Welcome to Canadian Punjabi Post
Follow us on

29

November 2020
ਮਨੋਰੰਜਨ

ਵਕਤ 'ਤੇ ਇਕੱਠੇ ਰਹਿੰਦੇ ਹਾਂ : ਤੁਸ਼ਾਰ ਕਪੂਰ

October 27, 2020 09:08 PM

ਬਤੌਰ ਨਿਰਮਾਤਾ ਤੁਸ਼ਾਰ ਕਪੂਰ ਦੀਵਾਲੀ ਦੇ ਮੌਕੇ 'ਤੇ ਡਿਜ਼ਨੀ ਪਲੱਸ ਹੌਟਸਟਾਰ ਉੱਤੇ ਆਪਣੀ ਪਹਿਲੀ ਫਿਲਮ ‘ਲਛਮੀ ਬੰਬ’ ਲੈ ਕੇ ਆ ਰਹੇ ਹਨ। 19 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨਾਲ ਜੁੜੇ ਅਨੁਭਵ, ਫਿਲਮ ਦੀ ਡਿਜੀਟਲ ਰਿਲੀਜ਼ ਅਤੇ ਹੋਰਨਾਂ ਮੁੱਦਿਆਂ 'ਤੇ ਤੁਸ਼ਾਰ ਨਾਲ ਗੱਲਬਾਤ ਹੋਈ। ਪੇਸ਼ ਉਸੇ ਗੱਲਬਾਤ ਦੇ ਕੁਝ ਅੰਸ਼ :
* ਬਤੌਰ ਨਿਰਮਾਤਾ ਫਿਲਮ ਦੀ ਰਿਲੀਜ਼ ਬਾਰੇ ਕਿਹੋ ਜਿਹਾ ਮਹਿਸੂਸ ਕਰਦੇ ਹੋ?
- ਫੀਲਿੰਗ ਤਾਂ ਉਹੋ ਹੈ ਜੋ ਬਤੌਰ ਅਭਿਨੇਤਾ ਹੁੰਦੀ ਸੀ। ਫਿਲਮ ਦਾ ਜੋ ਨਤੀਜਾ ਹੋਵੇ, ਉਹ ਓਨਾ ਹੀ ਮਾਇਨੇ ਰੱਖੇਗਾ, ਜਿੰਨਾ ਜੇ ਕਿਸੇ ਫਿਲਮ ਵਿੱਚ ਐਕਟਿੰਗ ਕਰ ਰਿਹਾ ਹੁੰਦਾ ਹਾਂ। ਹਾਂ ਬਤੌਰ ਨਿਰਮਾਤਾ ਮੇਰੀ ਪਹਿਲੀ ਫਿਲਮ ਹੈ ਤਾਂ ਲਗਾਅ ਜ਼ਿਆਦਾ ਹੈ।
* ਪਹਿਲੀ ਫਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਲਿਆਉਣ ਦਾ ਮਲਾਲ ਹੈ?
- ਜਦ ਅਸੀਂ ਇਸ ਨੂੰ ਡਿਜੀਟਲ ਉੱਤੇ ਲਿਆਉਣ ਦਾ ਫੈਸਲਾ ਲਿਆ ਸੀ, ਤਦ ਸਿਨੇਮਾਘਰ ਖੁੱਲ੍ਹਣ ਬਾਰੇ ਸ਼ੰਕੇ ਸੀ। ਇਸ ਫੈਸਲੇ ਤੋਂ ਦੁਬਿਧਾ ਸੀ, ਪਰ ਮਲਾਲ ਨਹੀਂ ਸੀ। ਫਿਲਮ ਦੀ ਬਿਹਤਰੀ ਲਈ ਫੈਸਲਾ ਲਿਆ ਗਿਆ। ਫਿਲਮ ਚੰਗੀ ਹੀ ਤਾਂ ਸਿਨੇਮਾਘਰ ਹੋਵੇ ਜਾਂ ਓ ਟੀ ਟੀ, ਪਰ ਪਲੇਟਫਾਰਮ 'ਤੇ ਚੱਲ ਸਕਦੀ ਹੈ।
* ਅਕਸ਼ੈ ਕੁਮਾਰ ਨੂੰ ਫਿਲਮ ਨਾਲ ਜੋੜਨਾ ਕਿੰਨਾ ਆਸਾਨ ਜਾਂ ਮੁਸ਼ਕਲ ਸੀ?
