Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਮਨੋਰੰਜਨ

ਕਹਾਣੀ: ਯੋਧਾ

October 27, 2020 09:13 PM

-ਗੁਰਮੀਤ ਆਰਿਫ
ਦਸੰਬਰ ਮਹੀਨੇ ਦੀ ਕੜਕਵੀਂ ਠੰਢ ਵਿੱਚ ਸਵੇਰ ਦੇ ਪੰਜ ਵਜੇ ਮੈਂ ਨੋਇਡਾ ਦੇ ਸੈਕਟਰ 63 ਦੀ ਉਸ ਨੁੱਕਰ 'ਤੇ ਖੜਾ ਸਾਂ, ਜਿੱਥੋਂ ਮੈਟਰੋ ਬੰਦ ਹੋ ਜਾਂਦੀ ਹੈ। ਇੱਥੋਂ ਅੱਠ ਵਜੇ ਆਟੋ ਚੱਲਦੇ ਨੇ ਅਤੇ ਬਸ ਲਗਭਗ ਨੌਂ ਵਜੇ। ਗੁੱਟ 'ਤੇ ਬੰਨ੍ਹੀ ਘੜੀ ਵੱਲ ਸਰਸਰੀ ਨਜ਼ਰ ਨਾਲ ਵੇਖਦਾ ਹਾਂ। ਏਨਾ ਚਿਰ ਕਿੱਥੇ ਉਡੀਕਾਂਗਾ? ਮਨ 'ਚ ਸੋਚ ਹੀ ਰਿਹਾ ਸਾਂ ਕਿ ਸਾਹਮਣਿਓਂ ਧੁੰਦ 'ਚੋਂ ਆਉਂਦਾ ਰਿਕਸ਼ੇ ਵਾਲਾ ਮੇਰੇ ਕੋਲ ਆ ਰੁਕਿਆ।
‘‘ਚਲਨਾ ਹੈ ਸਰਦਾਰ ਜੀ?”
‘‘ਹਾਂ, 159 ਬੀ। ਕਿੰਨੇ ਪੈਸੇ ਲੋਗੋ?” ਮੈਂ ਸੁਭਾਵਿਕ ਹੀ ਪੁੱਛਿਆ।
‘‘ਵੈਸੇ ਤੋਂ ਪਚਾਸ ਲੇਤੇ ਹੈਂ, ਪਰ ਅਭੀ ਬੋਹਨੀ ਕਾ ਟਾਈਮ ਹੈ, ਆਪ ਚਾਲੀਸ ਦੇ ਦੇਨਾ।”
ਉਹ ਰਿਕਸ਼ੇ ਦੇ ਹੈਂਡਲ ਉੱਤੋਂ ਦੀ ਲੱਤ ਘੁਮਾ ਕੇ ਲੰਙ ਮਾਰਦਾ ਮੇਰੇ ਕੋਲ ਆ ਖੜਾ। ਮੈਨੂੰ ਘਿਣ ਜਿਹੀ ਆਈ ਤੇ ਮੈਂ ਉਹਨੂੰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਹ ਠੰਢ 'ਚ ਠਰਦੇ ਹੱਥਾਂ ਨੂੰ ਕੱਛਾਂ 'ਚ ਘੁੱਟਦਾ ਤੇ ਮੇਰੇ ਵੱਲ ਵੇਖਦਾ ਪਰ੍ਹਾਂ ਜਾ ਖੜਾ ਹੋਇਆ। ਆਸੇ-ਪਾਸੇ ਕੋਈ ਹੋਰ ਸਵਾਰੀ ਨਾ ਹੋਣ ਕਾਰਨ ਉਹ ਕਿੰਨਾ ਹੀ ਚਿਰ ਮੇਰੇ ਵੱਲ ਵੇਖਦਾ ਰਿਹਾ।
