Welcome to Canadian Punjabi Post
Follow us on

05

August 2021
 
ਅੰਤਰਰਾਸ਼ਟਰੀ

ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ

October 30, 2020 08:41 AM

* ਹਮਲਾਵਰ ਨੇ ਇੱਕ ਔਰਤ ਦਾ ਸਿਰ ਵੱਢਿਆ

ਪੈਰਿਸ, 29 ਅਕਤੂਬਰ, (ਪੋਸਟ ਬਿਊਰੋ)- ਪੈਗੰਬਰ ਮੁਹੰਮਦ ਦੇ ਕਾਰਟੂਨ ਵਿਵਾਦ ਵਿੱਚ ਫਰਾਂਸ ਵਿਚ ਇੱਕ ਟੀਚਰ ਦੀ ਗਲਾ ਵੱਢ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਅੱਜ ਇਸ ਦੇਸ਼ ਵਿੱਚ ਇਕ ਹੋਰ ਅਜਿਹੀ ਘਟਨਾ ਵਾਪਰੀ ਹੈ। ਇੱਕ ਫ੍ਰੈਂਚ ਚਰਚ ਵਿੱਚ ਇੱਕ ਹਮਲਾਵਰ ਨੇ ਇੱਕ ਔਰਤ ਦਾ ਗਲਾ ਵੱਢ ਦਿੱਤਾ ਅਤੇ ਦੋ ਹੋਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਫਰਾਂਸ ਦੇ ਨੀਸ ਸ਼ਹਿਰ ਦੀ ਹੈ।
ਨੀਸ ਸ਼ਹਿਰ ਦੇ ਮੇਅਰ ਕ੍ਰਿਸ਼ਚੀਅਨ ਇਸਤੋਰਸੀ ਨੇ ਇਸ ਖੌਫਨਾਕ ਘਟਨਾ ਨੂੰ ਅੱਤਵਾਦੀ ਹਮਲਾ ਕਿਹਾ ਹੈ। ਉਨ੍ਹਾ ਕਿਹਾ ਕਿ ਚਾਕੂ ਨਾਲ ਹਮਲੇ ਦੀ ਘਟਨਾ ਸ਼ਹਿਰ ਦੇ ਨੋਟਰੇ ਡੈਮ ਚਰਚ ਵਿਚ ਹੋਈ ਹੈ। ਪੁਲਿਸ ਨੇ ਹਮਲਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਤਲ ਨੇ ਔਰਤ ਦਾ ਗਲਾ ਵੱਢ ਦਿੱਤਾ ਹੈ। ਫਰਾਂਸ ਦੇ ਅੱਤਵਾਦ ਰੋਕੂ ਵਿਭਾਗ ਨੂੰ ਅੱਜ ਦੇ ਇਸ ਹਮਲੇ ਵਾਲੀ ਵਾਰਦਾਤ ਦੀ ਸਮੁੱਚੀ ਜਾਂਚ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਇਹ ਹਮਲਾ ਓਦੋਂਹੋਇਆ ਹੈ, ਜਦੋਂ ਕੁਝ ਸਮਾਂ ਪਹਿਲਾਂ ਪੈਗੰਬਰ ਦਾ ਕਾਰਟੂਨ ਦਿਖਾਏ ਜਾਣ ਕਰ ਕੇ ਇੱਕ ਟੀਚਰ ਦੀ ਹੱਤਿਆ ਕਰ ਦਿੱਤੀ ਗਈ ਸੀ। ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਚਰਚ ਵਿੱਚ ਲੋਕਾਂ ਨੂੰ ਚਾਕੂ ਨਾਲ ਹਮਲਾ ਕਰਕੇ ਮਾਰਨ ਦੇ ਪਿੱਛੇ ਕੀ ਅਰਥ ਸੀ ਜਾਂ ਪੈਗੰਬਰ ਦੇ ਕਾਰਟੂਨ ਨਾਲ ਇਸਦਾ ਕੋਈ ਸੰਬੰਧ ਹੈ। ਇਸ ਤੋਂ ਪਹਿਲਾਂ ਫਰਾਂਸ ਵਿਚ ਪੈਗੰਬਰ ਦਾ ਕਾਰਟੂਨ ਦਿਖਾਉਣ ਕਾਰਨ ਟੀਚਰ ਦੀ ਹੱਤਿਆਦੇ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀਤੇ ਧਰਮ ਦਾ ਮਜ਼ਾਕ ਉਡਾਉਣ ਦੇ ਹੱਕਦਾ ਪੁਰਜ਼ੋਰ ਸਮਰਥਨ ਕੀਤਾ ਸੀ ਅਤੇ ਓਦੋਂਤੋਂ ਉਹ ਮੁਸਲਿਮ ਦੇਸ਼ਾਂ ਦੀ ਆਲੋਚਨਾ ਦਾ ਸ਼ਿਕਾਰ ਹੋ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ
ਭਾਰਤ ਵੰਡ ਅਤੇ ਨਹਿਰੂ-ਐਡਵਿਨਾ ਸੰਬੰਧਾਂ ਦਾ ਖੁਲਾਸਾ ਹੋ ਸਕਦੈ
ਅਮਰੀਕੀ ਫੌਜੀ ਹੈਡਕੁਆਰਟਰ ਦੇ ਬਾਹਰ ਹਮਲੇ ਵਿੱਚ ਪੁਲਸ ਅਫਸਰ ਦੀ ਹੱਤਿਆ
ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਚੀਨ ਨੇ ਵੁਹਾਨ ਵਿੱਚ ਮਾਸ ਟੈਸਟ ਕਰਨ ਦਾ ਦਿੱਤਾ ਹੁਕਮ
ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ
ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ
ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਰਮਿਆਨ ਅਮਰੀਕਾ ਨੇ 70 ਫੀ ਸਦੀ ਵੈਕਸੀਨੇਸ਼ਨ ਦਾ ਟੀਚਾ ਕੀਤਾ ਪੂਰਾ
ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