-ਅਕਸ਼ੈ ਇਹ ਫਿਲਮ ਪਹਿਲਾਂ ਦੇਖ ਚੁੱਕੇ ਸਨ ਅਤੇ ਖੁਦ ਇਸ ਵਿੱਚ ਕੰਮ ਕਰਨਾ ਚਾਹੰੁਦੇ ਸਨ। ਜਦ ਅਸੀਂ ਉਨ੍ਹਾਂ ਦੇ ਕੋਲ ਗਏ ਤਾਂ ਉਨ੍ਹਾਂ ਨੇ ਬੱਸ ਇਹੀ ਕਿਹਾ ਕਿ ਸਕ੍ਰਿਪਟ ਲਿਖਣਾ ਸ਼ੁਰੂ ਕਰ ਦਿਓ। ਕਿਰਦਾਰ ਬਾਰੇ ਉਨ੍ਹਾਂ ਦੇ ਮਨ ਵਿੱਚ ਸੰਕੋਚ ਨਹੀਂ ਸੀ। ਜਦ ਮੈਂ ਅਕਸ਼ੈ ਨੂੰ ਸੈੱਟ 'ਤੇ ਪਹਿਲੀ ਵਾਰ ਸਾੜੀ ਵਿੱਚ ਦੇਖਿਆ, ਤਦ ਉਹ ਬਹੁਤ ਸਹਿਜ ਲੱਗੇ। ਕਲਾਕਾਰ ਦਾ ਆਪਣਾ ਇੱਕ ਆਤਮ ਵਿਸ਼ਵਾਸ ਹੁੰਦਾ ਹੈ ਕਿ ਮੈਂ ਇਹ ਕਿਰਦਾਰ ਨਿਭਾ ਲਵਾਂਗਾ। ਉਹ ਗੱਲ ਅਕਸ਼ੈ ਦੇ ਅੰਦਰ ਹੈ।
* ਰਾਘਵ ਲਾਰੈਂਸ ਨੇ ‘ਮੁਨੀ 2’ ਦਾ ਵੀ ਨਿਰਦੇਸ਼ਨ ਕੀਤਾ ਸੀ। ਇਸ ਫਿਲਮ ਦੇ ਲਈ ਆਪਣੇ ਕਿਸੇ ਹੋਰ ਨਿਰਦੇਸ਼ਕ ਦੇ ਬਾਰੇ ਨਹੀਂ ਸੋਚਿਆ?
- ਫਿਲਮ ਦਾ ਜੋ ਸਟਾਈਲ ਅਤੇ ਪਾਗਲਪਣ ਹੈ, ਉਹ ਓਰੀਜਨਲ ਫਿਲਮ ਦਾ ਨਿਰਦੇਸ਼ਕ ਹੀ ਦੋਬਾਰਾ ਲਿਆ ਸਕਦਾ ਸੀ। ਇਸ ਲਈ ਕਿਸੇ ਹੋਰ ਦੇ ਬਾਰੇ ਸੋਚਣ ਦਾ ਸਵਾਲ ਹੀ ਨਹੀਂ ਸੀ।
* ਫਿਲਹਾਲ ਨਿਰਮਾਣ 'ਤੇ ਪੂਰਾ ਧਿਆਨ ਹੋਵੇਗਾ ਜਾਂ ਐਕਟਿੰਗ ਵੀ ਨਾਲ-ਨਾਲ ਕਰਨਾ ਚਾਹੋਗੇ?
- ‘ਲਛਮੀ ਬੰਬ’ ਦੇ ਨਿਰਮਾਣ ਦੇ ਦੌਰਾਨ ਹੀ ਮੈਂ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ, ਜਿਸ ਦਾ ਟਾਈਟਲ ਅਜੇ ਤੈਅ ਨਹੀਂ ਹੈ। ਦੋਵਾਂ ਜਗ੍ਹਾ 'ਤੇ ਟਾਈਮ ਮੈਨੇਜ ਕੀਤਾ ਅਤੇ ਅਗੇ ਵੀ ਇਹ ਜਾਰੀ ਰਹੇਗਾ।
* ਇਸ ਵਾਰ ਕੁਝ ਮੁੱਦਿਆਂ 'ਤੇ ਫਿਲਮ ਇੰਡਸਟਰੀ ਇਕਮੁਠ ਹੋਈ ਹੈ। ਇਸ 'ਤੇ ਤੁਹਾਡਾ ਕੀ ਕਹਿਣਾ ਹੈ?
- ਇੰਡਸਟਰੀ ਪਹਿਲਾਂ ਵੀ ਕਈ ਵਾਰ ਇਕਮੁੱਠ ਹੋਈ ਹੈ। ਥੋੜ੍ਹਾ ਸਮਾਂ ਲੱਗਦਾ ਹੈ, ਪਰ ਇਕਮੁੱਠ ਹੋ ਕੇ ਸਟੈਂਡ ਤਾਂ ਲਿਆ ਹੈ। ਕਈ ਵਾਰ ਇੰਡਸਟਰੀ ਇੰਤਜ਼ਾਰ ਕਰਦੀ ਹੈ ਕਿ ਚੀਜ਼ਾਂ ਸੁਲਝ ਜਾਣ। ਅਜਿਹਾ ਨਹੀਂ ਹੁੰਦਾ ਤਾਂ ਇੰਡਸਟਰੀ ਇਕਜੁੱਟ ਹੁੰਦੀ ਹੈ, ਹਾਂ ਇਕੱਠੇ ਆਉਣ ਦੇ ਰਸਤੇ ਅਤੇ ਤਰੀਕੇ ਅਲੱਗ ਹੋ ਸਕਦੇ ਹਨ।

 

Have something to say? Post your comment