Welcome to Canadian Punjabi Post
Follow us on

29

November 2020
ਟੋਰਾਂਟੋ/ਜੀਟੀਏ

ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਅਧਿਆਪਕ ਨੂੰ ਲਿਚੇ ਨੇ ਲਿਆ ਲੰਮੇਂ ਹੱਥੀਂ

October 29, 2020 07:33 AM

ਟੋਰਾਂਟੋ, 28 ਅਕਤੂਬਰ (ਪੋਸਟ ਬਿਊਰੋ) : ਲੇਬਰ ਮੰਤਰਾਲੇ ਵੱਲੋਂ ਮਾਸਕ ਨਾ ਪਾਉਣ ਵਾਲੇ ਟੋਰਾਂਟੋ ਦੇ ਕੈਥੋਲਿਕ ਟੀਚਰ ਨੂੰ ਚਾਰਜ ਕਰਨ ਦੀ ਖਬਰ ਤੋਂ ਸਿੱਖਿਆ ਮੰਤਰੀ ਸਟੀਫਨ ਲਿਚੇ ਬਿਲਕੁਲ ਵੀ ਖੁਸ਼ ਨਹੀਂ ਹਨ|
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਧਿਆਪਕ ਹੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਕਿਵੇਂ ਚੱਲੇਗਾ| ਉਨ੍ਹਾਂ ਆਖਿਆ ਕਿ ਚੀਫ ਮੈਡੀਕਲ ਆਫੀਸਰ ਤੇ ਲੋਕਲ ਪਬਲਿਕ ਹੈਲਥ ਵੱਲੋਂ ਕਾਇਮ ਕੀਤੀਆਂ ਗਈਆਂ ਪ੍ਰੋਟੋਕਾਲਜ਼ ਦੀ ਪਾਲਣਾ ਕਰਨ ਵਿੱਚ ਕੀਤੀ ਜਾਣ ਵਾਲੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|
ਇਸ ਮਹੀਨੇ ਦੇ ਸੁæਰੂ ਵਿੱਚ ਇਹ ਮਿਊਜ਼ਿਕ ਟੀਚਰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸੇਂਟ ਚਾਰਲਸ ਕੈਥੋਲਿਕ ਸਕੂਲ ਨੂੰ ਹਫਤੇ ਭਰ ਲਈ ਬੰਦ ਕਰ ਦਿੱਤਾ ਗਿਆ| ਲਿਚੇ ਦਾ ਕਹਿਣਾ ਹੈ ਕਿ ਅਸੀਂ ਸਕੂਲਾਂ ਨੂੰ ਉਸ ਸੂਰਤ ਵਿੱਚ ਹੀ ਖੁੱਲ੍ਹਾ ਰੱਖ ਸਕਦੇ ਹਾਂ ਜੇ ਸਾਰੇ ਹੀ ਨਿਯਮਾਂ ਦੀ ਪਾਲਣਾ ਕਰਨ|
ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਇਹ ਮਾਮਲਾ ਕਾਫੀ ਚਿੰਤਾਜਨਕ ਹੈ| ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਰਿਆਂ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ| ਜੇ ਤੁਹਾਡੇ ਇੰਪਲੌਇਰ ਵੱਲੋਂ ਪੀਪੀਈ ਤੇ ਮਾਸਕ ਪਾਉਣ ਲਈ ਆਖਿਆ ਜਾਂਦਾ ਹੈ ਤਾਂ ਉਸ ਨੂੰ ਜ਼ਰੂਰ ਪਾਓ| ਮੈਕਨੌਟਨ ਨੇ ਆਖਿਆ ਕਿ ਲੇਬਰ ਮੰਤਰਾਲੇ ਵੱਲੋਂ ਮਹਾਂਮਾਰੀ ਦੌਰਾਨ 25,000 ਮਾਮਲਿਆਂ ਦੀ ਜਾਂਚ ਤੋਂ ਬਾਅਦ 22,000 ਆਰਡਰਜ਼ ਜਾਰੀ ਕੀਤੇ ਗਏ|
ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਜਿਸ ਅਧਿਆਪਕ ਨੂੰ ਚਾਰਜ ਕੀਤਾ ਗਿਆ ਹੈ ਉਸ ਬਾਰੇ ਉਨ੍ਹਾਂ ਨੂੰ ਇੱਕ ਵਿਦਿਆਰਥੀ ਦੀ ਮਾਂ ਦਾ ਮੈਸੇਜ ਮਿਲਿਆ ਸੀ| ਹੈਲਥ ਇੰਸਪੈਕਟਰਜ਼ ਵੱਲੋਂ ਸੇਂਟ ਚਾਰਲਸ ਕੈਥੋਲਿਕ ਸਕੂਲ ਦਾ ਮੁਆਇਨਾ ਕਰਨ ਸਮੇਂ ਇਸ ਟੀਚਰ ਨੂੰ ਚਾਰਜ ਕੀਤਾ ਗਿਆ ਤੇ ਹੁਣ ਇਹ ਟੀਚਰ ਛੁੱਟੀ ਉੱਤੇ ਚੱਲ ਰਿਹਾ ਹੈ| ਜ਼ਿਕਰਯੋਗ ਹੈ ਕਿ ਇਸ ਲਈ 1000 ਡਾਲਰ ਜੁਰਮਾਨਾ ਰੱਖਿਆ ਗਿਆ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰੈੱਡ ਕੰਟਰੋਲ ਜ਼ੋਨ ਤਹਿਤ ਆਉਣ ਵਾਲੇ ਸਕੂਲ ਬੋਰਡਜ਼ ਨੂੰ 13æ6 ਮਿਲੀਅਨ ਡਾਲਰ ਦੇਵੇਗੀ ਫੋਰਡ ਸਰਕਾਰ
ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ
ਲਿੰਡਸੇ ਨੇੜੇ ਵਾਪਰੇ ਹਾਦਸੇ ਵਿੱਚ ਬੱਚੇ ਦੀ ਹੋਈ ਮੌਤ, ਦੋ ਜ਼ਖ਼ਮੀ
ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ
ਤੀਜੇ ਦਿਨ ਰੈਸਟੋਰੈਂਟ ਨੂੰ ਖੋਲ੍ਹਣ ਦੀ ਜਿੱ਼ਦ ਉੱਤੇ ਅੜੇ ਐਡਮਸਨ ਬਾਰਬੀਕਿਊ ਦੇ ਪੁਲਿਸ ਨੇ ਬਦਲੇ ਤਾਲੇ
ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਕਾਇਮ
ਹਿੰਦੂ ਹੈਰੀਟੇਜ ਮੰਥ ਦੇ ਜਸ਼ਨਾਂ ਤਹਿਤ ਖਾਸ ਵਰਚੂਅਲ ਈਵੈਂਟ 29 ਨੂੰ
ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹੀਆਂ
ਲੰਡਨ ਹਸਪਤਾਲ ਨੇ ਐਲਾਨੀ ਆਊਟਬ੍ਰੇਕ, ਕੋਵਿਡ-19 ਦੇ 41 ਕੇਸਾਂ ਦੀ ਕੀਤੀ ਪੁਸ਼ਟੀ
ਛੁੱਟੀਆਂ ਵਿੱਚ ਇੱਕਠ ਕਰਨ ਬਾਰੇ ਦਿਸ਼ਾ ਨਿਰਦੇਸ਼ ਅੱਜ ਜਾਰੀ ਕਰ ਸਕਦੀ ਹੈ ਓਨਟਾਰੀਓ ਸਰਕਾਰ