ਵਾਸ਼ਿੰਗਟਨ, 25 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਨੇੜਲੇ ਦਾਇਰੇ ਵਿੱਚ ਆਉਣ ਵਾਲੇ ਪੰਜ ਅਧਿਕਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ| ਇਨ੍ਹਾਂ ਵਿੱਚ ਚੀਫ ਆਫ ਸਟਾਫ ਮਾਰਕ ਸੌæਰਟ, ਪੈਂਸ ਦੇ ਨੇੜਲੇ ਸਹਾਇਕ ਜੈਕ ਬਾਇਯਰ ਤੇ ਦੂਜੇ ਸਲਾਹਕਾਰ ਮਾਰਟੀ ਓਬਸਟ ਵੀ ਸ਼ਾਮਲ ਹਨ|
ਜਾਣਕਾਰ ਸੂਤਰ ਅਨੁਸਾਰ ਇਹ ਚਿੰਤਾਵਾਂ ਵੀ ਵੱਧ ਗਈਆਂ ਹਨ ਕਿ ਪੈਂੋਸ ਦੇ ਨੇੜਲੇ ਦਾਇਰੇ ਦੇ ਹੋਰਨਾਂ ਅਧਿਕਾਰੀਆਂ ਦੇ ਵੀ ਕੋਵਿਡ-19 ਪਾਏ ਜਾਣ ਦਾ ਖਦਸ਼ਾ ਹੈ| ਸੂਤਰ ਨੇ ਦੱਸਿਆ ਕਿ ਵਾਈਸ ਪ੍ਰੈਜ਼ੀਡੈਂਟ ਆਫਿਸ ਦੇ ਹੋਰ ਸਟਾਫਰ ਵੀ ਡਰੇ ਹੋਏ ਹਨ| ਪਰ ਵਾe੍ਹੀਟ ਹਾਊਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਮਾਈਕ ਪੈਂਸ ਤੇ ਉਨ੍ਹਾਂ ਦੀ ਪਤਨੀ ਕੈਰਨ ਪੈਂਸ ਦੇ ਕੀਤੇ ਗਏ ਟੈਸਨ ਨੈਗੇਟਿਵ ਪਾਏ ਗਏ| ਯੂਐਸ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀਆਂ ਗਾਈਡਲਾਈਨਜ਼ ਮੁਤਾਬਕ ਪੈਂਸ ਨੇ ਖੁਦ ਨੂੰ ਕੁਆਰਨਟੀਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ|
ਸ਼ੌਰਟ, ਜੋ ਕਿ ਪੈਂਸ ਦਾ ਸੀਨੀਅਰ ਸਿਆਸੀ ਸਲਾਹਕਾਰ ਹੈ ਪਰ ਸਰਕਾਰੀ ਕਰਮਚਾਰੀ ਨਹੀਂ ਹੈ, ਸ਼ਨਿੱਚਰਵਾਰ ਨੂੰ ਹੀ ਪਾਜ਼ੀਟਿਵ ਆ ਗਿਆ ਸੀ| ਇਸ ਤੋਂ ਇਲਾਵਾ ਪੈਂਸ ਦਾ "ਬੌਡੀ ਮੈਨ" ਬਾਇਯਰ, ਜੋ ਕਿ ਪਰਛਾਂਵੇਂ ਵਾਂਗ ਉਨ੍ਹਾਂ ਦੇ ਨਾਲ ਸਾਰਾ ਦਿਨ ਰਹਿੰਦਾ ਹੈ, ਉਹ ਵੀ ਪਾਜ਼ੀਟਿਵ ਆਇਆ ਹੈ| ਇਸ ਦੇ ਬਾਵਜੂਦ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਹੋਰਨਾਂ ਸਹਾਇਕਾਂ, ਜੋ ਕਿ ਪਾਜ਼ੀਟਿਵ ਆਏ ਹਨ, ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ|