Welcome to Canadian Punjabi Post
Follow us on

29

November 2020
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਹਸਪਤਾਲਾਂ ਵਿੱਚ 760 ਬੈੱਡਜ਼ ਵਧਾਉਣ ਦਾ ਕੀਤਾ ਐਲਾਨ

October 28, 2020 06:08 AM

ਓਨਟਾਰੀਓ, 27 ਅਕਤੂਬਰ (ਪੋਸਟ ਬਿਊਰੋ): ਇੱਕ ਪਾਸੇ ਪ੍ਰੋਵਿੰਸ ਨੂੰ ਹਸਪਤਾਲਾਂ ਵਿੱਚ ਜਮ੍ਹਾਂ ਭੀੜ ਨਾਲ ਸਿੱਝਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵੀ ਸੀਮਤ ਹੀ ਹੈ, ਅਜਿਹੇ ਵਿੱਚ ਹਾਲਾਤ ਨੂੰ ਸਾਜ਼ਗਾਰ ਬਣਾਉਣ ਲਈ ਫੋਰਡ ਸਰਕਾਰ ਵੱਲੋਂ ਨਵੇਂ ਮਾਪਦੰਡਾਂ ਦਾ ਐਲਾਨ ਕੀਤਾ ਗਿਆ ਹੈ|
ਮੰਗਲਵਾਰ ਨੂੰ ਸਰਕਾਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਹਸਪਤਾਲ ਦੀ ਸਮਰੱਥਾ ਵਧਾਉਣ, ਉਡੀਕ ਸਮਾਂ ਘਟਾਉਣ ਤੇ ਪ੍ਰੋਵਿੰਸ ਦੇ 32 ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ 116æ5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 760 ਬੈੱਡਜ਼ ਵੀ ਵਧਾਏ ਜਾ ਰਹੇ ਹਨ|
ਮੰਗਲਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਨੇ ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ, ਹਸਪਤਾਲਾਂ ਵਿੱਚ ਉਡੀਕ ਸਮੇਂ ਵਿੱਚ ਕਟੌਤੀ ਕਰਨ, ਬਿਹਤਰ ਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੈਲਥ ਕੇਅਰ ਸਿਸਟਮ, ਜਿਸ ਵਿੱਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ, ਕਾਇਮ ਕਰਨ ਦਾ ਤਹੱਈਆ ਕੀਤਾ ਹੋਇਆ ਹੈ|
ਅਸੀਂ ਪ੍ਰੋਵਿੰਸ ਭਰ ਦੇ ਹਸਪਤਾਲਾਂ ਵਿੱਚ ਸੈਂਕੜੇ ਬੈੱਡ ਜੋੜ ਕੇ ਇਸ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ| ਇਸ ਨਾਲ ਨਾ ਸਿਰਫ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਸੀਂ ਕੋਵਿਡ-19 ਦੇ ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਨਾਲ ਸਿੱਝਣ ਲਈ ਤਿਆਰ ਹਾਂ ਸਗੋਂ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਲਾਗੇ ਬਿਹਤਰੀਨ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ|
