Welcome to Canadian Punjabi Post
Follow us on

05

August 2021
 
ਟੋਰਾਂਟੋ/ਜੀਟੀਏ

ਬਿਨਾਂ ਮਾਸਕ ਤੋਂ ਤਸਵੀਰਾਂ ਖਿਚਵਾਉਣ ਵਾਲੇ ਐਮਪੀਪੀ ਨੂੰ ਨਹੀਂ ਕੀਤਾ ਜਾਵੇਗਾ ਡੀਮੋਟ : ਫੋਰਡ

October 27, 2020 07:17 AM

ਟੋਰਾਂਟੋ, 26 ਅਕਤੂਬਰ (ਪੋਸਟ ਬਿਊਰੋ) : ਦਰਜਨਾਂ ਲੋਕਾਂ ਨਾਲ ਮਾਸਕ ਤੋਂ ਬਿਨਾਂ ਤਸਵੀਰਾਂ ਖਿਚਵਾਉਣ ਵਾਲੇ ਨਾਇਗਰਾ ਤੋਂ ਪੀਸੀ ਐਮਪੀਪੀ ਨੂੰ ਓਨਟਾਰੀਓ ਦੇ ਹਸਪਤਾਲ ਦੀ ਲਾਬੀ ਦੇ ਮੁਖੀ ਵੱਲੋਂ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ|
ਸੈਮ ਊਸਟਰਹੌਫ ਨੇ ਵੀਕੈਂਡ ਉੱਤੇ ਅਣਦੱਸੇ ਬੈਂਕੁਏਟ ਹਾਲ ਵਿੱਚ 40 ਹੋਰਨਾਂ ਵਿਅਕਤੀਆਂ ਨਾਲ ਬਿਨਾਂ ਮਾਸਕ ਤੋਂ ਖਿਚਵਾਈਆਂ ਆਪਣੀਆਂ ਤਸਵੀਰਾਂ ਆਨਲਾਈਨ ਸਾਂਝੀਆਂ ਕੀਤੀਆਂ| ਹੁਣ ਡਲੀਟ ਕੀਤੀਆਂ ਜਾ ਚੁੱਕੀਆਂ ਇਨ੍ਹਾਂ ਤਸਵੀਰਾਂ ਵਿੱਚ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਪਾਰਲੀਆਮੈਂਟਰੀ ਅਸਿਸਟੈਂਟ ਊਸਟਰਹੌਫ ਘੱਟੋ ਘੱਟ ਚਾਲੀ ਵਿਅਕਤੀਆਂ ਦੇ ਗਰੁੱਪ ਨਾਲ ਬਿਨਾਂ ਮਾਸਕ ਤੋਂ ਨਜ਼ਰ ਆ ਰਹੇ ਹਨ|
ਇਸ ਉੱਤੇ ਓਨਟਾਰੀਓ ਹੌਸਪਿਟਲ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਐਨਥਨੀ ਡੇਲ, ਜੋ ਕਿ ਸੈਕਿੰਡ ਵੇਵ ਨੂੰ ਹੈਂਡਲ ਕਰਨ ਦੇ ਸਬੰਧ ਵਿੱਚ ਫੋਰਡ ਸਰਕਾਰ ਦੇ ਤਕੜੇ ਆਲੋਚਕ ਹਨ, ਨੇ ਟਵੀਟ ਕਰਕੇ ਆਖਿਆ ਕਿ ਊਸਟਰਹੌਫ ਤੋਂ ਪਾਰਲੀਮਾਨੀ ਸਕੱਤਰ ਦਾ ਅਹੁਦਾ ਵਾਪਿਸ ਲੈ ਲਿਆ ਜਾਣਾ ਚਾਹੀਦਾ ਹੈ|
ਇਸ ਤਰ੍ਹਾਂ ਦੇ ਉੱਠ ਰਹੇ ਸਵਾਲਾਂ ਬਾਰੇ ਊਸਟਰਹੌਫ ਨੇ ਆਖਿਆ ਕਿ ਭਾਵੇਂ ਬੈਂਕੁਏਟ ਹਾਲ ਵਿੱਚ ਸਾਰੇ ਨਿਯਮਾਂ ਦੀ ਪਾਲਣਾ ਹੋ ਰਹੀ ਸੀ ਪਰ ਉਨ੍ਹਾਂ ਨੂੰ ਕਾਹਲੀ ਵਿੱਚ ਖਿਚਵਾਈਆਂ ਗਈਆਂ ਤਸਵੀਰਾਂ ਵਿੱਚ ਮਾਸਕ ਪਾ ਲੈਣਾ ਚਾਹੀਦਾ ਸੀ ਪਰ ਅਜਿਹਾ ਨਾ ਕਰਨ ਲਈ ਉਹ ਮੁਆਫੀ ਮੰਗਦੇ ਹਨ|
ਇਸ ਉੱਤੇ ਗੱਲ ਕਰਦਿਆਂ ਸੋਮਵਾਰ ਦੁਪਹਿਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਊਸਟਰਹੌਫ ਨੂੰ ਨਾ ਹੀ ਡੀਮੋਟ ਕੀਤਾ ਜਾ ਰਿਹਾ ਹੈ ਤੇ ਨਾ ਹੀ ਇਨ੍ਹਾਂ ਤਸਵੀਰਾਂ ਲਈ ਉਨ੍ਹਾਂ ਨੂੰ ਕੋਈ ਹੋਰ ਸਜ਼ਾ ਹੀ ਦਿੱਤੀ ਜਾ ਰਹੀ ਹੈ| ਉਹ ਬਹੁਤ ਹੀ ਵਧੀਆ ਨੁਮਾਇੰਦੇ ਹਨ ਤੇ ਆਪਣੀ ਟੀਮ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਉੱਤੇ ਸਾਨੂੰ ਮਾਣ ਹੈ|  

