Welcome to Canadian Punjabi Post
Follow us on

13

July 2025
 
ਮਨੋਰੰਜਨ

ਲਵਲੀ ਬਣ ਕੇ ਹਸਾਏਗੀ ਇਲਿਆਨਾ ਡਿਕਰੂਜ

October 29, 2020 09:12 AM

ਪਿਛਲੀ ਵਾਰ ਫਿਲਮ ‘ਪਾਗਲਪੰਤੀ’ ਵਿੱਚ ਨਜ਼ਰ ਆਈ ਇਲਿਆਨਾ ਡਿਕਰੂਜ ਦੀਆਂ ਅਗਲੀਆਂ ਫਿਲਮਾਂ ਵਿੱਚ ‘ਦ ਬਿਗ ਬੁਲ' ਅਤੇ ‘ਅਨਫੇਅਰ ਐਂਡ ਲਵਲੀ’ ਸ਼ਾਮਲ ਹਨ। ਇਨ੍ਹਾਂ ਵਿੱਚੋਂ ਫਿਲਮ ‘ਅਨਫੇਅਰ ਐਂਡ ਲਵਲੀ’ ਵਿੱਚ ਉਸ ਦਾ ਕਿਰਦਾਰ ਸਭ ਤੋਂ ਹਟ ਕੇ ਦੱਸਿਆ ਜਾ ਰਿਹਾ ਹੈ। ਇਹ ਮਜ਼ੇਦਾਰ ਕਾਮੇਡੀ ਫਿਲਮ ਹੋਵੇਗੀ ਜੋ ਦੇਸ਼ ਵਿੱਚ ਗੋਰੇ ਰੰਗ ਪ੍ਰਤੀ ਲੋਕਾਂ ਦੇ ਜਨੂਨ ਨੂੰ ਦਰਸਾਏਗੀ। ਹਰਿਆਣਵੀ ਪਿਛੋਕੜ 'ਤੇ ਆਧਾਰਤ ਇਹ ਫਿਲਮ ਅਜਿਹੀ ਸਾਂਵਲੀ ਲੜਕੀ ਦੀ ਕਹਾਣੀ ਹੈ ਜਿਸ ਨੂੰ ਭਾਰੀ ਸਮਾਜ ਵਿੱਚ ਕਾਲੇ ਰੰਗ ਕਰ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਫਿਲਮ ਵਿੱਚ ਇਲਿਆਨਾ ਲਵਲੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ।
‘ਸਾਂਡ ਕੀ ਆਂਖ’ ਅਤੇ ‘ਮੁਬਾਰਕਾਂ' ਵਰਗੀਆਂ ਫਿਲਮਾਂ ਦੇ ਲੇਖਕ ਪਲਵਿੰਦਰ ਸਿੰਘ ਜੰਜੂਆ ਇਸ ਫਿਲਮ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕਰ ਰਹੇ ਹਨ। ਇਸ ਦੀ ਕਹਾਣੀ ਨੂੰ ਬਲਵਿੰਦਰ, ਰੁਪਿੰਦਰ ਚਹਿਲ ਅਤੇ ਅਨਿਲ ਰੋਹਨ ਨੇ ਲਿਖਿਆ ਹੈ, ਸੰਗੀਤ ਅਮਿਤ ਤਿ੍ਰਵੇਦੀ ਦਾ ਹੈ ਅਤੇ ਗੀਤ ਇਰਸ਼ਾਦ ਸ਼ਾਮਲ ਵੱਲੋਂ ਲਿਖੇ ਜਾਣਗੇ। ਆਪਣੀ ਇਸ ਫਿਲਮ 'ਤੇ ਉਤਸ਼ਾਹਤ ਇਲਿਆਨਾ ਕਹਿੰਦੀ ਹੈ, ‘‘ਇਸ ਫਿਲਮ ਵਿੱਚ ਲਵਲੀ ਦਾ ਕਿਰਦਾਰ ਨਿਭਾਉਣਾ ਯਕੀਨਨ ਮੇਰੇ ਲਈ ਬਹੁਤ ਅਲੱਗ ਅਤੇ ਅਨੋਖਾ ਅਨੁਭਵ ਹੋਵੇਗਾ ਅਤੇ ਲੋਕ ਇਸ ਕਿਰਦਾਰ ਨਾਲ ਖੁਦ ਨੂੰ ਜੋੜ ਸਕਣਗੇ। ਇਸ ਫਿਲਮ ਬਾਰੇ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਇਸ ਨੂੰ ਪਰਦੇ 'ਤੇ ਦਿਖਾਉਣ ਦਾ ਢੰਗ, ਜੋ ਬਿਲਕੁਲ ਉਪਦੇਸ਼ਾਤਮਕ ਨਹੀਂ ਹੈ। ਇਹ ਮਜ਼ੇਦਾਰ ਕਹਾਣੀ ਹੈ, ਜੋ ਦਰਸ਼ਕਾਂ ਨੂੰ ਹੱਸਦਾ-ਮੁਸਕਰਾਉਂਦਾ ਛੱਡ ਜਾਏਗੀ। ਫਿਲਮ ਦੀ ਸਾਰੀ ਟੀਮ ਨੇ ਯਕੀਨੀ ਕੀਤਾ ਹੈ ਕਿ ਇਸ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ। ਇਸ ਨੂੰ ਜਿੰਨਾ ਸੰਭਵ ਹੋਵੇ ਓਨਾ ਹਾਸੇ ਵਾਲਾ ਰੱਖਣਗੇ।” ਇਸ ਵਿੱਚ ਇਲਿਆਨਾ ਨਾਲ ਰਣਦੀਪ ਹੁੱਡਾ ਨਜ਼ਰ ਆਏਗਾ। ਇਸ ਫਿਲਮ ਬਾਰੇ ਉਹ ਵੀ ਕਾਫੀ ਉਤਸ਼ਾਹਤ ਨਜ਼ਰ ਆਉਂਦਾ ਹੈ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਹਸਾਉਣਾ ਇੰਨਾ ਆਸਾਨ ਨਹੀਂ ਹੈ, ਕਾਮੇਡੀ ਸ਼ੈਲੀ ਨੇ ਮੈਨੂੰ ਲੰਮੇ ਸਮੇਂ ਤੋਂ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਮੈਂ ਬੇਹੱਦ ਖੁਸ਼ ਹਾਂ ਕਿ ਇਸ ਫਿਲਮ ਨਾਲ ਮੈਂ ਆਪਣੇ ਕਾਮੇਡੀ ਦਾ ਪ੍ਰਦਰਸ਼ਨ ਕਰਾਂਗਾ। ਪਹਿਲੀ ਵਾਰ ਫਿਲਮ ਦੀ ਕਹਾਣੀ ਸੁਣਦੇ ਹੀ ਮੈਨੂੰ ਇਹ ਬੇਹੱਦ ਪਸੰਦ ਆ ਗਈ ਸੀ ਅਤੇ ਮੈਨੂੰ ਇਸ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਨੂੰ ਲੈ ਕੇ ਮੈਂ ਬੇਹੱਦ ਉਤਸ਼ਾਹਤ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!