Welcome to Canadian Punjabi Post
Follow us on

10

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਸੰਪਾਦਕੀ

ਰਾਜ ਗਰੇਵਾਲ ਦੇ ਅਸਤੀਫੇ ਤੋਂ ਉੱਠੇ ਸੁਆਲ

November 26, 2018 11:37 AM

ਪੰਜਾਬੀ ਪੋਸਟ ਸੰਪਾਦਕੀ

ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਦਾ ਅਸਤੀਫਾ ਸਮੁੱਚੇ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਕੈਨੇਡਾ ਵੱਸਦੇ ਇੰਡੋ ਕੈਨੇਡੀਅਨ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਗੰਭੀਰ ਵਿਚਾਰ ਦਾ ਮਾਮਲਾ ਹੈ। ਕੈਨੇਡਾ ਦੀ ਸਮੁੱਚੀ ਜਨਸੰਖਿਆ ਦੇ 2% ਤੋਂ ਵੀ ਘੱਟ ਸਿੱਖ ਭਾਈਚਾਰੇ ਨਾਲ ਸਬੰਧਿਤ ਰਾਜ ਗਰੇਵਾਲ ਨੇ ਖੁਦ ਵਾਸਤੇ ਸਖ਼ਤ ਮਿਹਨਤ ਅਤੇ ਲਗਨ ਨਾਲ ਇੱਕ ਵਿਸ਼ੇਸ਼ ਅਕਸ ਪੈਦਾ ਕੀਤਾ ਸੀ। ਉਸਦੇ ਅਕਸ ਵਿੱਚੋਂ ਸਿੱਖ ਭਾਈਚਾਰੇ ਦੀ ਚੜਤ, ਲਗਨ, ਸੋਚ ਅਤੇ ਮਿਆਰ ਦਾ ਝਲਕਾਰਾ ਦਿੱਸਦਾ ਸੀ। ਉਸਦਾ ਬਣਦਾ ਫੱਬਦਾ ਸਿੱਖ ਸਰੂਪ, ਮਹਿਜ਼ 33 ਸਾਲਾਂ ਦੀ ਅਵਸਥਾ, ਸੱਜਰੀ ਹੋਈ ਸ਼ਾਦੀ, ਐਲ ਐਲ ਬੀ ਤੋਂ ਇਲਾਵਾ ਐਮ ਬੀ ਏ ਦੀ ਡਿਗਰੀ, ਸਾਧਾਰਨ ਪਰ ਮਿਹਨਤਕਸ਼ ਪਰਿਵਾਰ ਨਾਲ ਸਬੰਧ, ਕਿੱਤੇ ਵਜੋਂ ਬੇਅ ਸਟਰੀਟ ਉੱਤੇ ਵਕਾਲਤ ਦੀ ਪ੍ਰੈਕਟਿਸ ਅਤੇ ਸੱਤਾਧਾਰੀ ਸਿਆਸੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੋਣਾ ਸਫ਼ਲਤਾ ਦੀ ਉ ਅਸੰਪੂਰਨ ਕਹਾਣੀ ਹੈ ਜੋ ਅੱਧਵਾਟੇ ਗਲਤ ਮੋੜ ਕੱਟ ਗਈ।

 