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੈਕਸੀਨੇਸ਼ਨ ਕਰਵਾ ਚੁੱਕੇ ਤੇ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਲਈ ਵੱਖਰੇ ਨਿਯਮ ਨਹੀਂ ਹੋਣਗੇ
ਫੈਸਟੀਵਲਜ਼ ਤੇ ਈਵੈਂਟਸ ਲਈ ਓਨਟਾਰੀਓ ਦੇ ਰਿਹਾ ਹੈ 49 ਮਿਲੀਅਨ ਡਾਲਰ
11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜੇਬੰਦੀ ਵਿੱਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੇ ਬਾਹਰ ਬਾਰਡਰ ਗਾਰਡਜ਼ ਨੇ ਕੀਤਾ ਮੁਜ਼ਾਹਰਾ
ਓਨਟਾਰੀਓ ਵਿੱਚ ਸਤੰਬਰ ਤੋਂ ਫੁੱਲ ਟਾਈਮ ਲਈ ਖੁੱਲ੍ਹ ਜਾਣਗੇ ਸਕੂਲ !
ਮਿਨੀਵੈਨ ਨੂੰ ਪੇਸ਼ ਆਏ ਹਾਦਸੇ ਕਾਰਨ 6 ਜ਼ਖ਼ਮੀ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਗਰਭਵਤੀ ਮਹਿਲਾ ਜ਼ਖ਼ਮੀ
ਹਥਿਆਰਾਂ ਨਾਲ ਲੋਕਾਂ ਨੂੰ ਡਰਾਉਣ ਵਾਲੇ ਚਾਰ ਵਿਅਕਤੀ ਹਿਰਾਸਤ ਵਿੱਚ
ਓਨਟਾਰੀਓ ਸਰਕਾਰ ਦੇ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਵਿੱਚ ਤਬਦੀਲੀ ਲਿਆਉਣ ਦੇ ਫੈਸਲੇ ਤੋਂ ਲੋਕ ਪਰੇਸ਼ਾਨ
ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ, ਇੱਕ ਵਿਅਕਤੀ ਦੀ ਮੌਤ