇਖ ਕੇ ਦੋਹਰਾ ਕਤਲ ਕੀਤਾ ਗਿਆ ਸੀ
ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਵੈਟ ਘਪਲਾ ਬੇਨਕਾਬ
ਕੇਂਦਰ ਸਰਕਾਰ ਦਾ ਐਫੀਡੇਵਿਟ : ਫਸਲਾਂ ਦੀ ਘੱਟੋ-ਘੱਟ ਖਰੀਦ ਕੀਮਤ ਅਤੇ ਏ ਪੀ ਐਮ ਸੀਖਤਮ ਨਹੀਂ ਹੋਵੇਗੀ