ਗਤਲ ਮੋੜ ਇਸ ਲਈ ਕੱਟਿਆ ਗਿਆ ਕਿਉਂਕਿ ਰਾਜ ਗਰੇਵਾਲ ਨੂੰ ਨਿੱਜੀ ਜੀਵਨ ਵਿੱਚ ਦਰਪੇਸ਼ ਕੁੱਝ ਚੁਣੌਤੀਆਂ ਰਹੀਆਂ ਦੱਸੀਆਂ ਜਾਂਦੀਆਂ ਹਨ। ਇਸ ਗੱਲ ਦਾ ਇਜ਼ਹਾਰ ਰਾਜ ਗਰੇਵਾਲ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਵੱਲੋਂ ਕੀਤਾ ਗਿਆ ਹੈ। ਇਹ ਵੇਖਣਾ ਕਨੂੰਨ ਲਾਗੂ ਕਰਨ ਵਾਲੀਆਂ ਆਰ ਸੀ ਐਮ ਪੀ ਆਦਿ ਏਜੰਸੀਆਂ ਦਾ ਕੰਮ ਹੈ ਕਿ ਰਾਜ ਗਰੇਵਾਲ ਦੀਆਂ ਚੁਣੌਤੀਆਂ ਕਾਰਣ ਕਿਹੜੀਆਂ ਕਨੂੰਨੀ ਦਿੱਕਤਾਂ ਪੈਦਾ ਹੋਈਆਂ ਹਨ। ਕਮਿਉਨਿਟੀ ਵਜੋਂ ਸਾਡੇ ਲਈ ਸੁਆਲ ਹੈ ਕਿ ਜੇ ਕਮਿਉਨਿਟੀ ਲਈ ‘ਰੋਲ ਮਾਡਲ’ ਵਜੋਂ ਜਾਣੇ ਜਾਂਦੇ ਕਿਸੇ ਵਿਅਕਤੀ ਨੂੰ ਨਿੱਜੀ ਜਾਂ ਸਮਾਜਕ ਕਾਰਣਾਂ ਕਰਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤਾਂ ਸਾਡਾ ਪ੍ਰਤੀਕਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ?

 

ਹੈਰਾਨੀ ਵਾਲੀ ਗੱਲ ਹੈ ਕਿ ਰਾਜ ਗਰੇਵਾਲ ਦੇ ਸਾਥੀ ਸਿਆਸਤਦਾਨਾਂ ਅਤੇ ਕਮਿਉਨਿਟੀ ਵਿੱਚ ਪ੍ਰਭਾਵ ਰੱਖਣ ਵਾਲੇ ਲੀਡਰਾਂ ਦੇ ਫੇਸਬੁੱਕ, ਟਵਿੱਟਰ ਆਦਿ ਸੋਸ਼ਲ ਮੀਡੀਆ ਉੱਤੇ ਉਸ ਨਾਲ ਹਮਦਰਦੀ ਦਾ ਕੋਈ ਇਜ਼ਹਾਰ ਵੇਖਣ ਨੂੰ ਨਹੀਂ ਮਿਲ ਰਿਹਾ। ਕੀ ਅਸੀਂ ਉਸ ਵੇਲੇ ਤੱਕ ਹੀ ਟਵੀਟ ਅਤੇ ਫੇਸਬੁੱਕ ਪੋਸਟਾਂ ਸ਼ੇਅਰ ਕਰਦੇ ਹਾਂ ਜਦੋਂ ਤੱਕ ਕਿਸੇ ਦੋਸਤ ਮਿੱਤਰ ਜਾਂ ਸਾਥੀ ਦਾ ਝੰਡਾ ਬਰਕਰਾਰ ਹੈ? ਕੀ ਕੋਈ ਵਿਅਕਤੀ ਦਾਅਵੇ ਨਾਲ ਆਖ ਸਕਦਾ ਹੈ ਕਿ ਉਸਨੂੰ ਜਾਂ ਪਰਿਵਾਰ, ਦੋਸਤ ਮਿੱਤਰ ਦਾਇਰੇ ਵਿੱਚੋਂ ਕਿਸੇ ਨੂੰ ਜੀਵਨ ਦੇ ਕਿਸੇ ਮੋੜ ਉੱਤੇ ਕੋਈ ਚੁਣੌਤੀ ਦਰਪੇਸ਼ ਨਹੀਂ ਹੋਵੇਗੀ? ਇਸ ਪਰੀਪੇਖ ਵਿੱਚ ਸੋਚਿਆਂ ਅਖੌਤੀ ਦੋਸਤਾਂ, ਖੈਰਖਾਹਾਂ ਅਤੇ ਸਾਥੀਆਂ ਦੀ ਹਮਦਰਦੀ ਇਜ਼ਹਾਰ ਨਾ ਕਰ ਸੱਕਣ ਦੀ ਮਾਨਕਿਸਤਾ ਨੂੰ ਮਜ਼ਬੂਤ ਕਰਨ ਦੀ ਥਾਂ ਤੋੜਨ ਦੀ ਲੋੜ ਹੈ। ਸਾਨੂੰ ਖੁਦ ਆਪਣੇ ਆਪ ਨੂੰ ਅਤੇ ਆਗੂਆਂ ਨੂੰ ਸੁਆਲ ਕਰਨਾ ਬਣਦਾ ਹੈ ਕਿ ਸਫ਼ਲਤਾ ਦੇ ਦੌਰ ਵਿੱਚ ਹਰ ਮੋੜ ਉੱਤੇ ਫੋਟੋਆਂ ਅਤੇ ਵੀਡੀਓ ਸਾਂਝੀਆਂ ਕਰਨ ਵਾਲਿਆਂ ਪਰ ਔਖੇ ਵੇਲੇ ਸਾਥ ਛੱਡ ਦੇਣ ਵਾਲਿਆਂ ਤੋਂ ਕਿਵੇਂ ਬਚਿਆ ਜਾਵੇ।

