Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਮੇਰਾ ਸਿਰਫ ਇੱਕ ਨਿਯਮ ਹੈ ਕਿ ਕੰਮ ਵਿੱਚ ਮਜ਼ਾ ਆਉਣਾ ਚਾਹੀਦੈ : ਦਿਵੇਂਦੁ ਸ਼ਰਮਾ

October 21, 2020 09:28 AM

ਤਕਰੀਬਨ ਦੋ ਸਾਲ ਬਾਅਦ ਦਿਵੇਂਦੂ ਸ਼ਰਮਾ ਫਿਰ ਤੋਂ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦੇ ਦੂਸਰੇ ਹਿੱਸੇ ਵਿੱਚ ਮੁੰਨਾ ਭਈਆ ਦੇ ਕਿਰਦਾਰ ਨਾਲ ਮੁਖਾਤਬ ਹੋਣ ਬਾਰੇ ਕਾਫੀ ਉਤਸ਼ਾਹਤ ਹਨ। ‘ਮਿਰਜ਼ਾਪੁਰ 2’ ਅਮੇਜਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਰਹੀ ਹੈ। ਇਸੇ ਸਿਲਸਿਲੇ ਵਿੱਚ ਦਿਵੇਂਦੁ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਮਿਰਜ਼ਾਪੁਰ 2’ ਦੀ ਰਿਲੀਜ਼ ਵਿੱਚ ਦੇਰੀ ਹੋਣ ਤੋਂ ਕੀ ਕੁਝ ਸ਼ਿਕਾਇਤ ਹੈ?
-ਮੇਰੀ ਖੁਸ਼ੀ ਇਸ ਸਮੇਂ ਸੱਤਵੇਂ ਅਸਮਾਨ ਤੋਂ ਵੀ ਉਪਰ ਹੈ। ਮਹਾਮਾਰੀ ਕਾਰਨ ਸਾਡਾ ਕੰਮ ਰੁਕ ਗਿਆ ਸੀ, ਇਸ ਲਈ ਬਹੁਤ ਬੁਰਾ ਲੱਗ ਰਿਹਾ ਸੀ। ‘ਮਿਰਜ਼ਾਪੁਰ 2’ ਕਦੋਂ ਆਏਗਾ? ਇਹ ਸਵਾਲ ਬਹੁਤ ਵਾਰ ਪੁੱਛਿਆ ਗਿਆ। ਬੇਹੱਦ ਖੁਸ਼ੀ ਹੈ ਕਿ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ।
* ਦਰਸ਼ਕਾਂ ਦੀਆਂ ਉਮੀਦਾਂ ਦੇ ਨਾਲ ਇੱਕ ਸਾਲ ਬਾਅਦ ਦੋਬਾਰਾ ਉਸੇ ਕਿਰਦਾਰ ਵਿੱਚ ਜਾਣਾ ਕਿਹੋ ਜਿਹਾ ਰਿਹਾ?
- ਇਸ ਸ਼ੋਅ ਤੋਂ ਮੈਨੂੰ ਇੰਨ ਪਿਆਰ ਮਿਲਿਆ ਹੈ ਕਿ ਬੀਤੇ ਦੋੋ ਸਾਲ ਵਿੱਚ ਰੋਜ਼ ਮੈਨੂੰ ਨਵੇਂ-ਨਵੇਂ ਮੀਮ ਦੇਖਣ ਨੂੰ ਮਿਲੇ। ਲੋਕਾਂ ਨੇ ਮੈਨੂੰ ਮੁੰਨਾ ਭਈਆ ਹੀ ਬਣਾ ਦਿੱਤਾ ਹੈ। ਇਸ ਸਥਿਤੀ ਵਿੱਚ ਬਿਹਤਰ ਪ੍ਰਫਾਰਮੈਂਸ ਦਾ ਦਬਾਅ ਹੋਣਾ ਸੁਭਾਵਿਕ ਹੈ, ਪਰ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ। ਜ਼ਿਆਦਾ ਸੋਚਣ 'ਤੇ ਪ੍ਰਫਾਰਮੈਂਸ ਗੜਬੜਾਉਣ ਦਾ ਡਰ ਹੁੰਦਾ ਹੈ। ਇਸ ਵਾਰ ਮੁੰਨਾ ਦੇ ਕਿਰਦਾਰ ਵਿੱਚ ਉਸ ਦੇ ਅਲੱਗ-ਅਲੱਗ ਅਤੇ ਪਹਿਲਾਂ ਤੋਂ ਜ਼ਿਆਦਾ ਪਰਿਪੱਕ ਰੂਪ ਦੇਖਣ ਨੂੰ ਮਿਲਣਗੇ।
* ਇੰਡਸਟਰੀ ਵਿੱਚ ਕੰਮ ਕਰਨ ਦੇ ਲਈ ਕੁਝ ਖਾਸ ਨਿਯਮ ਬਣਾਏ ਹਨ?
