Welcome to Canadian Punjabi Post
Follow us on

12

July 2025
 
ਲਾਈਫ ਸਟਾਈਲ

ਬਿਊਟੀ ਟਿਪਸ : ਖੂਬਸੂਰਤ ਆਰਮਪਿਟਸ ਪਾਉਣਾ ਹੈ ਆਸਾਨ

October 27, 2020 09:20 PM

ਕਈ ਔਰਤਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਆਰਮਪਿਟਸ ਸਰੀਰ ਦੀ ਬਾਕੀ ਸਕਿਨ ਦੇ ਮੁਕਾਬਲੇ ਗਹਿਰੇ ਕਾਲੇ ਰੰਗ ਦੀਆਂ ਹੁੰਦੀਆਂ ਹਨ। ਜਦੇ ਤੁਹਾਡੇ ਨਾਲ ਵੀ ਅਜਿਹੀ ਸਮੱਸਿਆ ਹੈ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਇਸ ਮੁਸ਼ਕਲ ਨੂੰ ਦੂਰ ਕੀਤਾ ਜਾ ਸਕਦਾ ਹੈ।
ਕੀ ਕਾਰਨ ਹਨ: ਕਈ ਵਾਰ ਜ਼ਿਆਦਾ ਪਸੀਨਾ ਆਉਣ ਨਾਲ ਆਰਮਪਿਟ ਦਾ ਰੰਗ ਗਹਿਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਤੋਂ ਬਦਬੂ ਆਉਣ ਲੱਗਦੀ ਹੈ। ਉਥੇ ਹੋਰਾਂ ਕਾਰਨਾਂ ਦੀ ਗੱਲ ਕਰੀਏ ਤਾਂ ਵਾਰ-ਵਾਰ ਵੈਕਸਿੰਗ ਕਰਾਉਣ, ਹੇਅਰ ਰਿਮੂਵਲ ਕ੍ਰੀਮ ਦਾ ਵੱਧ ਇਸਤੇਮਾਲ ਕਰਨਾ, ਡਿਓਡ੍ਰੈਂਟ ਦੇ ਕਾਰਨ, ਟੈਲਕਮ ਪਾਊਡਰ ਦਾ ਵੱਧ ਇਸਤੇਮਾਲ ਆਦਿ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਆਰਮਪਿਟ ਦਾ ਰੰਗ ਆਮ ਸਕਿਨ ਦੇ ਰੰਗ ਨਾਲੋਂ ਗਹਿਰਾ ਹੋ ਜਾਂਦਾ ਹੈ।
ਕਿਵੇਂ ਸਾਫ ਕਰ ਸਕਦੇ ਹਾਂ :
* ਨਹਾਉਂਦੇ ਸਮੇਂ ਲੂਫਾ ਦਾ ਪ੍ਰਯੋਗ ਕਰੋ। ਇਸ ਨਾਲ ਸਫਾਈ ਬਿਹਤਰ ਤਰੀਕੇ ਨਾਲ ਹੁੰਦੀ ਹੈ ਬਿਨਾਂ ਅਲੱਗ ਤੋਂ ਸਾਬਣ ਦਾ ਇਸਤੇਮਾਲ ਕੀਤੇ।
* ਅੰਡਰਆਰਮਸ ਨੂੰ ਹਮੇਸ਼ਾ ਚੰਗੇ ਮਾਇਸ਼ਚੁਰਾਈਜ਼ਰ ਨਾਲ ਨਮ ਰੱਖੋ।
* ਬਹੁਤ ਚੁਸਤ ਜਾਂ ਕੱਸੇ ਹੋਏ ਕੱਪੜੇ ਨਾ ਪਹਿਨੋ। ਇਸ ਨਾਲ ਪਸੀਨਾ ਸੁੱਕਣ ਵਿੱਚ ਦਿੱਕਤ ਆਉਂਦੀ ਹੈ ਤੇ ਇਸ ਕਾਰਨ ਫੰਗਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ।
* ਕੋਸ਼ਿਸ਼ ਕਰੋ ਕਿ ਘਰ ਵਿੱਚ ਹਮੇਸ਼ਾ ਸੂਤੀ ਕੱਪੜੇ ਪਹਿਨੋ। ਇਸ ਨਾਲ ਪਸੀਨਾ ਜਲਦੀ ਸੁੱਕਦਾ ਤੇ ਇਨਫੈਕਸ਼ਨ ਦਾ ਖਤਰਾ ਨਹੀਂ ਰਹਿੰਦਾ।
* ਜੈਤੂਨ ਦੇ ਤੇਲ ਵਿੱਚ ਥੋੜ੍ਹੀ ਜਿਹੀ ਖੰਡ ਮਿਲਾ ਕੇ ਅੰਡਰਆਰਮਸ 'ਤੇ ਹਲਕੇ ਹੱਥੋਂ ਨਾਲ ਸਕ੍ਰਬ ਕਰੋ। ਅਜਿਹਾ ਕਰਨ ਨਾਲ ਮ੍ਰਿਤ ਚਮੜੀ ਨਿਕਲ ਜਾਏਗੀ ਅਤੇ ਅੰਡਰਆਰਮਸ ਸਾਫ ਨਜ਼ਰ ਆਉਣਗੇ। ਅਜਿਹਾ ਹਫਤੇ ਵਿੱਚ ਇੱਕ-ਦੋ ਵਾਰ ਕੀਤਾ ਜਾ ਸਕਦਾ ਹੈ।
* ਦੋ ਚਮਚ ਖੀਰੇ ਦੇ ਰਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਅੰਡਰਆਰਮਸ 'ਤੇ ਮਸਾਜ ਕਰੋ।
* ਸੰਤਰੇ ਦੇ ਛਿਲਕਿਆਂ ਦੇ ਪਾਊਡਰ ਵਿੱਚ ਗੰਗਾਜਲ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਅੰਡਰਆਰਮਸ 'ਤੇ 10-15 ਮਿੰਟ ਲਗਾ ਕੇ ਰੱਖੋ ਅਤੇ ਫਿਰ ਧੋ ਲਓ।

 
Have something to say? Post your comment