Welcome to Canadian Punjabi Post
Follow us on

24

November 2020
ਮਨੋਰੰਜਨ

ਟਾਰ ਨਹੀਂ, ਕਲਾਕਾਰ ਹਾਂ ਅਸੀਂ : ਸੰਨੀ ਦਿਓਲ

October 27, 2020 09:11 PM

ਅਭਿਨੇਤਾ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਸਿਆਸਤ ਦੇ ਨਾਲ ਐਕਟਿੰਗ 'ਤੇ ਧਿਆਨ ਦੇ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਉਹ ਨਵੇਂ ਫਿਲਮ ਪ੍ਰੋਜੈਕਟ ਦਾ ਐਲਾਨ ਕਰਨਗੇ। ਇਸ ਬਾਰੇ ਉਨ੍ਹਾਂ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਉਨ੍ਹਾਂ ਗੱਲਾਂ ਦੇ ਕੁਝ ਅੰਸ਼ :
* ਨੇਤਾ ਹੋਵੇ ਜਾਂ ਅਭਿਨੇਤਾ, ਦੋਵਾਂ ਹੀ ਪੇਸ਼ਿਆਂ ਵਿੱਚ ਕੰਮ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਇਸ ਗੱਲ ਨਾਲ ਕਿੰਨਾ ਇਤਫਾਕ ਰੱਖਦੇ ਹੋ?
- ਜਿਸ ਨੂੰ ਆਪਣੇ ਕੰਮ ਨਾਲ ਪਿਆਰ ਹੈ, ਉਹ ਕਦੇ ਰਿਟਾਇਰ ਨਹੀਂ ਹੁੰਦਾ। ਹਰ ਇਨਸਾਨ ਦਾ ਜ਼ਿੰਦਗੀ ਵੱਲ ਦੇਖਣ ਦਾ ਆਪਣਾ ਨਜ਼ਰੀਆ ਹੰੁਦਾ ਹੈ, ਜਿਸ ਦੇ ਮੁਤਾਬਕ ਉਹ ਚੱਲਦਾ ਹੈ। ਮੇਰੇ ਖਿਆਲ ਵਿੱਚ ਜਿਸ ਨੇ ਹਮੇਸ਼ਾ ਕੰਮ ਕੀਤਾ ਹੋਵੇ, ਉਹ ਕਦੇ ਵਿਹਲਾ ਨਹੀਂ ਬੈਠ ਸਕਦਾ ਹੈ।
* ਦੋਵਾਂ ਪੇਸ਼ਿਆਂ ਵਿੱਚ ਸੰਤੁਲਨ ਕਿਵੇਂ ਬਣਾ ਰਹੇ ਹੋ?
- ਪਤਾ ਨਹੀਂ, ਪਰ ਸੰਤੁਲਨ ਬਣਦਾ ਜਾ ਰਿਹਾ ਹੈ। ਰਾਜਨੀਤੀ ਮੇਰੇ ਲਈ ਨਵਾਂ ਤਜਰਬਾ ਹੈ। ਮੈਂ ਸੋਚਿਆ ਨਹੀਂ ਸੀ ਕਿ ਇਸ ਖੇਤਰ ਵਿੱਚ ਵੀ ਆਵਾਂਗਾ। ਆ ਗਿਆ ਹਾਂ, ਤਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਰ ਇਨਸਾਨ ਆਪਣੇ ਆਪ ਨੂੰ ਹਾਲਾਤ ਮੁਤਾਬਕ ਢਾਲ ਲੈਂਦਾ ਹੈ। ਮੇਰੇ ਖਿਆਲ 'ਚ ਜੋ ਜਿਹੋ ਜਿਹਾ ਇਨਸਾਨ ਹੈ, ਉਸੇ ਤਰ੍ਹਾਂ ਹੈਂਡਲ ਕਰਾਂਗਾ।
