Welcome to Canadian Punjabi Post
Follow us on

01

December 2020
ਪੰਜਾਬ

ਜੁਗਾੜੂ ਗੱਡੀ ਦੀ ਟਰੱਕ ਨਾਲ ਟੱਕਰ ਵਿੱਚ 6 ਮੌਤਾਂ

October 21, 2020 11:10 PM

ਕਪੂਰਥਲਾ, 21 ਅਕਤੂਬਰ (ਪੋਸਟ ਬਿਊਰੋ)- ਖੇੜਾ ਦੋਨਾ ਦਾਣਾ ਮੰਡੀ ਨੇੜੇ ਜੁਗਾੜੂ ਗੱਡੀ (ਘੜੁੱਕਾ) ਦੀ ਆਲੂਆਂ ਨਾਲ ਭਰੇ ਟਰੱਕ ਨਾਲ ਟੱਕਰ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸਨ। ਹਾਦਸੇ ਵਿੱਚ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਘਟਨਾ ਰਾਤ ਕਰੀਬ ਸਾਢੇ ਅੱਠ ਵਜੇ ਦੀ ਹੈ। ਪੁਲਸ ਨੇ ਡਰਾਈਵਰ ਨੂੰ ਟਰੱਕ ਸਮੇਤ ਕਾਬੂ ਕਰ ਲਿਆ ਹੈ। ਜ਼ਖਮੀਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਭੁਲਾਣਾ ਪੁਲਸ ਚੌਕੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਆਰ ਸੀ ਐਫ ਦੇ ਬਾਹਰ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ 10 ਜਣੇ ਰਾਤ ਵੇਲੇ ਪਿੰਡ ਸਿੱਧਵਾਂ ਦੋਨਾ ਤੋਂ ਮਜ਼ਦੂਰੀ ਕਰ ਕੇ ਇੱਕ ਘੜੁੱਕੇ ਵਿੱਚ ਵਾਪਸ ਆਪਣੇ ਘਰ ਜਾ ਰਹੇ ਸਨ। ਇਹ ਲੋਕ ਜਦ ਖੇੜਾ ਦੋਨਾ ਮੰਡੀ ਤੇ ਖੇੜਾ ਰਿਜ਼ੋਰਟ ਨੇੜੇ ਪਹੁੰਚੇ ਤਾਂ ਲਿੰਕ ਰੋਡ ਉੱਤੇ ਤੇਜ਼ ਰਫਤਾਰ ਆ ਰਹੇ ਆਲੂਆਂ ਨਾਲ ਭਰੇ ਟਰੱਕ ਦੇ ਨਾਲ ਘੜੁੱਕੇ ਦੀ ਟੱਕਰ ਹੋ ਗਈ। ਇਸ ਵਿੱਚ ਇੱਕ ਹੀ ਪਰਵਾਰ ਦੇ ਤਿੰਨ ਮੈਂਬਰਾਂ ਸਮੇਤ ਛੇ ਲੋਕਾਂ ਉਪਿੰਦਰ (32), ਬੱਲੋ ਦੇਵੀ (30), ਸਾਜਨ (7), ਪੱਕੀ (35), ਕ੍ਰਿਸ਼ਨਾ (6), ਸੰਜੀਵ ਕੁਮਾਰ (18) ਦੀ ਮੌਤ ਹੋ ਗਈ। ਹਾਦਸੇ ਵਿੱਚ ਸੁਰਿੰਦਰ (10), ਸ਼ੁਭਮਨ (8), ਸ਼ਾਂਤੀ (6) ਅਤੇ ਇੱਕ ਛੇ ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ।
ਡਾ. ਤਮੰਨਾ ਨੇ ਦੱਸਿਆ ਕਿ ਚਾਰ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮੌਤ ਹੋ ਗਈ, ਜਿਨਾਂ ਦੀਆਂ ਲਾਸ਼ਾਂ ਕਪੂਰਥਲਾ ਦੀ ਮੋਰਚਰੀ ਵਿੱਚ ਰਖਵਾ ਦਿੱਤੀਆਂ ਗਈਆਂ ਅਤੇ ਦੋ ਜ਼ਖਮੀਆਂ ਨੇ ਮੌਕੇ `ਤੇ ਹੀ ਦਮ ਤੋੜ ਦਿੱਤਾ ਸੀ, ਉਨ੍ਹਾਂ ਦੀਆਂ ਲਾਸ਼ਾਂ ਸੁਲਤਾਨਪੁਰ ਲੋਧੀ ਵਿੱਚ ਭੇਜ ਦਿੱਤੀਆਂ ਗਈਆਂ ਹਨ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਭੜਕੇ : ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣਦੀ
ਕਿਸਾਨਾਂ ਦੀ ਗ੍ਰਿਫਤਾਰੀ ਦੇ ਮੁੱਦੇ ਤੋਂ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਫਿਟਕਾਰ
ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਨਵਾਂ ਝਟਕਾ
ਪਾਕਿਸਤਾਨ ਜਾਂਦੇ ਅੰਬੈਂਸੀ ਮੁਲਾਜ਼ਮਾਂ ਦੀ ਗੱਡੀ ਹਾਦਸਾ ਗ੍ਰਸਤ
ਦੋ ਸਾਲਾ ਬੱਚਾ ਘਰ ਛੱਡਕੇ ਪੇਪਰ ਦੇਣ ਜਾਂਦੀ ਮਾਂ ਦੀ ਹਾਦਸੇ `ਚ ਮੌਤ
ਕਮਾਦ ਵਿੱਚੋਂ 3 ਕਿਲੋ ਹੈਰੋਇਨ ਬਰਾਮਦ
ਕੈਪਟਨ ਅਮਰਿੰਦਰ ਨੇ ਕਿਹਾ: ਕਾਲ ਰਿਕਾਰਡ ਜਾਰੀ ਕਰਨ ਕਰ ਕੇ ਖੱਟਰ ਦਾ ਪਾਖੰਡ ਜ਼ਾਹਰ ਹੋ ਗਿਐ
ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ
ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ
ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ` ਦਾ ਐਵਾਰਡ