ਇਹ ਐਲਾਨ ਉਸ ਸਮੇਂ ਆਇਆ ਜਦੋਂ ਓਨਟਾਰੀਓ ਦੇ ਹਸਪਤਾਲਾਂ, ਖਾਸਤੌਰ ਉੱਤੇ ਜਿਹੜੇ ਕੋਵਿਡ-19 ਹੌਟਸਪੌਟਸ ਵਿੱਚ ਸਥਿਤ ਹਨ, ਦੀ ਸਮਰੱਥਾ 100 ਫੀ ਸਦੀ ਭਰ ਜਾਣ ਤੋਂ ਬਾਅਦ ਟੋਰਾਂਟੋ ਤੇ ਪੀਲ ਹੈਲਥ ਅਧਿਕਾਰੀਆਂ ਵੱਲੋਂ ਆਉਣ ਵਾਲੇ ਹਫਤਿਆਂ ਵਿੱਚ ਇਨ੍ਹਾਂ ਹਾਲਾਤ ਦੇ ਹੋਰ ਬਦਤਰ ਹੋਣ ਦੀ ਪੇਸ਼ੀਨਿਗੋਈ ਕੀਤੀ ਜਾ ਰਹੀ ਹੈ| ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਉਹ ਆਪ ਤੇ ਫੋਰਡ ਸਰਕਾਰ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਜਾਣੂ ਹਨ|
ਇਸ ਸਮੇਂ ਜਿਨ੍ਹਾਂ ਹਸਪਤਾਲਾਂ ਨੂੰ ਲੋੜ ਹੈ ਉਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਇੱਕ ਹੈ, ਜਿਸ ਨੂੰ ਕੁੱਲ ਮਿਲਾ ਕੇ 87 ਬੈੱਡ ਹਾਸਲ ਹੋਣਗੇ, ਓਸਲਰਜ਼ ਬਰੈਂਪਟਨ ਸਿਵਿਕ ਹਸਪਤਾਲ ਨੂੰ 41 ਬੈੱਡਜ਼ ਤੇ ਓਸਲਰਜ਼ ਇਟੋਬੀਕੋ ਜਨਰਲ ਹਸਪਤਾਲ ਨੂੰ 46 ਬੈੱਡ ਦਿੱਤੇ ਜਾ ਰਹੇ ਹਨ| ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਇਹ ਐਲਾਨ ਬਰੈਂਪਟਨ ਵਾਸੀਆਂ ਲਈ ਚੰਗੀ ਖਬਰ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰੈੱਡ ਕੰਟਰੋਲ ਜ਼ੋਨ ਤਹਿਤ ਆਉਣ ਵਾਲੇ ਸਕੂਲ ਬੋਰਡਜ਼ ਨੂੰ 13æ6 ਮਿਲੀਅਨ ਡਾਲਰ ਦੇਵੇਗੀ ਫੋਰਡ ਸਰਕਾਰ
ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ
ਲਿੰਡਸੇ ਨੇੜੇ ਵਾਪਰੇ ਹਾਦਸੇ ਵਿੱਚ ਬੱਚੇ ਦੀ ਹੋਈ ਮੌਤ, ਦੋ ਜ਼ਖ਼ਮੀ
ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ
ਤੀਜੇ ਦਿਨ ਰੈਸਟੋਰੈਂਟ ਨੂੰ ਖੋਲ੍ਹਣ ਦੀ ਜਿੱ਼ਦ ਉੱਤੇ ਅੜੇ ਐਡਮਸਨ ਬਾਰਬੀਕਿਊ ਦੇ ਪੁਲਿਸ ਨੇ ਬਦਲੇ ਤਾਲੇ
ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਕਾਇਮ
ਹਿੰਦੂ ਹੈਰੀਟੇਜ ਮੰਥ ਦੇ ਜਸ਼ਨਾਂ ਤਹਿਤ ਖਾਸ ਵਰਚੂਅਲ ਈਵੈਂਟ 29 ਨੂੰ
ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹੀਆਂ
ਲੰਡਨ ਹਸਪਤਾਲ ਨੇ ਐਲਾਨੀ ਆਊਟਬ੍ਰੇਕ, ਕੋਵਿਡ-19 ਦੇ 41 ਕੇਸਾਂ ਦੀ ਕੀਤੀ ਪੁਸ਼ਟੀ
ਛੁੱਟੀਆਂ ਵਿੱਚ ਇੱਕਠ ਕਰਨ ਬਾਰੇ ਦਿਸ਼ਾ ਨਿਰਦੇਸ਼ ਅੱਜ ਜਾਰੀ ਕਰ ਸਕਦੀ ਹੈ ਓਨਟਾਰੀਓ ਸਰਕਾਰ