* ਬੌਬੀ ਦਿਓਲ ਨੇ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਕਰੀਅਰ ਦੀ ਦੂਸਰੀ ਪਾਰੀ ਸ਼ੁਰੀ ਕੀਤੀ ਹੈ, ਉਸ ਨੂੰ ਕਿਵੇਂ ਦੇਖ ਰਹੇ ਹੋ? ਡਿਜੀਟਲ ਪ੍ਰਤੀ ਕਿੰਨਾ ਆਕਰਸ਼ਿਤ ਕਰ ਰਹੀ ਹੈ?
- ਬੌਬੀ ਉਸ ਤੋਂ ਜ਼ਿਆਦਾ ਦੇ ਹੱਕਦਾਰ ਹਨ, ਜੋ ਉਸ ਨੂੰ ਮਿਲ ਰਿਹਾ ਹੈ। ਮੇਰੇ ਖਿਆਲ 'ਚ ਉਹ ਬਿਲਕੁਲ ਸਹੀ ਟ੍ਰੈਕ 'ਤੇ ਹਨ। ਜਿੱਥੋਂ ਤੱਕ ਗੱਲ ਹੈ ਆਕਰਸ਼ਿਤ ਹੋਣ ਦੀ ਤਾਂ ਡਿਜੀਟਲ ਤੇ ਤਕਨੀਕ ਦੀ ਵਜ੍ਹਾ ਨਾਲ ਫਾਰਮੈਟ ਕਾਫੀ ਬਦਲ ਗਿਆ ਹੈ। ਪਹਿਲਾਂ ਲੋਕ ਮਿਲ ਕੇ ਫਿਲਮ ਦੇ ਬਾਰੇ ਸਭ ਗੱਲਾਂ ਕਰਦੇ ਸਨ, ਅੱਜ ਫੋਨ 'ਤੇ ਸਭ ਗੱਲਾਂ ਹੋ ਜਾਂਦੀਆਂ ਹਨ। ਪਰਦੇ ਦੇ ਬਾਅਦ ਟੀ ਵੀ ਅਤੇ ਮੋਬਾਈਲ 'ਤੇ ਲੋਕ ਫਿਲਮਾਂ ਵਗੈਰਾ ਦੇਖਣ ਲੱਗੇ ਹਨ। ਇੰਟਰਟੇਨਮੈਂਟ ਦਾ ਅੰਦਾਜ਼ ਬਦਲ ਚੁੱਕਾ ਹੈ।
* ਤੁਸੀਂ ਡਿਜੀਟਲ ਪਲੇਟਫਾਰਮ 'ਤੇ ਐਕਟਿੰਗ ਜਾਂ ਨਿਰਮਾਣ ਕਰਨ ਦੇ ਬਾਰੇ ਸੋਚ ਰਹੇ ਹੋ?
- ਮੈਂ ਬਹੁਤ ਕੁਝ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਮੈਂ ਬਤੌਰ ਅਭਿਨੇਤਾ ਆਪਣਾ ਕਰੀਅਰ ਫਿਰ ਸ਼ੁਰੂ ਕਰ ਰਿਹਾ ਹਾਂ। ਕੁਝ ਸਮੇਂ ਤੋਂ ਮੈਂ ਐਕਟਿੰਗ ਨਹੀਂ ਕਰ ਰਿਹਾ ਸੀ। ਆਉਂਦੇ ਇੱਕ ਸਾਲ ਵਿੱਚ ਕਈ ਪ੍ਰੋਜੈਕਟਾਂ ਦੀ ਯੋਜਨਾ ਬਣ ਚੁੱਕੀ ਹੈ ਤੇ ਜਲਦੀ ਹੀ ਉਨ੍ਹਾਂ ਦਾ ਐਲਾਨ ਕਰਨ ਵਾਲਾ ਹਾਂ।
* ‘ਘਾਇਲ’ ਦੇ ਬਾਅਦ ਤੁਹਾਡੇ ਪ੍ਰੋਡਕਸ਼ਨ ਹਾਊਸ ਤੋਂ ਕਿਸੇ ਹੋਰ ਫਿਲਮ ਦਾ ਸੀਕਵਲ ਬਣਾਉਣ ਦੀ ਯੋਜਨਾ ਹੈ?
-ਫਿਲਹਾਲ ਮੈਂ ਨਵੀਆਂ ਫਿਲਮਾਂ 'ਤੇ ਧਿਆਨ ਦੇ ਰਿਹਾ ਹਾਂ। ਨਵੇਂ ਵਿਸ਼ਿਆਂ ਅਤੇ ਆਈਡੀਆਜ 'ਤੇ ਕੰਮ ਕਰ ਰਿਹਾ ਹਾਂ। ਅੱਗੇ ਚੱਲ ਕੇ ਕਰੀਅਰ ਜਿਸ ਵੱਲ ਰੁਖ਼ ਕਰੇਗਾ, ਉਸ ਦੇ ਮੁਤਾਬਕ ਕੰਮ ਕਰਾਂਗਾ। ਆਪਣੇ ਪ੍ਰੋਡਕਸ਼ਨ ਦੀਆਂ ਫਿਲਮਾਂ 'ਤੇ ਤਾਂ ਕਦੇ ਵੀ ਕੰਮ ਸ਼ੁਰੂ ਕਰ ਸਕਦਾ ਹਾਂ।
