Welcome to Canadian Punjabi Post
Follow us on

01

December 2020
ਟੋਰਾਂਟੋ/ਜੀਟੀਏ

ਭਾਰਤ ਸਰਕਾਰ ਨੇ ਵੀਜ਼ਾ ਤੇ ਟਰੈਵਲ ਸਬੰਧੀ ਪਾਬੰਦੀਆਂ ਤੋਂ ਦਿੱਤੀ ਛੋਟ

October 23, 2020 06:56 AM

ਟੋਰਾਂਟੋ, 22 ਅਕਤੂਬਰ (ਪੋਸਟ ਬਿਊਰੋ) : ਕੋਵਿਡ-19 ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਵੀਜ਼ਾ ਤੇ ਟਰੈਵਲ ਸਬੰਧੀ ਪਾਬੰਦੀਆਂ ਵਿੱਚ ਹੋਰ ਛੋਟ ਦਿੱਤੀ ਗਈ ਹੈ|
ਇਸ ਦੌਰਾਨ ਭਾਰਦ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਵਿਦੇਸ਼ੀ ਨਾਗਰਿਕਾਂ ਦੀਆਂ ਕੁੱਝ ਖਾਸ ਵੰਨਗੀਆਂ, ਜਿਨ੍ਹਾਂ ਵਿੱਚ ਵੰਦੇ ਭਾਰਤ ਮਿਸ਼ਨ ਜਾਂ ਏਅਰ ਬਬਲ (ਦੁਵੱਲੇ ਟਰੈਵਲ ਪ੍ਰਬੰਧਾਂ) ਜਾਂ ਗੈਰ ਨਿਰਧਾਰਤ ਕਮਰਸ਼ੀਅਲ ਉਡਾਨਾਂ ਸ਼ਾਮਲ ਹਨ, ਨੂੰ ਪਾਣੀ ਰਾਹੀਂ ਜਾਂ ਹਵਾਈ ਸਫਰ ਦੌਰਾਨ ਕੁੱਝ ਹੋਰ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ| ਇਨ੍ਹਾਂ ਵਿੱਚ ਓਸੀਆਈ ਕਾਰਡਧਾਰਕ ਤੇ ਪੀਆਈਓ ਕਾਰਡਧਾਰਕ ਜਿਨ੍ਹਾਂ ਕੋਲ ਕੈਨੇਡਾ ਸਮੇਤ ਕਿਸੇ ਵੀ ਦੇਸ਼ ਦਾ ਪਾਸਪੋਰਟ ਹੋਵੇ, ਕਿਸੇ ਵੀ ਮਕਸਦ ਲਈ ਭਾਰਤ ਦਾ ਦੌਰਾ ਕਰਨ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ (ਉਨ੍ਹਾਂ ਉੱਤੇ ਨਿਰਭਰ ਵਿਅਕਤੀ, ਜਿਨ੍ਹਾਂ ਕੋਲ ਡਿਪੈਂਡੈਂਟ ਵੀਜ਼ਾ ਦੀ ਢੁਕਵੀਂ ਵੰਨਗੀ ਹੋਵੇ) ਟੂਰਿਸਟ ਵੀਜ਼ਾ ਤੋਂ ਇਲਾਵਾ-ਇਲੈਕਟ੍ਰੌਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਤੋਂ ਇਲਾਵਾ ਸਾਰੇ ਮੌਜੂਦ ਵੀਜ਼ਾਜ਼ ਨੂੰ ਫੌਰੀ ਪ੍ਰਭਾਵ ਤੋਂ ਬਹਾਲ ਕਰ ਦਿੱਤਾ ਗਿਆ ਹੈ|
