Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ਫੋਰਡ ਸਰਕਾਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

October 28, 2020 05:38 PM

ਬਰੈਂਪਟਨ, 28 ਅਕਤੂਬਰ (ਪੋਸਟ ਬਿਊਰੋ) : ਬਰੈਂਪਟਨ ਦੀਆਂ ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਸਿਟੀ ਆਫ ਬਰੈਂਪਟਨ ਵੱਲੋਂ ਸਵਾਗਤ ਕੀਤਾ ਗਿਆ ਹੈ|
ਬਰੈਂਪਟਨ ਦੇ ਹੈਲਥਕੇਅਰ ਸਿਸਟਮ ਵਿੱਚ ਅਹਿਮ ਨਿਵੇਸ਼ ਲਈ ਕੀਤੇ ਗਏ ਐਲਾਨ ਸਮੇਂ ਪ੍ਰੀਮੀਅਰ ਡੱਗ ਫੋਰਡ, ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਐਸੋਸਿਏਟ ਮੰਤਰੀ ਤੇ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ, ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾæ ਨਵੀਦ ਮੁਹੰਮਦ ਨਾਲ ਮੇਅਰ ਪੈਟ੍ਰਿਕ ਬ੍ਰਾਊਨ ਵੀ ਸ਼ਾਮਲ ਹੋਏ| ਇਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ 87 ਨਵੇਂ ਬੈੱਡ ਮਿਲਣਗੇ, ਜਿਸ ਨਾਲ ਹਸਪਤਾਲ ਦੀ ਸਮਰੱਥਾ ਵਧੇਗੀ ਤੇ ਉਡੀਕ ਸਮੇਂ ਵਿੱਚ ਕਮੀ ਆਵੇਗੀ ਅਤੇ ਬਰੈਂਪਟਨ ਸਿਵਿਕ ਹਸਪਤਾਲ ਨੂੰ ਵੀ 41 ਬੈੱਡ ਦਿੱਤੇ ਜਾਣਗੇ|
ਓਨਟਾਰੀਓ ਸਰਕਾਰ ਪ੍ਰੋਵਿੰਸ ਭਰ ਦੇ ਹਸਪਤਾਲਾਂ ਤੇ ਬਦਲਵੀਆਂ ਹੈਲਥ ਫੈਸਿਲਿਟੀਜ਼ ਵਿੱਚ ਵਾਧੂ ਬੈੱਡ ਜੋੜਨ ਲਈ ਆਪਣੇ 2æ8 ਬਿਲੀਅਨ ਡਾਲਰ ਦੇ ਕੋਵਿਡ-19 ਸਬੰਧੀ ਪਲੈਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰ ਰਹੀ ਹੈ| ਪ੍ਰੋਵਿੰਸ ਅਨੁਸਾਰ ਜੇ ਵਧੇਰੇ ਬੈੱਡਜ਼ ਉਪਲਬਧ ਹੋਣਗੇ ਤਾਂ ਉਸ ਨਾਲ ਸਰਜੀਕਲ ਬੈਕਲਾਗ ਖਤਮ ਹੋਵੇਗਾ ਤੇ ਕੋਵਿਡ-19 ਦੌਰਾਨ ਹੈਲਥ ਕੇਅਰ ਵਿੱਚ ਸੁਧਾਰ ਹੋਵੇਗਾ|
ਇੱਥੇ ਦੱਸਣਾ ਬਣਦਾ ਹੈ ਕਿ ਦਸੰਬਰ 2019 ਵਿੱਚ ਕਾਉਂਸਲ ਨੇ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਬਰੈਂਪਟਨ ਦੇ ਹੈਲਥ ਕੇਅਰ ਸਿਸਟ ਦੀਆਂ ਵਿਲੱਖਣ ਤੇ ਜ਼ਰੂਰੀ ਲੋੜਾਂ ਦੀ ਪਛਾਣ ਕੀਤੀ ਗਈ| ਇਨ੍ਹਾਂ ਵਿੱਚ ਫੰਡਿੰਗ ਵਿੱਚ ਘਾਟ, ਲੰਮੇਂ ਉਡੀਕ ਸਮੇਂ ਤੇ ਹਾਲਵੇਅ ਮੈਡੀਸਿਨ ਆਦਿ ਵਰਗੀਆਂ ਲੋੜਾਂ ਵੀ ਸ਼ਾਮਲ ਸਨ| ਇਸ ਮਤੇ ਵਿੱਚ ਹੈਲਥ ਕੇਅਰ ਸਿਸਟਮ ਮੁਹੱਈਆ ਕਰਵਾਉਣ ਵਾਲਿਆਂ ਤੋਂ ਫੌਰੀ ਤੌਰ ਉੱਤੇ ਇਸ ਪਾਸੇ ਕੁੱਝ ਕਰਲ ਦੀ ਬੇਨਤੀ ਵੀ ਕੀਤੀ ਗਈ ਸੀ|
ਜਨਵਰੀ 2020 ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਬਰੈਂਪਟਨ ਵਿੱਚ ਹੈਲਥ ਕੇਅਰ ਐਮਰਜੰਸੀ ਐਲਾਨ ਦਿੱਤੀ ਗਈ| ਸਿਟੀ ਵੱਲੋਂ ਬਰੈਂਪਟਨ ਹੈਲਥ ਕੇਅਰ ਸਿਸਟਮ ਦੇ ਸਹਿਯੋਗ ਲਈ ਤੇ ਹੋਰ ਫੰਡਿੰਗ ਲਈ ਕਈ ਪਹਿਲਕਦਮੀਆਂ ਕੀਤੀਆਂ| ਇਸ ਤੋਂ ਇਲਾਵਾ ਸਿਟੀ ਵੱਲੋਂ ਇਸ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਮਰਥਨ ਹਾਸਲ ਕਰਨ ਲਈ ਬਰੈਂਪਟਨ ਹੈਲਥ ਕੇਅਰ ਲਈ ਐਡਵੋਕੇਸੀ ਕੈਂਪੇਨ ਵੀ ਚਲਾਈ ਜਾ ਰਹੀ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