Welcome to Canadian Punjabi Post
Follow us on

15

July 2025
 
ਮਨੋਰੰਜਨ

‘ਬੂਗੀ ਵੂਗੀ’ ਦੇ ਆਡੀਸ਼ਨ ਵਿੱਚ ਰਿਜੈਕਟ ਹੋਏ ਸਨ ਰਾਜ ਕੁਮਾਰ ਰਾਓ

October 29, 2020 09:10 AM

ਪਿੱਛੇ ਜਿਹੇ ਬਾਲੀਵੁੱਡ ਕਲਾਕਾਰ ਰਾਜ ਕੁਮਾਰ ਰਾਓ ਅਤੇ ਨੁਸਰਤ ਭਰੂਚਾ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ’ ਦੇ ਸੈੱਟ 'ਤੇ ਮਹਿਮਾਨ ਬਣ ਕੇ ਪਹੁੰਚੇ। ਇਸ ਦੌਰਾਨ ਰਾਜ ਕੁਮਾਰ ਰਾਓ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਾਪੂਲਰ ਡਾਂਸ ਸ਼ੋਅ ‘ਬੂਗੀ ਵੂਗੀ’ ਦੇ ਲਈ ਆਡੀਸ਼ਨ ਦਿੱਤਾ ਸੀ ਜਿਸ ਵਿੱਚ ਉਹ ਰਿਜੈਕਟ ਹੋ ਗਏ ਸਨ। ਰਾਜ ਕੁਮਾਰ ਦੱਸਦੇ ਹਨ, ‘ਕਾਫੀ ਸਾਲ ਪਹਿਲਾਂ ਜਦ ਮੈਂ 11ਵੀਂ ਵਿੱਚ ਪੜ੍ਹਦਾ ਸੀ ਤਾਂ ਮੈਂ ਆਪਣੇ ਛੋਟੇ ਭਰਾ ਨਾਲ ‘ਬੂਗੀ ਵੂਗੀ’ ਦਾ ਆਡੀਸ਼ਨ ਦੇਣ ਮੰੁਬਈ ਆਇਆ ਸੀ, ਪਰ ਉਸ ਸਮੇਂ ਮੈਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਅੱਜ ਇਥੇ ਆ ਕੇ ਇੰਨੀ ਵਧੀਆ ਪ੍ਰਫਾਰਮੈਂਸ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਕੰਟੈਸਟੈਂਟਸ ਵੱਲੋਂ ਮੇਰੀ ਇਸ ਪ੍ਰਫਾਰਮੈਂਸ ਨੂੰ ਤੀਹ ਪੁਆਇੰਟ ਦੇਣ ਦੇ ਲਈ ਜੱਜਾਂ ਦਾ ਸ਼ੁਕਰੀਆ।’
ਇਸ ਮੌਕੇ ਮਲਾਇਕਾ ਅਰੋੜਾ ਨੇ ਦੱਸਿਆ, ‘‘ਰਾਜ ਇੱਕ ਛੁਪੇ ਰੁਸਤਮ ਡਾਂਸਰ ਹਨ ਤੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਸੱਚਮੁੱਚ ਇੱਕ ਵਧੀਆ ਡਾਂਸਰ ਹਨ। ਮੈਨੂੰ ਇੱਕ ਫਿਲਮ ਵਿੱਚ ਉਨ੍ਹਾਂ ਨਾਲ ਡਾਂਸ ਕਰਨ ਦਾ ਮੌਕਾ ਮਿਲਿਆ ਸੀ। ਅਸੀਂ ਫਿਲਮ ‘ਡੌਲੀ ਕੀ ਡੋਲੀ’ ਦਾ ਇੱਕ ਗਾਣਾ ਕੀਤਾ ਸੀ। ਜਦ ਅਸੀਂ ਲੋਕ ਸੈਟ 'ਤੇ ਆਏ, ਤਦ ਰਾਜ ਕਾਫੀ ਸ਼ਾਂਤ ਸਨ, ਪਰ ਜਿਵੇਂ ਹੀ ਗਾਣਾ ਵਜਾਇਆ ਗਿਆ, ਉਹ ਡਾਂਸ ਦੀ ਮਸਤੀ ਵਿੱਚ ਝੂਮ ਉਠੇ।” ਇਹ ਚਰਚਾ ਸੁਣ ਕੇ ਨੁਸਰਤ ਨੇ ਅੱਗੇ ਕਿਹਾ, ‘‘ਤੁਹਾਨੂੰ ਉਨ੍ਹਾਂ ਨੂੰ ਪਾਰਟੀ ਵਿੱਚ ਦੇਖਣਾ ਚਾਹੀਦੈ। ਜੇ ਤੁਸੀਂ ਨੱਬੇ ਦੇ ਦਹਾਕੇ ਦਾ ਬਾਲੀਵੁੱਡ ਮਿਊਜ਼ਿਕ ਵਜਾਓਗੇ, ਤਾਂ ਉਹ ਇਨ੍ਹਾਂ ਗੀਤਾਂ 'ਤੇ ਬਿਹਤਰੀਨ ਡਾਂਸ ਕਰਦੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!