Welcome to Canadian Punjabi Post
Follow us on

29

November 2020
ਮਨੋਰੰਜਨ

ਕ੍ਰਿਤੀ ਖਰਬੰਦਾ ਕਰਨਾ ਚਾਹੁੰਦੀ ਹੈ ਵੂਮੈਨ ਸੈਂਟਿ੍ਰਕ ਐਕਸ਼ਨ ਫਿਲਮ

October 29, 2020 09:04 AM

ਅਭਿਨੇਤਰੀ ਕ੍ਰਿਤੀ ਖਰਬੰਦਾ ਨੂੰ ਸਕਰੀਨ 'ਤੇ ਐਕਸ਼ਨ ਸੀਨਜ਼ ਦੇਖਣਾ ਕਾਫੀ ਪਸੰਦ ਹਨ। ਉਸ ਦਾ ਕਹਿਣਾ ਹੈ ਕਿ ਉਹ ਅਗਲੇ ਸਮੇਂ ਵਿੱਚ ਕਿਸੇ ਵੂਮੈਨ ਸੈਂਟ੍ਰਿਕ ਐਕਸ਼ਨ ਫਿਲਮ ਵਿੱਚ ਕੰਮ ਕਰਨਾ ਪਸੰਦ ਕਰੇਗੀ। ਉਸ ਨੇ ਦੱਸਿਆ, ‘‘ਮੈਂ ਇੱਕ ਫੀਮੇਲ ਐਕਸ਼ਨ ਫਿਲਮ ਕਰਨਾ ਪਸੰਦ ਕਰਾਂਗੀ। ਮੈਂ ਨਾ ਕੇਵਲ ਐਕਸ਼ਨ ਸੀਕਵੈਂਸ ਦੇਖਣਾ ਪਸੰਦ ਕਰਦੀ ਹਾਂ, ਸਗੋਂ ਮੈਨੂੰ ਇਨ੍ਹਾਂ ਵਿੱਚ ਹਿੱਸਾ ਲੈਣਾ ਵੀ ਪਸੰਦ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ। ਮੈਂ ਹਮੇਸ਼ਾ ਤੋਂ ਆਊਟਡੋਰ ਪਰਸਨ ਰਹੀ ਹਾਂ। ਮੈਂ ਕਈ ਤਰ੍ਹਾਂ ਦੇ ਸਪੋਰਟਸ ਵਿੱਚ ਵੀ ਸ਼ਾਮਲ ਰਹੀ ਹਾਂ। ਮੈਂ ਟੈਨਿਸ, ਬਾਸਕਟਬਾਲ ਖੇਡਦੀ ਹਾਂ।”
ਬਹਰਹਾਲ ਕ੍ਰਿਤੀ ਨੂੰ ਆਪਣੀ ਅਗਲੀ ਫਿਲਮ ‘ਤੈਸ਼’ ਵਿੱਚ ਆਪਣੀ ਇਹ ਖਾਹਿਸ਼ ਪੂਰਾ ਕਰਨ ਦਾ ਮੌਕਾ ਮਿਲਿਆ ਹੈ। ਇਹ ਇੱਕ ਰਿਵੈਂਜ ਡਰਾਮਾ ਹੈ, ਜਿਸ ਵਿੱਚ ਉਹ ਐਕਸ਼ਨ ਕਰਦੀ ਨਜ਼ਰ ਆਏਗੀ।

Have something to say? Post your comment