Welcome to Canadian Punjabi Post
Follow us on

30

November 2020
ਅੰਤਰਰਾਸ਼ਟਰੀ

ਕੋਵਿਡ-19 ਦੇ ਇਲਾਜ ਲਈ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਿਲੀ ਮਨਜ਼ੂਰੀ

October 23, 2020 10:16 PM

ਕੈਲੇਫੋਰਨੀਆ, 23 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਰੈਗੂਲੇਟਰਜ਼ ਵੱਲੋਂ ਵੀਰਵਾਰ ਨੂੰ ਕੋਵਿਡ-19 ਸਬੰਧੀ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ| ਇਹ ਐਂਟੀਵਾਇਰਲ ਦਵਾਈ ਹੈ ਜੋ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਆਈਵੀ ਰਾਹੀਂ ਦਿੱਤੀ ਜਾਵੇਗੀ|
ਯੂਐਸ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਵੱਲੋਂ ਕਰਵਾਏ ਗਏ ਅਧਿਐਨ ਅਨੁਸਾਰ ਇਸ ਦਵਾਈ, ਜਿਸ ਨੂੰ ਕੈਲੇਫੋਰਨੀਆ ਸਥਿਤ ਜਿਲੀਅਡ ਸਾਇੰਸਿਜ਼ ਇਨਕਾਰਪੋਰੇਸ਼ਨ ਵੱਲੋਂ ਵੈਕਲਰੀ ਆਖਿਆ ਜਾਂਦਾ ਹੈ, ਨਾਲ ਕਿਸੇ ਮਰੀਜ਼ ਦੀ ਰਿਕਵਰੀ ਪੰਜ ਦਿਨਾਂ ਵਿੱਚ ਹੋ ਜਾਵੇਗੀ| ਪਹਿਲਾਂ ਇਸ ਰਿਕਵਰੀ ਦਾ ਸਮਾਂ ਔਸਤਨ 15 ਤੋਂ 10 ਦਿਨ ਸੀ|ਇਸ ਦਵਾਈ ਨੂੰ ਹਾਲ ਦੀ ਘੜੀ ਬਸੰਤ ਤੱਕ ਸਿਰਫ ਐਮਰਜੰਸੀ ਅਧਾਰ ਉੱਤੇ ਹੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਹੁਣ ਇਹ ਕੋਵਿਡ-19 ਦੇ ਇਲਾਜ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਪਹਿਲੀ ਦਵਾਈ ਬਣ ਗਈ ਹੈ|
ਇਸ ਮਹੀਨੇ ਦੇ ਸੁਰੂ ਵਿੱਚ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਕੋਵਿਡ-19 ਪਾਜ਼ੀਟਿਵ ਪਾਏ ਗਏ ਤਾਂ ਉਨ੍ਹਾਂ ਨੂੰ ਇਹ ਦਵਾਈ ਦਿੱਤੀ ਗਈ ਸੀ| ਵੈਕਲਰੀ ਦੀ ਡੋਜ਼ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੋਵੇ ਤੇ ਜਿਨ੍ਹਾਂ ਦਾ ਵਜ਼ਨ 88 ਪਾਊਂਡ (40 ਕਿੱਲੋ) ਹੋਵੇ ਤੇ ਜਿਹੜੇ ਕਰੋਨਾਵਾਇਰਸ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਹੋਣ| 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਫਡੀਏ ਕੁੱਝ ਮਾਮਲਿਆਂ ਵਿੱਚ ਹੀ ਇਸ ਦਵਾਈ ਨੂੰ ਵਰਤਣ ਦੀ ਇਜਾਜ਼ਤ ਦੇਵੇਗੀ|
ਇਹ ਵਾਇਰਸ ਸ਼ਰੀਰ ਵਿੱਚ ਆਪਣੀਆਂ ਕਾਪੀਆਂ ਬਣਾਉਂਦਾ ਹੈ ਤੇ ਇਹ ਦਵਾਈ ਇਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ| ਇਹ ਦਵਾਈ ਦਿੱਤੇ ਜਾਣ ਤੋਂ ਪਹਿਲਾਂ ਮਰੀਜ਼ਾਂ ਦੇ ਕਿਡਨੀ ਤੇ ਲਿਵਰ ਸਬੰਧੀ ਕੁੱਝ ਟੈਸਟ ਵੀ ਕੀਤੇ ਜਾਣੇ ਜ਼ਰੂਰੀ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਦਵਾਈ ਉਨ੍ਹਾਂ ਲਈ ਸੇਫ ਹੈ ਤੇ ਉਸ ਦੇ ਕੋਈ ਸਾਈਡ ਇਫੈਕਟਸ ਤਾਂ ਨਹੀਂ ਹਨ|ਇਸ ਦੇ ਲੇਬਲ ਉੱਤੇ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਮਲੇਰੀਆ ਦੀ ਦਵਾਈ ਹਾਈਡਰੌਕਸੀਕਲੋਰੋਕੁਇਨ ਨਾਲ ਨਾ ਦਿੱਤਾ ਜਾਵੇ ਕਿਉਂਕਿ ਇਹ ਇਸ ਦੇ ਪ੍ਰਭਾਵ ਨੂੰ ਘਟਾਉਂਦੀ ਹੈ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦਾ ਇੱਕ ਨੌਜਵਾਨ ਇਕ ਸਾਲ ਵਿੱਚ 23 ਬੱਚਿਆਂ ਦਾ ‘ਬਾਪ` ਬਣਿਆ
ਥਾਈਲੈਂਡ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਤਖਤਾ ਪਲਟਣ ਦਾ ਸ਼ੱਕ
ਹਵਾਈ ਟਾਪੂ ਵਿੱਚ ਟੂਰਿਸਟਾਂ ਦੀ ਵਾਪਸੀ ਨਾਲ ਚਿੰਤਾ ਵਧੀ
ਐਫ ਬੀ ਆਈ ਦੇ 10 ਵਾਂਟਿਡ ਲੋਕਾਂ ਦੀ ਸੂਚੀ ਵਿੱਚ ਭਾਰਤੀ ਮੂਲ ਦਾ ਇੱਕ ਜਣਾ ਵੀ
ਈਰਾਨ ਦੇ ਸਿਖਰਲੇ ਐਟਮ ਵਿਗਿਆਨੀ ਫਖਰੀ ਜਾਦੇਹ ਦਾ ਕਤਲ
ਇਮਰਾਨ ਖਾਨ ਦੇ ਖ਼ਿਲਾਫ਼ ਗਿਲਗਿਤ-ਬਾਲਤਿਸਤਾਨ ਵਿੱਚ ਹਿੰਸਕ ਵਿਰੋਧ-ਪ੍ਰਦਰਸ਼ਨ
ਵੈਕਸੀਨ ਲਈ ਅਜੇ ਹੋਰ ਰਿਸਰਚ ਦੀ ਲੋੜ : ਐਸਟਰਾਜ਼ੈਨੇਕਾ
ਨਿਊਜ਼ੀਲੈਂਡ `ਚ ਭਾਰਤੀ ਮੂਲ ਦੇ ਐੱਮ ਪੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ
ਪਾਕਿਸਤਾਨ `ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ
ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ `ਚ ਵੱਸਣਾ ਚਾਹੁੰਦੇ ਨੇ