Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ 5 ਨਵੰਬਰ ਨੂੰ ਪੇਸ਼ ਕਰੇਗੀ ਆਪਣਾ ਬਜਟ

October 27, 2020 06:33 AM

ਓਨਟਾਰੀਓ, 26 ਅਕਤੂਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦਰਮਿਆਨ ਓਨਟਾਰੀਓ ਦੇ ਲੋਕਾਂ ਦੀ ਹਿਫਾਜ਼ਤ ਉੱਤੇ ਧਿਆਨ ਕੇਂਦਰਿਤ ਕਰਨ ਵਾਲੀ ਫੋਰਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 5 ਨਵੰਬਰ ਨੂੰ ਸਾਲ 2020 ਦਾ ਆਪਣਾ ਬਜਟ ਜਾਰੀ ਕੀਤਾ ਜਾਵੇਗਾ|
ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਇਸ ਨਾਲ ਪਰਿਵਾਰਾਂ, ਵਰਕਰਜ਼ ਤੇ ਇੰਪਲੌਇਰਜ਼ ਨੂੰ ਲੋੜੀਂਦਾ ਸਹਿਯੋਗ ਮਿਲੇਗਾ| ਸੋਮਵਾਰ ਨੂੰ ਕੋਵਿਡ-19 ਬ੍ਰੀਫਿੰਗ ਦੌਰਾਨ ਫੋਰਡ ਨੇ ਆਖਿਆ ਕਿ ਰਿਕਵਰੀ ਲਈ ਸਾਨੂੰ ਸਿਹਤਮੰਦ ਵਰਕਫੋਰਸ ਚਾਹੀਦੀ ਹੈ| ਇਸ ਲਈ ਅਸੀਂ ਮਹਾਂਮਾਰੀ ਦੌਰਾਨ ਹਰੇਕ ਓਨਟਾਰੀਓ ਵਾਸੀ ਦੀ ਸਿਹਤ ਤੇ ਸੇਫਟੀ ਨੂੰ ਤਰਜੀਹ ਦਿੱਤੀ ਹੈ|
ਉਨ੍ਹਾਂ ਆਖਿਆ ਕਿ ਲੋਕਾਂ ਨੂੰ ਕੰਮ ਉੱਤੇ ਵਾਪਿਸ ਲਿਆਉਣਾ, ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਤੇ ਨਿਵੇਸ਼ ਆਕਰਸ਼ਿਤ ਕਰਨਾ ਵੀ ਸਾਡੀ ਸਰਕਾਰ ਦੀਆਂ ਅਹਿਮ ਤਰਜੀਹਾਂ ਵਿੱਚੋਂ ਚੰਦ ਹਨ| ਆਉਣ ਵਾਲੇ ਬਜਟ ਨਾਲ ਇੱਕ ਤਰ੍ਹਾਂ ਦਾ ਸੰਤੁਲਨ ਪੈਦਾ ਹੋ ਜਾਵੇਗਾ ਜਿਸ ਨਾਲ ਹਰ ਕਿਸੇ ਦੀ ਸਿਹਤ ਤੇ ਸੇਫਟੀ ਉੱਤੇ ਧਿਆਨ ਕੇਂਦਰਿਤ ਹੋ ਸਕੇਗਾ ਤੇ ਇਸ ਦੇ ਨਾਲ ਹੀ ਸਾਡੀ ਆਰਥਿਕ ਰਿਕਵਰੀ ਲਈ ਵੀ ਸਾਜ਼ਗਾਰ ਹਾਲਾਤ ਪੈਦਾ ਹੋ ਸਕਣਗੇ|
ਅਸਲ ਵਿੱਚ ਪ੍ਰੋਵਿੰਸ ਦਾ ਬਜਟ ਇਸ ਸਾਲ ਮਾਰਚ ਵਿੱਚ ਜਾਰੀ ਹੋਣਾ ਸੀ ਪਰ ਮਹਾਂਮਾਰੀ ਦੇ ਚੱਲਦਿਆਂ ਪ੍ਰੋਵਿੰਸ ਵੱਲੋਂ ਆਪਣਾ ਬਜਟ ਦੇਰ ਨਾਲ ਪੇਸ਼ ਕੀਤਾ ਜਾ ਰਿਹਾ ਹੈ| ਵਿੱਤ ਮੰਤਰੀ ਰੌਡ ਫਿਲਿਪ ਨੇ ਆਖਿਆ ਕਿ ਖਰਚਿਆਂ ਸਬੰਧੀ ਪੈਕੇਜ ਮਹਾਂਮਾਰੀ ਸਬੰਧੀ ਮਾਪਦੰਡਾਂ ਉੱਤੇ ਕੇਂਦਰਿਤ ਹੋਵੇਗਾ| ਉਨ੍ਹਾਂ ਇਹ ਵੀ ਆਖਿਆ ਕਿ ਬਜਟ ਤਿੰਨ ਸਾਲਾ ਐਕਸ਼ਨ ਪਲੈਨ ਹੋਵੇਗਾ|
ਜ਼ਿਕਰਯੋਗ ਹੈ ਕਿ ਫਿਲਿਪ ਨੇ ਅਗਸਤ ਵਿੱਚ ਆਖਿਆ ਸੀ ਕਿ ਮਹਾਂਮਾਰੀ ਦੇ ਚੱਲਦਿਆਂ ਅਜੇ ਕਈ ਬਿਲੀਅਨ ਹੋਰ ਦਾ ਖਰਚਾ ਆਵੇਗਾ ਤੇ ਇਹ ਅੰਕੜਾ 38æ5 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ| ਇਸ ਦੌਰਾਨ ਫੋਰਡ ਨੇ ਆਖਿਆ ਕਿ ਨਵਾਂ ਬਜਟ ਓਨਟਾਰੀਓ ਦੇ ਐਕਸ਼ਨ ਪਲੈਨ ਉੱਤੇ ਕਾਇਮ ਹੋਵੇਗਾ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