 

ਇਸ ਪੱਖ ਤੋਂ ਪ੍ਰਧਾਨ ਮੰਤਰੀ ਟਰੂਡੋ ਦੇ ਰਾਜ ਗਰੇਵਾਲ ਬਾਰੇ ਟਵੀਟ ਪ੍ਰਸੰਸਾ ਕਰਨੀ ਬਣਦੀ ਹੈ। ਟਰੂਡੋ ਹੋਰਾਂ ਨੇ ਲਿਖਿਆ ਹੈ ਕਿ ਉਹ ਉਮੀਦ ਕਰਦੇ ਹਨ ਕਿ ਰਾਜ ਗਰੇਵਾਲ ਨੂੰ ਉਹ ਮਦਦ ਮਿਲੇ ਜਿਸਦੀ ਉਸਨੂੰ ਲੋੜ ਹੈ। ਰੇਡੀਓ ਟਾਕ ਸ਼ੋਅ 1010 ਉੱਤੇ ਅਕਸਰ ਮਾਹਰ ਰਾਏ ਦੇਣ ਵਾਲੇ ਟਿੱਪਣੀਕਾਰ, ਟੋਰਾਂਟੋ ਸਨ, ਨੈਸ਼ਨਲ ਪੋਸਟ ਅਤੇ ਹੋਰ ਮੀਡੀਆ ਵਿੱਚ ਛੱਪਣ ਵਾਲੇ ਸੀਨੀਅਰ ਪੱਤਰਕਾਰ ਲੋਰੀ ਗੋਲਡਸਟੀਨ ਦਾ ਟਵੀਟ ਵੀ ਵਿਸ਼ੇਸ਼ ਧਿਆਨ ਖਿੱਚਦਾ ਹੈ। ਉਸਨੇ ਲਿਖਿਆ ਹੈ, “ਮੈਂ ਕਿਉਂ ਸਿਅਸਾਤਦਾਨ ਬਣਨਾ ਦੀ ਖਵਾਹਿਸ਼ ਰੱਖਾਂ? ਇੱਥੇ ਮੁਸ਼ਕਲ ਹਾਲਾਤਾਂ ਵਿੱਚ ਚੁੱਪ ਚੁਪੀਤੇ ਅਸਤੀਫ਼ਾ ਦੇਣ ਦਾ ਕੋਈ ਰਸਤਾ ਹੀ ਨਹੀਂ ਹੈ। ਤੁਹਾਡੀ ਜਿੰ਼ਦਗੀ ਨੂੰ ਪਿਆਜ਼ ਦੀਆਂ ਪਰਤਾਂ ਵਾਗੂੰ ਉਧੇੜ ਦਿੱਤਾ ਜਾਂਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਰਾਜ ਗਰੇਵਾਲ ਨੂੰ ਉਹ ਮਦਦ ਮਿਲੇ ਜਿਸਦੀ ਉਸਨੂੰ ਅੱਜ ਲੋੜ ਹੈ”। ਗੌਰਤਲਬ ਹੈ ਕਿ ਲੋਰੀ ਗੋਲਡਸਟੀਨ ਲਿਬਰਲ ਪੱਖੀ ਨਹੀਂ ਸਗੋਂ ਸੱਜੇ ਪੱਖੀ/ਕੰਜ਼ਰਵੇਟਿਵ ਸੋਚ ਨਾਲ ਜੁੜਿਆ ਸਿਆਸੀ ਕਮੈਂਟੇਟਰ ਹੈ।