ਖੜੇ-ਖੜੇ ਦੇ ਮਨ 'ਚ ਪਤਾ ਨਹੀਂ ਕੀ ਆਈ, ਮੈਂ ਇਸ਼ਾਰੇ ਨਾਲ ਉਹਨੂੰ ਆਪਣੇ ਕੋਲ ਸੱਦਿਆ। ਉਹਨੇ ਸਿਰ ਤੋਂ ਨਿੱਘਾ ਮਫਲਰ ਲਾਹ ਕੇ ਸੀਟ ਸਾਫ ਕੀਤੀ ਤੇ ਬੜੇ ਅਦਬ ਨਾਲ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਰਿਕਸ਼ਾ ਤੋਰਨ ਲੱਗੇ ਨੇ ਦੋ ਵਾਰ ਹੈਂਡਲ ਤੋਂ ਹੱਥ ਚੱਕ ਕੇ ਕੰਨਾਂ ਨੂੰ ਛੁਹਾਏ, ਜਿਵੇਂ ਕਿਸੇ ਦੇਵੀ ਦੇਵਤੇ ਨੂੰ ਧਿਆ ਰਿਹਾ ਹੋਵੇ। ਸੱਜੇ ਪੈਰ ਦੇ ਜ਼ੋਰ ਨਾਲ ਰਿਕਸ਼ਾ ਰੇੜ੍ਹ ਕੇ ਸੜਕ 'ਤੇ ਕਰਦਿਆਂ ਉਹਨੇ ਫਿਰ ਲੱਤ ਹੈਂਡਲ ਉੱਤੋਂ ਦੀ ਘੁਮਾਈ ਅਤੇ ਵਾਹੋ-ਦਾਹੀ ਸੜਕ 'ਤੇ ਚੱਲ ਪਿਆ। ਜਿੱਥੇ ਮੈਂ ਜਾਣਾ ਸੀ, ਉਹ ਲਗਭਗ ਡੇਢ ਦੋ ਕਿਲੋਮੀਟਰ ਤੇ ਫੈਕਟਰੀ ਏਰੀਏ ਦਾ ਵਿੰਙਾ ਟੇਢਾ ਰਾਹ ਹੈ।
ਰਿਕਸ਼ਾ ਚਲਾ ਰਹੇ ਉਸ ਬੰਦੇ ਵੱਲ ਵੇਖ ਕੇ ਮੈਨੂੰ ਆਪਣੇ ਆਪ 'ਤੇ ਗਿਲਾਨੀ ਜਿਹੀ ਆਈ ਕਿ ਆਪ ਸਾਬਤ ਸੂਰਤ ਹੋ ਕੇ ਇੱਕ ਅੰਗਹੀਣ ਬੰਦੇ ਦੇ ਮੌਰੀਂ ਚੜ੍ਹਿਆ ਬੈਠਾ ਹਾਂ, ਪਰ ਏਹਨੂੰ ਵੀ ਇਹੋ ਜਿਹਾ ਸਖਤ ਕੰਮ ਨਹੀਂ ਕਰਨਾ ਚਾਹੀਦਾ। ਇਹ ਆਪਣੇ ਸਰੀਰ ਦੇ ਹਿਸਾਬ ਨਾਲ ਕੋਈ ਕੰਮ ਕਿਉਂ ਨਹੀਂ ਲੱਭ ਲੈਂਦਾ। ਕਿਉਂ ਐਨਾ ਤੰਗ ਹੋ ਰਿਹਾ ਹੈਂ, ਪਰ ਕੀ ਪਤਾ ਅੰਗਹੀਣ ਹੋਣ ਤੋਂ ਪਹਿਲਾਂ ਦਾ ਇਹ ਰਿਕਸ਼ਾ ਚਲਾਉਂਦਾ ਹੋਵੇ? ਮੇਰੇ ਮਨ 'ਚ ਉਹਦੇ ਪ੍ਰਤੀ ਦਿਲਚਸਪੀ ਜਿਹੀ ਵਧ ਗਈ ਤੇ ਨਾਲ ਕਈ ਸਵਾਲ ਵੀ। ਦਿਲ ਕੀਤਾ ਉਹਦੇ ਨਾਲ ਗੱਲਾਂ ਕਰਾਂ, ਉਹਦੇ ਬਾਰੇ ਜਾਣਾਂ, ਤੇ ਮੈਂ ਉਹਨੂੰ ਬੁਲਾ ਲਿਆ।
‘‘ਕਿਆ ਨਾਮ ਹੈ ਤੁਮ੍ਹਾਰਾ...?”
