Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਵਿਰੋਧੀ ਧਿਰ ਨੇ ਇਮਰਾਨ ਖਾਨ ਨੂੰ ਅਯੋਗ ਅਤੇ ਅਗਿਆਨੀ ਸ਼ਾਸਕ ਕਰਾਰ ਦਿੱਤਾ

October 21, 2020 02:57 AM

* ਪਾਕਿਸਤਾਨ ਸਰਕਾਰ ਦੇ ਖਿਲਾਫ ਦੂਸਰੀ ਵੱਡੀ ਰੈਲੀ 

ਕਰਾਚੀ, 20 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਵਿੱਚ 11 ਵਿਰੋਧੀ ਪਾਰਟੀਆਂ ਦੇ ਸਾਂਝੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ ਡੀ ਐਮ) ਨੇ ਸਰਕਾਰ ਦੇ ਖਿਲਾਫ ਕਰਾਚੀ ਵਿੱਚ ਦੂਜੀ ਵੱਡੀ ਰੈਲੀ ਕੀਤੀ ਹੈ।
ਕਰਾਚੀ ਦੇ ਬਾਗ-ਏ-ਜਿੱਨਾਹ ਵਿੱਚ ਐਤਵਾਰ ਨੂੰ ਕੀਤੀ ਰੈਲੀ ਵਿੱਚ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਲੋਕਾਂ ਨੂੰ ਸਰਕਾਰ ਵਿਰੋਧੀ ਲਹਿਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਸਰਕਾਰ ਵਿਰੋਧੀ ਗਠਜੋੜ ਨੇ 16 ਅਕਤੂਬਰ ਨੂੰ ਗੁੱਜਰਾਂਵਾਲਾ ਵਿੱਚ ਪਹਿਲੀ ਰੈਲੀ ਕੀਤੀ ਸੀ ਤੇ ਕਰਾਚੀ ਦੀ ਰੈਲੀ ਦੇ ਬਾਅਦ ਤੀਜੀ ਰੈਲੀ 25 ਅਕਤੂਬਰ ਨੂੰ ਹੋਵੇਗੀ। ਕਰਾਚੀ ਦੀ ਰੈਲੀ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਦੀ ਉਪ ਪ੍ਰਧਾਨ ਮਰੀਅਮ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ, ਜਮਾਤ ਉਲੇਮਾ-ਏ-ਇਸਲਾਮ-ਫਜ਼ਲ ਦੇ ਮੁਖੀ ਮੌਲਾਨਾ ਫਜ਼ਲ-ਉਰ ਰਹਿਮਾਨ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਸਾਰੇ ਲੀਡਰਾਂ ਨੇ ਪ੍ਰਧਾਨ ਮੰਤਰੀ ਇਮਰਾਨਬਾਰੇ ਕਿਹਾ ਕਿ ਉਹ ਅਯੋਗ ਅਤੇ ਅਗਿਆਨੀ ਹੈ ਤੇ ਉਸ ਦਾ ਤਾਨਾਸ਼ਾਹੀ ਸ਼ਾਸਨ ਵੀ ਬੇਕਾਰ ਹੈ। ਉਨ੍ਹਾਂ ਕਿਹਾ ਕਿ ਖਰਾਬ ਸ਼ਾਸਨ ਕਰ ਕੇ ਆਰਥਿਕਤਾ ਬਰਬਾਦ ਹੋਣ ਕਾਰਨ ਲੋਕ ਔਖਿਆਈ ਝੱਲ ਰਹੇ ਹਨ।