ਪਹਿਲਾਂ ਜਾਰੀ ਕੀਤੇ ਗਏ ਮੈਡੀਕਲ ਵੀਜ਼ਾਜ਼ ਇਸ ਸਮੇਂ ਮੁਲਤਵੀ ਕੀਤੇ ਜਾ ਚੁੱਕੇ ਹਨ, ਪਰ ਐਮਰਜੰਸੀ ਹਾਲਾਤ ਵਿੱਚ ਤਾਜ਼ਾ ਮੈਡੀਕਲ ਵੀਜ਼ਾ (ਮੈਡੀਕਲ ਅਟੈਂਡੈਂਟ ਸਮੇਤ) ਕਾਉਂਸਲੇਟ ਤੋਂ ਹਾਸਲ ਕਰਨੇ ਪੈਣਗੇ| ਜੇ ਕੋਈ ਵੀ ਵਿਦੇਸ਼ੀ ਨਾਗਰਿਕ (ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਉਹ ਨਾਗਰਿਕ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਓਸੀਆਈ/ਪੀਆਈਓ ਨਹੀਂ ਹੈ) ਉੱਪਰ ਦਿੱਤੀਆਂ ਗਈਆਂ ਵੰਨਗੀਆਂ ਤਹਿਤ ਨਹੀਂ ਆਉਂਦਾ, ਪਰ ਜਿਸ ਨੂੰ ਕਿਸੇ ਪਰਿਵਾਰਕ ਐਮਰਜੰਸੀ ਕਾਰਨ ਭਾਰਤ ਦਾ ਦੌਰਾ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਐਂਟਰੀ ਵੀਜ਼ਾ (ਐਕਸ-ਮਿਸਲੇਨੀਅਸ) ਲਈ ਅਪਲਾਈ ਕਰਨਾ ਚਾਹੀਦਾ ਹੈ|ਅਜਿਹੇ ਬਿਨੈਕਾਰਾਂ ਨੂੰ 3 ਮਹੀਨਿਆਂ ਲਈ ਸਿੰਗਲ ਐਂਟਰੀ ਵੀਜ਼ਾ ਜਾਰੀ ਕੀਤਾ ਜਾਵੇਗਾ|
2æ ਇਸ ਤੋਂ ਇਲਾਵਾ ਫੋਰਨ ਡਿਪਲੋਮੈਟਸ/ਅਧਿਕਾਰੀਆਂ, ਜੋ ਕਿ ਵੀਜ਼ਾ ਸਬੰਧੀ ਛੋਟ ਲਈ ਹੋਏ ਦੁਵੱਲੇ ਸਮਝੌਤਿਆਂ ਤਹਿਤ ਵੀਜ਼ਾ ਤੋਂ ਛੋਟ ਲਈ ਯੋਗ ਹਨ ਜਾਂ ਵੱਖ ਵੱਖ ਦੇਸਾਂ ਨਾਲ ਭਾਰਤ ਦੇ ਵੀਜ਼ਾ ਸਬੰਧੀ ਹੋਏ ਖਾਸ ਸਮਝੌਤਿਆਂ ਤਹਿਤ ਯੋਗ ਹਨ, ਦੇ ਡਿਪੈਂਡੈਂਟ ਪਰਿਵਾਰਕ ਮੈਂਬਰਾਂ ਉੱਤੇ ਵੀਜ਼ਾ ਹਾਸਲ ਕਰਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ|
3æ ਨੇਪਾਲ ਤੇ ਭੂਟਾਨ ਦੇ ਨਾਗਰਿਕਾਂ ਨੂੰ ਤੀਜੀ ਦੁਨੀਆ ਦੇ ਦੇਸ਼ਾਂ ਸਮੇਤ, ਕਿਸੇ ਵੀ ਹੋਰ ਦੇਸ਼ ਤੋਂ ਭਾਰਤ ਦਾ ਦੌਰਾ ਕਰਨ ਦੀ ਇਜਾਜ਼ਤ ਹੈ|
4æ  ਕੁਆਰਨਟੀਨ ਤੇ ਹੈਲਥ/ਕੋਵਿਡ-19 ਨਾਲ ਸਬੰਧਤ ਹੋਰਨਾਂ ਮੁੱਦਿਆਂ ਦੇ ਸਬੰਧ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਹੋਰ ਗਾਈਡਲਾਈਨਜ਼ ਦਾ ਪਾਲਣ ਕਰਨਾ ਹਰ ਐਪਲੀਕੈਂਟ ਲਈ ਲਾਜ਼ਮੀ ਹੋਵੇਗਾ ਤੇ ਹਰ ਕਿਸੇ ਨੂੰ ਟਰੈਵਲ ਤੇ ਕੁਆਰਨਟੀਨ ਸਬੰਧੀ ਗਾਈਡਲਾਈਨਜ਼ ਦਾ ਵੀ ਪਾਲਣ ਕਰਨਾ ਹੋਵੇਗਾ, ਇਹ ਗਾਈਡਲਾਈਨਜ਼ ਨਵੀਂ ਦਿੱਲੀ ਏਅਰਪੋਰਟ ਦੀ ਵੈੱਬਸਾਈਟ https://www.newdelhiairport.in/ ਉੱਤੇ ਵੀ ਉਪਲਬਧ ਹਨ|