‘‘ਰਮੇਸ਼ ਹੈ ਜੀ।”
‘‘ਸ਼ਾਦੀਸ਼ੁਦਾ ਹੋ...?”
‘‘ਹਾਂ ਜੀ ਸਾਹਬ।”
‘‘ਕਿਤਨੇ ਬੱਚੇ ਹੈਂ...?”
‘‘ਬੱਚੇ...? ਮਾਲਤੀ ਕੋ ਲੇ ਕੇ ਤੀਨ ਬੇਟੀਆਂ ਹੈਂ ਜੀ।” ਉਹਨੇ ਧੌਣ ਪਿਛਾਂਹ ਕਰ ਕੇ ਕਿਹਾ।
‘‘ਮਾਲਤੀ ਕੋ ਲੇ ਕੇ ਤੀਨ ਹੈਂ...! ਇਹ ਕੀ ਗੱਲ ਹੋਈ ਭਲਾ...?”
‘‘ਨਈ ਜੀ ਨਈ, ਅਸਲ ਮੇਂ ਵੋਹ ਹਮਾਰੀ ਸਬ ਸੇ ਬੜੀ ਬੇਟੀ ਹੈ, ਉਸ ਕੋ ਹਮਨੇ ਜਨਮ ਨਹੀਂ ਦੀਆ, ਪਰ ਉਸ ਕੋ ਹਮ ਅਪਨੇ ਬੱਚੋਂ ਸੇ ਭੀ ਬੜਕਰ ਮਾਨਤੇ ਹੈਂ। ਬਹੁਤ ਕਿਸਮਤ ਵਾਲੀ ਹੈ ਜੀ ਵੋਹ ਹਮਾਰੇ ਲੀਏ। ਚਾਰ ਸਾਲ ਪਹਿਲੇ ਕੀ ਬਾਤ ਹੈ। ਇਧਰ ਈ ਏਕ ਛੋਟਾ ਸਾ ਸਟੇਸ਼ਨ ਔਰ ਹੈ। ਪਹਿਲੇ ਮੈਂ ਉਸ ਤਰਫ ਰਿਕਸ਼ਾ ਚਲਾਤਾ ਥਾ। ਐਸੇ ਹੀ ਮੈਂ ਸੁਬਹ ਸੁਬਹ ਜਾ ਰਹਾ ਥਾ। ਵਹੀਂ ਪਰ ਸਟੇਸ਼ਨ ਕੇ ਬਾਹਰ ਜਹਾਂ ਰਿਕਸ਼ੇ ਰੁਕਤੇ ਹੈਂ, ਮੈਨੇ ਇਸ ਕੇ ਰੋਨੇ ਕੀ ਆਵਾਜ਼ ਸੁਣੀ। ਮੁਝੇ ਬੜਾ ਅਸਚਰਜ ਹੂਆ ਕਿ ਇਸ ਟਾਈਮ ਛੋਟਾ ਸਾ ਬੱਚਾ ਕਹਾਂ ਰੋ ਰਹਾ ਹੈ। ਜਬ ਜਾ ਕੇ ਦੇਖਾ ਤੋ ਮੇਰੇ ਹੋਸ਼ ਈ ਉੜ ਗਏ। ਮਖਮਲੀ ਕੱਪੜੋਂ ਮੇਂ ਲਪੇਟੀ ਬੇਚਾਰੀ ਰੋ ਰੋ ਕੇ ਬੇਹਾਲ ਥੀ। ਕੱਪੜੋਂ ਸੇ ਲੱਗਤਾ ਥਾ ਕਾਫੀ ਬੜੇ ਘਰ ਕੀ ਬੇਟੀ ਹੋਗੀ, ਪਰ ਸਾਹਬ ਸ਼ਾਇਦ ਉਸ ਬੜੇ ਘਰ ਵਾਲੋਂ ਕਾ ਦਿਲ ਬੜਾ ਨਹੀਂ ਹੋਗਾ ਜਿਸ ਵਜ੍ਹ ਸੇ ਵੋਹ ਇਸ ਕੋ ਵੀਰਾਨੇ ਮੈਂ ਫੈਂਕ ਕੇ ਚਲਾ ਗਿਆ। ਨਈ ਅਪਨੇ ਬੱਚੇ ਕੇ ਸਾਥ ਕੋਈ ਐਸੇ...। ਮੈਂ ਉਠਾ ਕਰ ਇਸੇ ਅਪਨੇ ਘਰ ਲੇ ਆਇਆ। ਮੇਰੀ ਪਤਨੀ ਨੇ ਇਸ ਕੋ ਬਹੁਤ ਪਿਆਰ ਦੀ। ਪਹਿਲੇ ਹਮਾਰੇ ਘਰ ਮੇ ਕੋਈ ਬੱਚਾ ਨਹੀਂ ਥਾ, ਪਰ ਇਸ ਕੇ ਆਨੇ ਕੇ ਬਾਅਦ ਹਮਾਰੇ ਘਰ ਮੇਂ ਦੋ ਬੇਟੀਆਂ ਹੂਈ। ਬੜੀ ਖੁਸ਼ਕਿਸਮਤ ਹੈ ਹਮਾਰੇ ਲੀਏ ਤੋ। ਕਈ ਬਾਰ ਸੋਚਤਾ ਹੂੰ, ਅਗਰ ਯੇਹ ਅਪਨੇ ਮਾਂ ਬਾਪ ਕੇ ਪਾਸ ਹੋਤੀ ਤੋ ਉਨ ਕੇ ਲੀਏ ਭੀ ਕਿਸਮਤ ਵਾਲੀ ਹੋਤੀ, ਪਰ ਸ਼ਾਇਦ ਵੋਹ ਬਦਕਿਸਮਤ ਥੇ।”
‘‘ਤੁਮਾਰੀ ਪਤਨੀ ਭੀ ਕੋਈ ਕਾਮ ਕਰਤੀ ਹੈ ਕਿਆ...?”
‘‘ਨਹੀਂ ਜੀ, ਪਹਲੇ ਕਰਤੀ ਥੀ, ਪਰ ਅਬ ਘਰ ਪਰ ਹੀ ਬੱਚੋਂ ਕੋ ਦੇਖਤੀ ਹੈ।”
‘‘ਕਿਤਨਾ ਕਮਾ ਲੇਤੇ ਹੋ ਸਾਰੇ ਦਿਨ ਮੇਂ?” ਮੈਂ ਅਗਲਾ ਸਵਾਲ ਕੀਤਾ।
‘‘ਸਾਰਾ ਦਿਨ ਕਾਮ ਕਰਨੇ ਕੇ ਬਾਅਦ ਪੇਟ ਭਰ ਖਾਨਾ ਔਰ ਆਰਾਮ ਕੀ ਨੀਂਦ ਸੋ ਜਾਏ, ਇਸ ਸੇ ਬੜਕਰ ਕਿਆ ਚਾਹੀਏ। ਬਾਕੀ ਸੰਤੁਸ਼ਟੀ ਤੋਂ ਆਦਮੀ ਕੋ ਤਬ ਭੀ ਨਹੀਂ ਆਤੀ, ਚਾਹੇ ਸਾਰੀ ਦੁਨੀਆ ਕੀ ਦੌਲਤ ਮਿਲ ਜਾਏ।”
‘‘ਤੁਮ੍ਹਾਰੇ ਪੈਰ ਕੋ ਕਿਆ ਹੂਆ ਹੈ...?”
‘‘ਯੇਹ...! ਨਕਲੀ ਹੈ ਸਰਦਾਰ ਜੀ। ਏਕ ਬਾਰ ਹਮ ਗਾਓਂ ਜਾ ਰਹੇ ਥੇ। ਟਰੇਨ ਮੇਂ ਭੀੜ ਬਹੁਤ ਜ਼ਿਆਦਾ ਥੀ। ਕਿਸੀ ਨੇ ਧੱਕਾ ਦੇ ਦੀਆ, ਹਮ ਨੀਚੇ ਗਿਰ ਗਏ ਔਰ ਪੈਰ ਟਰੇਨ ਕੇ ਨੀਚੇ ਆ ਕੇ ਕਟ ਗਿਆ। ਪਹਿਲੇ ਤੋ ਹਮ ਮਿਸਤਰੀ ਕੇ ਸਾਥ ਦਿਹਾੜੀ ਜਾਤੇ ਥੇ, ਪਰ ਪੈਰ ਕਟਨੇ ਕੇ ਬਾਅਦ ਕਿਸੀ ਨੇ ਕਾਮ ਨਹੀਂ ਦੀਆ ਤੋ ਹਮ ਰਿਕਸ਼ਾ ਚਲਾਨੇ ਲਗ ਗਏ। ਪਹਿਲੇ ਕਿਰਾਏ ਪਰ ਚਲਾਤੇ ਥੇ, ਪਰ ਅਬ ਅਪਨਾ ਲੇ ਲੀਆ ਹੈ।”
‘‘ਅਪਨਾ ਘਰ ਹੈ ਜਾਂ ਕਿਰਾਏ ਪਰ ਰਹਤੇ ਹੋ...?”
‘‘ਨਹੀਂ ਨਹੀਂ ਅਪਨਾ ਕਹਾਂ ਸਰਦਾਰ ਜੀ। ਇਸ ਸ਼ਹਿਰ ਮੇਂ ਤੋ ਮਕਾਨ ਕਾ ਸਪਨਾ ਭੀ ਨਹੀਂ ਦੇਖ ਸਕਤੇ। ਇਧਰ ਈ ਆਗੇ ਚਲ ਕੇ ਥੋੜ੍ਹੀ ਦੂਰ ਸ਼ਮਸ਼ਾਨਘਾਟ ਹੈ। ਉਸੀ ਕੀ ਬਗਲ ਮੇਂ ਝੁੱਗੀ ਹੈ ਹਮਾਰੀ। ਉਸੀ ਮੇਂ ਰਹਤੇ ਹੈਂ ਬੱਚੋਂ ਕੇ ਸਾਥ।”
‘‘ਤੁਮ ਲਾਵਾਰਸ ਬੱਚੀ ਕੋ ਉਠਾ ਕੇ ਲੇ ਆਏ। ਤੁਮਹੇਂ ਨੀ ਲਗਤਾ ਤੁਮ੍ਹਾਰੇ ਅਪਨੇ ਦੋ ਬੇਟੀਆਂ ਹੈਂ। ਅਗਰ ਲੜਕਾ ਹੋਤਾ ਤੋ ਬਾਤ ਔਰ ਥੀ। ਬੜਾ ਹੋਕਰ ਮਰਦ ਬਨਤਾ ਤੁਮ੍ਹਾਰੇ ਸਾਥ ਖੜਾ ਹੋਤਾ...?”
‘‘ਕੌਨ ਕਿਸੇ ਕੇ ਸਾਥ ਖੜਾ ਹੋਤਾ ਹੈ ਜੀ ਆਜ ਕੇ ਜ਼ਮਾਨੇਂ ਮੇਂ। ਆਖਿਰ ਇਸ ਕੋ ਭੀ ਤੋ ਕਿਸੀ ਮਰਦ ਨੇ ਹੀ ਪੈਦਾ ਕੀਆ ਹੋਗਾ। ਕਿਆ ਹੂਆ... ਛੋੜ ਕੇ ਭਾਗ ਗਯਾ, ਪਰ ਮਾਲਤੀ ਹਮਾਰੇ ਲੀਏ ਬੇਟੇ ਸੇ ਕਮ ਨਹੀਂ ਹੈ ਜੀ। ਜਿਸ ਦਿਨ ਸੇ ਹਮਾਰੇ ਘਰ ਆਈ ਹੈ, ਕਭੀ ਭੂਖੇ ਨਹੀਂ ਸੋਏ। ਨਹੀਂ ਤੋ ਪਹਿਲੇ ਕਈ ਬਾਰ ਕਾਮ ਨਾ ਮਿਲਨੇ ਕੀ ਵਜ੍ਹਾ ਸੇ ਭੂਖੇ ਸੋਨਾ ਪੜਤਾ ਥਾ, ਪਰ ਅਬ ਭਗਵਾਨ ਕੀ ਦਯਾ ਹੈ ਜੀ।”
‘‘ਆਪ ਕੇ ਕਿਤਨੇ ਬੱਚੇ ਹੈਂ ਜੀ...?” ਉਹਨੇ ਝਕਦੇ ਜਿਹੇ ਨੇ ਸਵਾਲ ਕੀਤਾ।
