Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਅੱਜ ਤੋਂ ਖੁੱਲ੍ਹਣਗੇ ਟੋਰਾਂਟੋ ਦੇ ਪਬਲਿਕ ਹੈਲਥ ਫਲੂ ਸ਼ੌਟਸ ਕਲੀਨਿਕ

October 23, 2020 12:36 AM

ਟੋਰਾਂਟੋ, 22 ਅਕਤੂਬਰ (ਪੋਸਟ ਬਿਊਰੋ) : ਸਿਹਤ ਅਧਿਕਾਰੀਆਂ ਵੱਲੋਂ ਇਸ ਵਾਰੀ ਸਾਰਿਆਂ ਨੂੰ ਫਲੂ ਸ਼ੌਟ ਲੈਣ ਲਈ ਜ਼ੋਰ ਲਾਇਆ ਜਾ ਰਿਹਾ ਹੈ| ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਇਸ ਵਾਰੀ ਇਹ ਫਲੂ ਸ਼ੌਟ ਸਾਰਿਆਂ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ|
ਵੀਰਵਾਰ ਨੂੰ ਟੋਰਾਂਟੋ ਪਬਲਿਕ ਹੈਲਥ ਦੇ ਫਲੂ ਸ਼ੌਟ ਕਲੀਨਿਕ ਰਸਮੀ ਤੌਰ ਉੱਤੇ ਖੋਲ੍ਹ ਦਿੱਤੇ ਜਾਣਗੇ| ਕੋਵਿਡ-19 ਮਹਾਂਮਾਰੀ ਕਾਰਨ ਇਸ ਵਾਰੀ ਤੁਹਾਨੂੰ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੋਵੇਗੀ| ਇਸ ਵਾਰੀ ਵਾਕ ਇਨ ਅਪੁਆਇੰਟਮੈਂਟ ਉਪਲਬਧ ਨਹੀਂ ਹੋਣਗੀਆਂ| ਸਾਰਿਆਂ ਲਈ ਨਵੀਂ ਮਿਸਾਲ ਪੇਸ਼ ਕਰਨ ਤੇ ਸੱਭ ਦੀ ਹੌਸਲਾ ਅਫਜ਼ਾਈ ਲਈ ਮੇਅਰ ਜੌਹਨ ਟੋਰੀ, ਸਿਟੀ ਦੀ ਮੈਡੀਕਲ ਆਫੀਸਰ ਆਫ ਹੈਲਥ ਡਾæ ਐਲੀਨ ਡੀ ਵਿੱਲਾ ਤੇ ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਵੱਲੋਂ ਵੀ ਵੀਰਵਾਰ ਸਵੇਰੇ ਫਲੂ ਸ਼ੌਟ ਲਵਾਏ ਜਾਣਗੇ|
ਡਾæ ਡੀ ਵਿੱਲਾ ਨੇ ਆਖਿਆ ਕਿ ਇਸ ਵਾਰੀ ਫਲੂ ਸੌæਟ ਲੈਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਉਨ੍ਹਾਂ ਲਈ ਹੈਲਥ ਸਰੋਤ ਉਪਲਬਧ ਹਨ| ਮੰਗ ਵਧਣ ਕਾਰਨ ਸਿਟੀ ਦੇ ਫਲੂ ਸ਼ੌਟ ਕਲੀਨਿਕ ਦਸੰਬਰ ਤੱਕ ਚਲਾਏ ਜਾਣਗੇ|

 
Have something to say? Post your comment