5æ ਭਾਰਤ ਦੇ ਵੀਜ਼ਾ ਲਈ ਕਿਵੇਂ ਅਪਲਾਈ ਕੀਤਾ ਜਾਵੇ : ਇੱਥੇ ਦਿੱਤੇ ਜਾ ਰਹੇ ਲਿੰਕ https://indianvisaonline.gov.in/ ਉੱਤੇ ਚੰਗੀ ਤਰ੍ਹਾਂ ਭਰਿਆ ਹੋਇਆ ਰੈਗੂਲਰ/ਪੇਪਰ ਵੀਜ਼ਾ ਐਪਲੀਕੇਸ਼ਨ ਫਾਰਮ ਲੋੜੀਂਦੇ ਦਸਤਾਵੇਜ਼ਾਂ ਤੇ ਫੀਸ ਨਾਲ ਵਿਅਕਤੀਗਤ ਤੌਰ ਉੱਤੇ ਬੀਐਲਐਸ ਬਰੈਂਪਟਨ ਆਫਿਸ (20 Gillingham Drive, Unit 701, Brampton, ON L6X 5A5) ਜਾ ਕੇ ਜਮ੍ਹਾਂ ਕਰਵਾਉਣਾ ਹੋਵੇਗਾ|
ਸਿਰਫ ਮੌਤ ਤੇ ਨਾਜੁæਕ ਹਾਲਤ ਵਾਲੇ ਪਰਿਵਾਰਕ ਮੈਂਬਰ ਦੇ ਹਸਪਤਾਲ ਦਾਖਲ ਹੋਣ ਦੇ ਸਬੰਧ ਵਿੱਚ ਐਮਰਜੰਸੀ ਵੀਜ਼ਾ ਬੇਨਤੀਆਂ ਨੂੰ ਇੱਕ ਜਾਂ ਦੋ ਦਿਨ ਪਹਿਲਾਂ ਕਾਊਂਸਲੇਟ (365 Bloor St E #700, Toronto, ON M4W 3L4) ਵਿੱਚ ਲੋੜੀਂਦੇ ਦਸਤਾਵੇਜ਼ਾਂ, ਫੀਸ (ਜੋ ਕਿ ਡੈਬਿਟ ਕਾਰਡ ਜਾਂ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਦੇ ਨਾਂ ਉੱਤੇ ਬੈਂਕ ਡਰਾਫਟ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ), ਕਨਫਰਮ ਏਅਰ ਟਿਕਟ, ਆਦਿ ਨਾਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ|
ਕਾਉਂਸਲੇਟ ਵਿੱਚ ਵਿਜ਼ਿਟ ਲਈ ਅਗਾਊਂ ਅਪੁਆਇੰਟਮੈਂਟ visa.toronto@mea.gov.in.ਤੋਂ ਹਾਸਲ ਕੀਤੀ ਜਾ ਸਕਦੀ ਹੈ| ਕ੍ਰਿਪਾ ਕਰਕੇ ਇਹ ਨੋਟ ਕੀਤਾ ਜਾਵੇ ਕਿ ਕੋਵਿਡ-19 ਮਹਾਂਮਾਰੀ ਕਾਰਨ ਕਾਊਂਸਲੇਟ ਦੀ ਬਿਲਡਿੰਗ ਵਿੱਚ ਦਾਖਲੇ ਉੱਤੇ ਪਾਬੰਦੀ ਹੈ, ਜਿਹੜੇ ਐਪਲੀਕੈਂਟਸ ਬਿਨਾਂ ਅਗਾਊਂ ਅਪੁਆਇੰਟਮੈਂਟ ਦੇ ਕਾਊਂਸਲੇਟ ਵਿਜ਼ਿਟ ਕਰਨਗੇ ਉਨ੍ਹਾਂ ਨੂੰ ਐਂਟਰਟੇਨ ਨਹੀਂ ਕੀਤਾ ਜਾਵੇਗਾ|
6æ ਐਪਲੀਕੈਂਟਸ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਇੱਕ ਵਾਰੀ ਕਾਊਂਸਲੇਟ ਦੀ ਵੈੱਬਸਾਈਟ www.cgitoronto.gov.in.ਚੰਗੀ ਤਰ੍ਹਾਂ ਵੇਖਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ|