ਮੈਂ ਚੁੱਪ ਕਰ ਗਿਆ। ਕੀ ਦੱਸਦਾ... ਅਜੇ ਕੱਲ੍ਹ ਹੀ ਤਾਂ ਮੰਮੀ ਦਾ ਫੋਨ ਆਇਆ ਸੀ। ਕਹਿੰਦੇ, ‘‘ਰਾਜਵਿੰਦਰ ਅੱਜ ਮਨੀ ਦਾ ਟੈਸਟ ਕਰਾਇਆ ਸੀ। ਮੇਰੇ ਤਾਂ ਦਿਲ ਤੋਂ ਪੱਥਰ ਚੱਕਿਆ ਗਿਆ। ਮਾਰ੍ਹਾਜ ਨੇ ਸਾਡੀ ਤੋਰਤੀ। ਹੁਣ ਮੈਨੂੰ ਮਰਨ ਲੱਗੀ ਨੂੰ ਕੋਈ ਫਿਕਰ ਨੀ। ਨਈ ਜੇ ਪੋਤੇ ਦਾ ਮੂੰਹ ਵੇਖੇ ਬਿਨਾਂ ਮਰ ਜਾਂਦੀ, ਸ਼ਾਇਦ ਮੇਰੀ ਗਤੀ ਨਾ ਹੁੰਦੀ।”
ਕਾਤਲਾਂ ਦੀ ਵੀ ਕਦੀ ਗਤੀ ਹੋਈ ਐ। ਉਹ ਵੀ ਉਨ੍ਹਾਂ ਦੀ, ਜਿਨ੍ਹਾਂ ਨੇ ਬਿਨਾਂ ਕਾਰਨ ਦੁਸ਼ਮਣੀ ਕੱਢੀ ਹੋਵੇ। ਮੇਰੇ ਅੰਦਰੋਂ ਲਾਹਨਤ ਵਰਗਾ ਕੁਝ ਫੁੱਟਿਆ। ਆਸ਼ੂ ਦੇ ਜਨਮ ਤੋਂ ਬਾਅਦ ਮਨੀ ਇੱਕ ਵਾਰ ਫਿਰ ਆਸਵੰਦ ਹੋਈ ਸੀ। ਮੰਮੀ ਜੀ ਕਹਿੰਦੇ, ‘‘ਰਾਜਵਿੰਦਰ, ਜੇ ਐਸ ਵਾਰੀ ਮੁੰਡਾ ਹੋਜੇ ਤਾਂ ਵਧੀਆ, ਫੈਮਿਲੀ ਕੰਪਲੀਟ ਹੋਜੂ। ਨਾਲੇ ਪੋਤੇ ਦੀਆਂ ਕਿਲਕਾਰੀਆਂ ਨਾਲ ਘਰ ਗੂੰਜਦਾ ਰਹੂ। ਕੁੜੀਆਂ ਦਾ ਕੀ ਐ, ਇਹ ਤਾਂ ਨਿਰਾ ਅੰਨ ਅਤੇ ਧਨ ਦਾ ਖੌਅ ਹੁੰਦੀਆਂ ਜਿੱਧਰ ਵੀ ਜਾਣਗੀਆਂ। ਪੁੱਤ ਹੋਊ ਤਾਂ ਲੈ ਕੇ ਆਊ।”...ਤੇ ਮੈਂ ਮੰਮੀ ਦੇ ਮਗਰ ਲੱਗ ਮਨੀ ਦਾ ਅਬਾਰਸ਼ਨ ਕਰਵਾਇਆ ਸੀ। ਉਹ ਵਿਚਾਰੀ ਨਾ ਚਾਹੁੰਦੇ ਹੋਏ ਵੀ ਕਿੰਨੇ ਦਿਨ ਮੇਰੀ ਹਿੱਕ ਨਾਲ ਲੱਗ ਕੇ ਸਹਿਕਦੀ ਰਹੀ ਸੀ।
ਜਦੋਂ ਉਹਨੂੰ ਏਸ ਗੱਲ ਦਾ ਪਤਾ ਲੱਗਾ ਹੋਵੇਗਾ ਕਿ ਨਹੀਂ ਏਸ ਵਾਰ ਨਹੀਂ ਤਾਂ ਉਹਦੇ ਵੀ ਸਾਹ 'ਚ ਸਾਹ ਆ ਗਏ ਹੋਣਗੇ।
‘‘ਕਿਆ ਹੂਆ ਸਰਦਾਰ ਜੀ... ਕਹਾਂ ਖੋ ਗਏ...?”