ਬਿਲਾਵਲ ਭੁੱਟੋ ਨੇ ਕਿਹਾ, ‘ਅਸੀਂ ਦੇਸ਼ ਦੇ ਕਠਪੁਤਲੀ ਸ਼ਾਸਕਾਂ ਵੱਲੋਂ ਕੈਦ ਕੀਤੇ ਜਾਣ ਦੀਆਂ ਧਮਕੀਆਂ ਤੋਂਨਹੀਂ ਡਰਦੇ।` ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵੱਡੇ-ਵੱਡੇ ਤਾਨਾਸ਼ਾਹ ਨਹੀਂ ਟਿਕੇ ਤਾਂ ਇਹ ‘ਕਠਪੁਤਲੀ ਸਰਕਾਰ` ਕਿਵੇਂ ਟਿਕ ਸਕੇਗੀ। ਸਾਡੀ ਇਹ ਲੜਾਈ ਫੈਸਲਾਕੁੰਨ ਸਿੱਧ ਹੋਵੇਗੀ।’
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਦੀ ਮਰੀਅਮ ਨਵਾਜ਼ ਨੇ ਤਹਿਰੀਕ ਏ ਇਨਸਾਫ ਪਾਰਟੀ ਦੀ ਸਰਕਾਰ ਵੱਲੋਂ ਵਿਰੋਧੀ ਨੇਤਾਵਾਂ ਨੂੰ ਗੱਦਾਰ ਕਹੇ ਜਾਣ ਦੀ ਨਿਖੇਧੀ ਕੀਤੀ ਅਤੇ ਕਿਹਾ, ‘ਸਰਕਾਰ ਤੋਂ ਜਵਾਬ ਮੰਗੇ ਹਨ ਤਾਂ ਤੁਸੀਂ ਸਾਨੂੰ ਗੱਦਾਰ ਕਹਿ ਰਹੇ ਹੋ।` ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੋਢੀ ਮੁਹੰਮਦਅਲੀ ਜਿੱਨਾਹ ਦੀ ਭੈਣ ਫਾਤਿਮਾ ਜਿੱਨਾਹ ਨੂੰ ਵੀ ਗੱਦਾਰ ਕਿਹਾ ਗਿਆ ਹੈ।` ਵਰਨਣ ਯੋਗ ਹੈ ਕਿ ਕਰਾਚੀ ਵਿੱਚ ਐਤਵਾਰ ਨੂੰ ਹੋਈ ਇਹ ਰੈਲੀ 18 ਅਕਤਬੂਰ 2007 ਦੇ ਹਮਲੇ ਨੂੰ ਸਮਰਪਿਤ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ (ਮਰਹੂਮ) ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸਨ।
ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਮੰਤਰੀ ਅਲੀ ਜ਼ੈਦੀ ਨੇ ਮਰੀਅਮ ਦੇ ਦਾਅਵੇ ਰੱਦ ਕਰਦਿਆਂ ਕਿਹਾ ਕਿ ਉਹ ਝੂਠ ਬੋਲਦੀ ਹੈ। ਉਸ ਦੇ ਪਤੀ ਸਫਦਰ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਦੂਜੀ ਰੈਲੀ ਤੋਂ ਪਹਿਲਾਂ ਮੁਹੰਮਦ ਅਲੀ ਜਿੱਨਾਹ ਦੀ ਸਮਾਧ ਉੱਤੇ ਨਾਅਰੇਬਾਜ਼ੀ ਕੀਤੀ ਸੀ। ਡਾਨ ਨਿਊਜ਼ ਦੇ ਮੁਤਾਬਕ ਕਾਇਦੇ ਆਜ਼ਮ ਦੀ ਸਮਾਧ ਉੱਤੇ ਮਰਿਆਦਾ ਭੰਗ ਕਰਨ ਦੇ ਦੋਸ਼ ਹੇਠ ਮਰੀਅਮ, ਉਸ ਦੇ ਪਤੀ ਸਫਦਰ ਅਤੇ 200 ਹੋਰਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵਕਾਸ ਅਹਿਮਦ ਨੇ ਸਫਦਰ ਉੱਤੇ ਸਰਕਾਰੀ ਜਾਇਦਾਦ ਦੇ ਨੁਕਸਾਨ ਦਾ ਦੋਸ਼ ਲਾਇਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