 

 

 

 

 

 


Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੈਕਸੀਨ ਲਈ ਜਵਾਬ ਹਾਸਲ ਕਰਨ ਵਾਸਤੇ ਫੋਰਡ ਨੇ ਸਿੱਧਿਆਂ ਫਾਈਜ਼ਰ ਕੈਨੇਡਾ ਤੇ ਐਸਟਰਾਜ਼ੈਨੇਕਾ ਨਾਲ ਕੀਤੀ ਗੱਲਬਾਤ
ਫੋਰਡ ਸਰਕਾਰ ਨੇ ਮਾਪਿਆਂ ਦੀ ਵਿੱਤੀ ਮਦਦ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ ਕੀਤਾ ਲਾਂਚ
ਮਿਮਿਕੋ ਸੀਨੀਅਰਜ਼ ਅਪਾਰਟਮੈਂਟ ਵਿੱਚ ਲੱਗੀ ਅੱਗ, ਇੱਕ ਮਹਿਲਾ ਦੀ ਹੋਈ ਮੌਤ
ਘਰ ਵਿੱਚ ਪਾਰਟੀ ਕਰ ਰਹੇ 29 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਬੱਸ ਨਾਲ ਟੱਕਰ ਕਾਰਨ 28 ਸਾਲਾ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਰੈੱਡ ਕੰਟਰੋਲ ਜ਼ੋਨ ਤਹਿਤ ਆਉਣ ਵਾਲੇ ਸਕੂਲ ਬੋਰਡਜ਼ ਨੂੰ 13æ6 ਮਿਲੀਅਨ ਡਾਲਰ ਦੇਵੇਗੀ ਫੋਰਡ ਸਰਕਾਰ
ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ
ਲਿੰਡਸੇ ਨੇੜੇ ਵਾਪਰੇ ਹਾਦਸੇ ਵਿੱਚ ਬੱਚੇ ਦੀ ਹੋਈ ਮੌਤ, ਦੋ ਜ਼ਖ਼ਮੀ
ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ
ਤੀਜੇ ਦਿਨ ਰੈਸਟੋਰੈਂਟ ਨੂੰ ਖੋਲ੍ਹਣ ਦੀ ਜਿੱ਼ਦ ਉੱਤੇ ਅੜੇ ਐਡਮਸਨ ਬਾਰਬੀਕਿਊ ਦੇ ਪੁਲਿਸ ਨੇ ਬਦਲੇ ਤਾਲੇ