* ਸਟਾਰ ਕਿਡ 'ਤੇ ਦਬਾਅ ਜ਼ਿਆਦਾ ਹੁੰਦਾ ਹੈ। ਕੀ ਤੁਸੀਂ ਇਹ ਦਬਾਅ ਮਹਿਸੂਸ ਕੀਤਾ ਸੀ, ਜਦ ਬੇਟੇ ਕਰਣ ਨੂੰ ਲਾਂਚ ਕਰ ਰਹੇ ਸੀ?
- ਜਦ ਮੈਂ ਐਕਟਿੰਗ ਸ਼ੁਰੂ ਕੀਤੀ ਸੀ, ਤਾਂ ਅਜਿਹੀਆਂ ਚੀਜ਼ਾਂ ਨਹੀਂ ਸਨ। ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਦੁਨੀਆ ਬਹੁਤ ਬਦਲ ਚੁੱਕੀ ਹੈ। ਜਿਵੇਂ-ਜਿਵੇਂ ਵਕਤ ਗੁਜਰਦਾ ਹੈ, ਤੁਸੀਂ ਚੀਜ਼ਾਂ ਅਪਣਾਉਂਦੇ ਹੋਏ ਜੀਵਨ ਜਿਉਂਦੇ ਹਨ, ਇਹੋ ਜ਼ਿੰਦਗੀ ਹੈ। ਇਸ ਦੇ ਬਾਰੇ ਜ਼ਿਆਦਾ ਨਾ ਸੋਚੋ ਤਾਂ ਬਿਹਤਰ ਹੈ, ਕਿਉਂਕਿ ਇਸ ਦਾ ਕੋਈ ਉਪਾਅ ਨਹੀਂ ਹੈ।
* ਕਰਣ ਫਿਲਮਾਂ ਵਿੱਚ ਕਦਮ ਰੱਖ ਚੁੱਕੇ ਹਨ। ਦੂਸਰੇ ਬੇਟੇ ਰਾਜਵੀਰ ਦੀ ਫਿਲਮਾਂ ਵਿੱਚ ਆਉਣ ਬਾਰੇ ਕੀ ਤਿਆਰੀ ਹੈ?
-ਜਲਦੀ ਹੀ ਰਾਜਵੀਰ ਵੀ ਫਿਲਮਾਂ ਵਿੱਚ ਆਏਗਾ। ਉਸ ਦੀ ਫਿਲਮ 'ਤੇ ਹੀ ਕੰਮ ਚੱਲ ਰਿਹਾ ਹੈ। ਮੈਂ ਇਸ ਲਈ ਉਸ ਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ, ਕਿਉਂਕਿ ਲੋਕ ਕਹਿਣ ਲੱਗ ਜਾਂਦੇ ਹਨ ਕਿ ਸਟਾਰ ਕਿਡ ਹੈ। ਮੈਂ ਉਨ੍ਹਾਂ ਚਰਚਾਵਾਂ ਵਿੱਚ ਜਾਣਾ ਨਹੀਂ ਚਾਹੁੰਦਾ। ਉਹ ਜਦ ਫਿਲਮਾਂ ਵਿੱਚ ਆਉਣਗੇ, ਮੈਂ ਉਨ੍ਹਾਂ ਨੂੰ ਚੁੱਪਚਾਪ ਅੱਗੇ ਲੈ ਕੇ ਜਾਵਾਂਗਾ। ਸਾਡੇ ਪਰਵਾਰ ਵਿੱਚ ਸਾਰੇ ਕਲਾਕਾਰ ਹਨ, ਸਟਾਰ ਨਹੀਂ। ਫਿਲਮ ਹਿੱਟ ਹੋ ਜਾਂਦੀ ਹੈ ਤਾਂ ਅਸੀਂ ਸਟਾਰ ਬਣ ਜਾਂਦੇ ਹਾਂ, ਪਰ ਅਸੀਂ ਆਪਣੇ ਕੰਮ ਦਾ ਆਨੰਦ ਇੱਕ ਸਟਾਰ ਦੀ ਤਰ੍ਹਾਂ ਨਹੀਂ, ਕਲਾਕਾਰ ਦੀ ਤਰ੍ਹਾਂ ਲੈਂਦੇ ਹਾਂ।

Have something to say? Post your comment