 

ਇੰਡੋ ਕੈਨੇਡੀਅਨ ਕਮਿਉਨਿਟੀ ਖਾਸ ਕਰਕੇ ਸਿੱਖ ਕਮਿਉਨਿਟੀ ਵਿੱਚ ਬੇਸ਼ੱਕ ਸਿਧਾਂਤਕ ਰੂਪ ਵਿੱਚ ‘ਸਰਬੱਤ ਦੇ ਭਲੇ’ ਦਾ ਮਹਾਨ ਫਲਸਫਾ ਮੌਜੂਦ ਹੈ ਪਰ ਸਾਨੂੰ ਇਹਨਾਂ ਸਿਧਾਂਤਾਂ ਨੂੰ ਥੋੜਾ ਬਹੁਤਾ ਅਮਲੀ ਜਾਮਾ ਦੇਣ ਦੀ ਲੋੜ ਵੀ ਹੈ। ਸੋਚਿਆ ਜਾਵੇ ਤਾਂ ਉਹਨਾਂ ਆਗੂਆਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਉੱਤੇ ਸਮੁੱਚੀ ਲੋਕਾਈ ਨਾਲ ਸਾਂਝੇ ਕੀਤੇ ਸਰਬ-ਸਾਝੀਂਵਾਲਤਾ ਦੇ ਸੰਦੇਸ਼ ਕਿੰਨੇ ਖੋਖਲੇ ਹੋਣਗੇ ਜਿਹਨਾਂ ਦੀਆਂ ਨਜ਼ਰਾਂ ਤੋਂ ਮੁਸ਼ਕਲ ਸਥਿਤ ਿਨਾਲ ਜੂਝਦਾ ਇੱਕ ਸਾਥੀ ਉਹਲੇ ਰਹਿ ਗਿਆ ਜੋ ਉਹਨਾਂ ਲਈ ਵੀ ਅਤੇ ਕਮਿਉਨਿਟੀ ਲਈ ਵੀ ਰੋਲ ਮਾਡਲ ਸਮਝਿਆ ਜਾਂਦਾ ਸੀ।

 

ਰਾਜ ਗਰੇਵਾਲ ਦੇ ਅਸਤੀਫ਼ੇ ਤੋਂ ਪੈਦਾ ਹੋਈ ਸਥਿਤੀ ਸਾਨੂੰ ਗੰਭੀਰ ਚਿੰਤਨ ਵੱਲ ਲੈ ਕੇ ਜਾਣ ਦਾ ਸਬੱਬ ਹੈ। ਇਹ ਸੋਚਣ ਦਾ ਮੌਕਾ ਹੈ ਕਿ ਅਸੀਂ ਜੂਏ, ਨਸ਼ੇ ਜਾਂ ਕਿਸੇ ਹੋਰ ਕਿਸਮ ਦੀ ਆਦਤ ਨਾਲ ਜੂਝ ਰਹੇ ਕਮਿਉਨਿਟੀ ਮੈਂਬਰਾਂ ਨੂੰ ਬਣਦੀ ਮਦਦ ਕਿਵੇਂ ਦੇਣੀ ਹੈ? ਗੱਲ ਆਖ਼ਰ ਨੂੰ ਗੱਲਾਂ ਨਾਲ ਨਹੀਂ ਸਗੋਂ ਅਮਲਾਂ ਨਾਲ ਬਣਨੀ ਹੈ। ਸਾਡੀ ਕਮਿਉਨਿਟੀ ਵਿੱਚ ‘ਐਡਿਕਸ਼ਨ’ ਭਾਵ ਕਿਸੇ ਕਿਸਮ ਦੀ ਸਖ਼ਤ ਆਦਤ ਨਾਲ ਸਿੱਝਣ ਵਾਸਤੇ ਸ੍ਰੋਤਾਂ ਦੀ ਬਹੁਤ ਘਾਟ ਹੈ ਜਦੋਂ ਕਿ ਲੋੜ ਬਹੁਤ ਜਿ਼ਆਦਾ ਹੈ।

 

Have something to say? Post your comment