Welcome to Canadian Punjabi Post
Follow us on

02

July 2025
 
ਮਨੋਰੰਜਨ

ਫਿਲਮ ‘ਸੰਗੀਨ’ ਵਿੱਚ ਹੋਣਗੇ ਨਵਾਜ਼ੂਦੀਨ ਸਿੱਦੀਕੀ

October 30, 2020 08:56 AM

ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ ‘ਸੀਰੀਅਸ ਮੈਨ’ ਲਈ ਤਾਰੀਫਾਂ ਖੱਟਣ ਵਾਲੇ ਨਵਾਜੂਦੀਨ ਸਿੱਦੀਕੀ ਨੇ ਅੱਗੋਂ ਆਪਣੀ ਅਗਲੀ ਫਿਲਮ ਸੰਗੀਨ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਨਿਰਦੇਸ਼ਨ ਜੈਦੀਪ ਚੋਪੜਾ ਕਰਨਗੇ। ਫਿਲਮ ਵਿੱਚ ਨਵਾਜ਼ ਨਾਲ ਐਲਨਾਜ਼ ਨੌਰੋਜੀ ਹੋਵੇਗੀ। ਐਲਨਾਜ ਇਸ ਤੋਂ ਪਹਿਲਾਂ ਸੇਕ੍ਰੇਡ ਗੇਮਸ ਵਿੱਚ ਨਵਾਜ ਦੇ ਨਾਲ ਕੰਮ ਕਰ ਚੁੱਕੀ ਹੈ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਲੰਡਨ ਅਤੇ ਮੁੰਬਈ ਵਿੱਚ ਸ਼ੁਰੂ ਹੋਵੇਗੀ। ਉਥੇ ਹੀ ਵਿਕਰਮ ਭੱਟ ਆਪਣੀ ਨਵੀਂ ਥ੍ਰਿਲਰ ਵੈਬ ਸੀਰੀਜ਼ ਡਰਟੀ ਗੇਮਸ ਲੈ ਕੇ ਆ ਰਹੇ ਹਨ। ਇਸ ਸੀਰੀਜ਼ ਵਿੱਚ ਸੰਦੀਪਾ ਧਰ ਅਤੇ ਓਮਕਾਰ ਕਪੂਰ ਮੁੱਖ ਭੂਮਿਕਾ ਵਿੱਚ ਹੋਣਗੇ। 27 ਅਕਤੂਬਰ ਤੋਂ ਮੁੰਬਈ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਅੱਠ ਐਪੀਸੋਡ ਦੀ ਇਸ ਸੀਰੀਜ਼ ਨੂੰ ਮੁੰਬਈ ਦੀਆਂ ਕਈ ਥਾਵਾਂ 'ਤੇ ਸ਼ੂਟ ਕੀਤਾ ਜਾਏਗਾ।
ਵਿਕਰਮ ਕਹਿੰਦੇ ਹਨ ਕਿ ਓਟੀ ਟੀ ਪਲੇਟਫਾਰਮ ਉਤੇ ਉਹ ਸੀਰੀਅਸ ਫਿਕਸ਼ਨ ਕਹਾਣੀਆਂ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ਮਾਇਆ ਅਤੇ ਟਵਿਸਟਿਡ ਆਪਣੇ ਚੌਥੇ ਸੀਜਨ ਤੱਕ ਪਹੁੰਚ ਚੁੱਕੀਆਂ ਹਨ। ਇਨ੍ਹਾਂ ਸਾਲਾਂ ਵਿੱਚ ਓ ਟੀ ਟੀ ਦੀ ਖੇਡ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ੋਅ ਬਿਜ਼ਨਸ ਕ੍ਰਿਕਟ ਦੇ ਇੱਕ ਖੇਡ ਵਾਂਗ ਹੁੰਦਾ ਹੈ। ਤੁਹਾਨੂੰ ਹਮੇਸ਼ਾ ਇੱਕ ਸ਼ਾਨਦਾਰ ਪਾਰੀ ਖੇਡਣੀ ਹੁੰਦੀ ਹੈ। ਡਰਟੀ ਗੇਮਸ ਵਿੱਚ ਪ੍ਰਕਾਸ਼ ਝਾਅ ਵੀ ਹੋਣਗੇ। ਇਸ ਨੂੰ ਐੱਮ ਐਕਸ ਪਲੇਅਰ ਉੱਤੇ ਰਿਲੀਜ਼ ਕੀਤਾ ਜਾਏਗਾ। ਫਿਲਮ ‘ਕੇ ਜੀ ਐੱਫ : ਚੈਪਟਰ 2’ ਵੀ ਬਹੁਤ ਜਲਦੀ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਇੱਕ ਦੇ ਬਾਅਦ ਇੱਕ ਇਸ ਫਿਲਮ ਨਾਲ ਸਾਰੇ ਦੇ ਲੁਕ ਜਾਰੀ ਹੋ ਰਹੇ ਹਨ। ਰਵੀਨਾ ਟੰਡਨ ਦੇ ਜਨਮ ਦਿਨ 'ਤੇ ਫਿਲਮ ਤੋਂ ਉਨ੍ਹਾਂ ਦਾ ਲੁਕ ਜਾਰੀ ਕੀਤਾ ਗਿਆ ਹੈ। ਫਿਲਮ ਵਿੱਚ ਉਨ੍ਹਾਂ ਦਾ ਨਾਂਅ ‘ਰਮਿਕਾ ਸੇਨ’ ਹੋਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!