‘‘ਆ ਹਾਂ... ਕੁਸ਼ ਨਈ ਯਾਰ, ਮੇਰੀ ਏਕ ਬੇਟੀ ਹੈ।” ਬੜੀ ਮੁਸ਼ਕਲ ਨਾਲ ਮੇਰੇ ਸੰਘ 'ਚੋਂ ਨਿਕਲਿਆ।
‘‘ਬੜੀ ਕਿਸਮਤ ਵਾਲੇ ਹੋ ਜੀ ਆਪ ਤੋ। ਕਹਿਤੇ ਹੈਂ ਬੇਟੀ ਕਾ ਦਾਨ ਸਭ ਸੇ ਉਤਮ ਦਾਨ ਹੈ। ਮੇਰੇ ਬਾਬੂ ਜੀ ਕਹਿਤੇ ਥੇ, ਕੰਨਿਆ ਦਾਨ ਕਰ ਕੇ ਆਦਮੀ ਚੌਰਾਸੀ ਕੇ ਚੱਕਰ ਸੇ ਮੁਕਤ ਹੋ ਜਾਤਾ ਹੈ ਜੀ।''
‘‘ਸਾਡੇ ਵਰਗਿਆਂ ਨੂੰ ਕਿੱਥੇ ਮੁਕਤੀ ਮਿਲਣੀ ਐ, ਜਿਨ੍ਹਾਂ ਨੇ...?” ਮੈਂ ਮਨ 'ਚ ਸੋਚਿਆ।
‘‘ਲੀਜੀਏ ਸਰਦਾਰ ਜੀ ਆਪ ਕਾ ਸਟੇਸ਼ਨ ਆ ਗਿਆ।”
ਮੈਂ ਪੰਜਾਹ ਦਾ ਨੋਟ ਕੱਢ ਕੇ ਉਹਨੂੰ ਫੜਾਉਂਦਿਆਂ ਉਹਦੇ ਮੋਢੇ 'ਤੇ ਹੱਥ ਧਰਿਆ। ਉਹਨੇ ਜੇਬ੍ਹ 'ਚੋਂ ਦਸ ਦਾ ਨੋਟ ਕੱਢ ਕੇ ਮੇਰੇ ਵੱਲ ਵਧਾ ਦਿੱਤਾ।
‘‘ਨਈ ਨਈ ਰੱਖ ਲੈ ਯਾਰ ਤੂੰ... ਕੋਈ ਗੱਲ ਨੀ।”
‘‘ਕਿਆ ਬਾਤ ਕਰਤੇ ਹੈਂ ਸਰਦਾਰ ਜੀ, ਐਸੇ ਹਮ ਆਪਸੇ ਜ਼ਿਆਦਾ ਪੈਸੇ ਕੈਸੇ ਲੇ ਸਕਤੇ ਹੈਂ। ਜੋ ਏਕ ਬਾਰ ਬਾਤ ਕਰ ਲੀਏ ਸੋ ਕਰ ਲੀਏ। ਗਰੀਬ ਜ਼ਰੂਰ ਹੈਂ, ਪਰ ਕਿਸੀ ਕਾ ਹੱਕ ਨਹੀਂ ਮਾਰਤੇ ਸਰਦਾਰ ਜੀ।”
ਉਹ ਰਿਕਸ਼ਾ ਰੇੜ੍ਹ ਕੇ ਲੰਙ ਮਾਰਦਾ ਅੱਗੇ ਨਿਕਲ ਗਿਆ। ...ਤੇ ਮੈਂ ਮੁੱਠ 'ਚ ਦਸਾਂ ਦਾ ਨੋਟ ਘੁੱਟੀ ਭਰੇ ਮਨ ਨਾਲ ਉਹਨੂੰ ਪਿੱਛੋਂ ਵੇਖਦਾ ਰਿਹਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