Welcome to Canadian Punjabi Post
Follow us on

02

July 2025
 
ਲਾਈਫ ਸਟਾਈਲ

ਰਸੋਈ: ਮਿਲਕ ਕੇਕ

October 21, 2020 09:32 AM

ਸਮੱਗਰੀ-ਤਿੰਨ ਲੀਟਰ ਦੁੱਧ, ਦੋ ਟੇਬਲ ਸਪੂਨ ਨਿੰਬੂ ਦਾ ਰਸ, ਇੱਕ ਟੀ ਸਪੂਨ ਹਰੀ ਇਲਾਇਚੀ, ਇੱਕ ਟੇਬਲ ਸਪੂਨ ਦੇਸੀ ਘਿਓ, 250 ਗਰਾਮ ਚੀਨੀ, ਤੇਲ, ਬਾਦਾਮ (ਸਜਾਵਟ ਲਈ)।
ਵਿਧੀ- ਇੱਕ ਭਾਰੀ ਕੜਾਹੀ ਵਿੱਚ ਦੁੱਧ ਲੈ ਕੇ ਫਿਰ ਇਸ ਵਿੱਚ ਦੋ ਟੇਬਲ ਸਪੂਨ ਨਿੰਬੂ ਦਾ ਰਸ ਪਾ ਕੇ ਤਦ ਤੱਕ ਹਿਲਾਉ ਜਦੋਂ ਤੱਕ ਦੁੱਧ ਫਟਣਾ ਨਾ ਸ਼ੁਰੂ ਹੋਵੇ। ਫਿਰ ਇਸ ਵਿੱਚ ਇੱਕ ਟੀ ਸਪੂਨ ਹਰੀ ਇਲਾਇਚੀ, ਇੱਕ ਟੇਬਲ ਸਪੂਨ ਦੇਸੀ ਘਿਓ ਅਤੇ 250 ਗਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਓ। ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰਿਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟ੍ਰੇਅ ਵਿੱਚ ਕੱਢ ਕੇ ਉਤੇ ਬਾਦਾਮ ਨਾਲ ਸਜਾਵਟ ਕਰੋ। ਸਾਰੀ ਰਾਤ ਢੱਕ ਕੇ ਰੱਖੋ। ਫਿਰ ਜਿਵੇਂ ਦਿਲ ਕਰੇ ਉਸੇ ਤਰ੍ਹਾਂ ਕੱਟ ਕੇ ਖਾ ਲਵੋ।

 
Have something to say? Post your comment