Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਨਸ਼ੇ ਰੱਖਣ ਤੇ ਪਛਾਣ ਚੋਰੀ ਕਰਨ ਦੇ ਮਾਮਲੇ ਵਿੱਚ 3 ਚਾਰਜ

October 22, 2020 04:37 PM

ਟੋਰਾਂਟੋ, 22 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਉੱਤੇ ਨਸੇæ ਰੱਖਣ ਤੇ ਫਰਾਡ ਨਾਲ ਸਬੰਧਤ ਦੋਸ਼ ਲਾਏ ਗਏ ਹਨ|
ਇਨ੍ਹਾਂ ਤਿੰਨਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਨੇ ਇਹ ਜਾਂਚਣ ਲਈ ਗੱਡੀ ਰੋਕੀ ਕਿ ਡਰਾਈਵਰ ਨੇ ਕਿਤੇ ਨਸ਼ਾ ਤਾਂ ਨਹੀਂ ਕੀਤਾ ਹੋਇਆ| ਪੁਲਿਸ ਨੇ ਸੋਮਵਾਰ ਨੂੰ ਸ਼ਾਮੀਂ 7:00 ਵਜੇ ਫੋਰਟ ਯੌਰਕ ਬੋਲੀਵੀਆਰਡ ਤੇ ਟੈਲੀਗ੍ਰਾਮ ਮਿਊਜ਼ ਨੇੜੇ ਇਸ ਕਾਰ ਨੂੰ ਰੋਕਿਆ| ਉਨ੍ਹਾਂ ਨੂੰ ਕਾਰ ਵਿੱਚ ਤਿੰਨ ਵਿਅਕਤੀ ਮਿਲੇ ਤੇ ਇਸ ਦੇ ਨਾਲ ਹੀ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਮੈਰੀਯੁਆਨਾ ਤੇ ਪੈਸੇ ਵੀ ਬਰਾਮਦ ਹੋਏ| ਪੁਲਿਸ ਨੂੰ ਲੀਗਲ ਦਸਤਾਵੇਜ਼ਾਂ ਦੀ ਸੋਧੀ ਹੋਈ ਨਕਲ ਵੀ ਮਿਲੀ|
ਪੁਲਿਸ ਨੇ ਦੱਸਿਆ ਕਿ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਲੋਕਾਂ ਨਾਲ 40,000 ਡਾਲਰ ਦੀ ਠੱਗੀ ਮਾਰਨ ਲਈ ਕੀਤੀ ਗਈ| ਸਟੇਨਰ ਦੀ 43 ਸਾਲਾ ਬ੍ਰੈਂਡੀ ਕਿੰਘਨ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਵਿੱਚ ਧੋਖਾਧੜੀ ਦੇ ਨੌ ਮਾਮਲੇ ਤੇ ਪਛਾਣ ਚੋਰੀ ਕਰਨ ਦੇ ਛੇ ਮਾਮਲੇ ਸ਼ਾਮਲ ਹਨ| ਗੱਡੀ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਨਸ਼ਿਆਂ ਨਾਲ ਸਬੰਧਤ ਕਈ ਹੋਰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਵਾਟਰਲੂ ਦੇ 31 ਸਾਲਾ ਆਬਦੀਰਹਿਮਾਨ ਤੇ ਸਾਰਨੀਆ ਦੇ 22 ਸਾਲਾ ਜ਼ੈਕਰੀ ਸ਼ੀਅਰਡ ਨੂੰ 5000 ਡਾਲਰ ਤੋਂ ਵੱਧ ਦੇ ਜੁਰਮ ਕਰਕੇ ਕੀਤੀ ਗਈ ਕਮਾਈ, 30 ਗ੍ਰਾਮ ਤੋਂ ਵੱਧ ਦੀ ਮੈਰੀਯੁਆਨਾ ਸਮਗਲਿੰਗ ਦੇ ਇਰਾਦੇ ਨਾਲ ਕੋਲ ਰੱਖਣ ਲਈ ਚਾਰਜ ਕੀਤਾ ਗਿਆ ਹੈ| ਸ਼ੀਅਰਡ ਉੱਤੇ ਗੈਰਕਾਨੂੰਨੀ ਚੀਜ਼ਾਂ ਕੋਲ ਰੱਖਣ ਤੇ ਪ੍ਰੋਬੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਦੋਸ਼ ਵੀ ਲਾਏ ਗਏ ਹਨ| ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ|

 
Have something to say? Post your comment