- ਮੈਨੂੰ ਨਹੀਂ ਲੱਗਦਾ ਕਿ ਬਤੌਰ ਕਲਾਕਾਰ ਜ਼ਿਆਦਾ ਨਿਯਮ ਬਣਾਉਣੇ ਚਾਹੀਦੇ ਹਨ। ਮੇਰਾ ਬੱਸ ਇੱਕ ਹੀ ਨਿਯਮ ਹੈ ਕਿ ਮੈਂ ਜੋ ਵੀ ਕਰਾਂ, ਉਸ ਵਿੱਚ ਮੈਨੂੰ ਮਜ਼ਾ ਆਉਣਾ ਚਾਹੀਦਾ ਹੈ। ਮੈਂ ਹਮੇਸ਼ਾ ਦਿਲ ਦੀ ਸੁਣਦਾ ਹਾਂ।
* ਲਗਾਤਾਰ ਓ ਟੀ ਟੀ 'ਤੇ ਕੰਮ ਕਰਨ ਨਾਲ ਸਿਰਫ ਇੱਕੋ ਪਲੇਟਫਾਰਮ ਤੱਕ ਸੀਮਿਤ ਹੋ ਜਾਣ ਦਾ ਡਰ ਨਹੀਂ ਲੱਗਦਾ?
- ਮੀਡੀਅਮ ਤੋਂ ਵੱਧ ਮਹੱਤਵਪੂਰਨ ਕੰਟੈਂਟ ਹੁੰਦਾ ਹੈ। ਅੱਜ ਦੇ ਦੌਰ ਵਿੱਚ ਲੋਕਾਂ ਨੂੰ ਕੰਟੈਂਟ ਚਾਹੀਦਾ ਹੈ। ਕੰਟੈਂਟ ਵਧੀਆ ਹੋਵੇਗਾ ਤਾਂ ਉਹ ਸਿਨੇਮਾਘਰਾਂ ਤੱਕ ਜਾਣਗੇ। ਆਪਣੇ ਘਰਾਂ ਵਿੱਚ ਬੈਠ ਕੇ ਮੋਬਾਈਲ ਅਤੇ ਟੀ ਵੀ 'ਤੇ ਦੇਖਣਗੇ। ਬਾਕਸ ਆਫਿਸ ਕੁਲੈਕਸ਼ਨ ਦੀ ਖਿੱਚੋਤਾਣ ਨਾ ਹੋਣ ਦੇ ਕਾਰਨ ਡਿਜੀਟਲ ਪਲੇਟਫਾਰਮ 'ਤੇ ਨਵੀਆਂ ਕਹਾਣੀਆਂ ਅਤੇ ਕਿਰਦਾਰਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਡਿਜੀਟਲ ਪਲੇਟਫਾਰਮ 'ਤੇ ਮੁਕਾਬਲੇਬਾਜ਼ੀ ਕਮਾਈ ਦੀ ਨਹੀਂ, ਬਲਕਿ ਵਿਸ਼ਵ ਪੱਧਰ ਦੇ ਕੰਟੈਂਟ ਦੇ ਨਾਲ ਹੁੰਦੀ ਹੈ। ‘ਮਿਰਜ਼ਾਪੁਰ’ ਦੇ ਨਾਲ ਅਮਰੀਕੀ ਵੈੱਬ ਸੀਰੀਜ਼ ‘ਨਾਰਕੋਸ ਮੈਕਸੀਕੋ' ਵੀ ਰਿਲੀਜ਼ ਹੋਈ ਸੀ, ਪਰ ਉਸ ਦਿਨ ਉਥੇ ਵੀ ‘ਮਿਰਜ਼ਾਪੁਰ’ ਟ੍ਰੇਂਡ ਕਰ ਰਿਹਾ ਸੀ।
* ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜੇ ਪ੍ਰੋਜੈਕਟ ਆ ਰਹੇ ਹਨ?
- ਮੈਂ ਕਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹਾਂ। ਥੀਏਟਰ ਪੂਰੀ ਤਰ੍ਹਾਂ ਖੁੱਲ੍ਹਣ 'ਤੇ ਮੇਰੀ ਫਿਲਮ ‘ਮੇਰੇ ਦੇਸ਼ ਦੀ ਧਰਤੀ’ ਰਿਲੀਜ਼ ਹੋਵੇਗੀ। ਇਸ ਦੇ ਇਲਾਵਾ ਮੇਰੀ ਇੱਕ ਹੋਰ ਵੈਬ ਸੀਰੀਜ਼ ‘ਬਿੱਛੂ ਕਾ ਖੇਲ’ ਰਿਲੀਜ਼ ਹੋਣ ਲਈ ਲਾਈਨ ਵਿੱਚ ਹੈ। ਕੁਝ ਹੋਰ ਪ੍ਰੋਜੈਕਟਾਂ ਬਾਰੇ ਵੀ ਗੱਲ ਚੱਲ ਰਹੀ ਹੈ। ਚੰਗੀ ਤੇ ਦਿਲਚਸਪ ਕਹਾਣੀ ਦੇ ਨਾਲ ਜੇ ਚੰਗੇ ਫਿਲਮਕਾਰ ਅਤੇ ਇੱਕ ਜ਼ਿੰਮੇਵਾਰ ਟੀਮ ਜੁੜੀ ਹੋਵੇ ਤਾਂ ਉਨ੍ਹਾਂ ਦੇ ਨਾਲ ਕੰਮ ਕਰਨ ਵਿੱਚ ਮਜ਼ਾ ਆਉਂਦਾ ਹੈ। ਮੈਂ ਹਮੇਸ਼ਾ ਪਹਿਲਾਂ ਆਪਣਾ ਅਤੇ ਫਿਰ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਕੰਟੈਂਟ ਮੈਨੂੰ ਪਸੰਦ ਆਏਗਾ, ਤਦ ਦਰਸ਼ਕ ਉਸ ਨੂੰ ਪਸੰਦ ਕਰਨਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