Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਪਾਕਿ ਦੇ ਸਾਬਕਾ ਫੌਜੀ ਅਫਸਰ ਨੇ ਮੰਨਿਆ: 1947 ਵਿੱਚ ਹਮਲਾ ਪਾਕਿ ਫੌਜ ਨੇ ਕੀਤਾ ਸੀ

October 21, 2020 02:53 AM

* ਪੂਰੇ ਕਸ਼ਮੀਰ ਉੱਤੇਕਬਜ਼ਾ ਚਾਹੁੰਦਾ ਸੀ ਪਾਕਿਸਤਾਨ: ਅਕਬਰ

ਇਸਲਾਮਾਬਾਦ, 20 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਆਪਣੇ ਦੇਸ਼ ਦੀ ਪੋਲ ਖੋਲ੍ਹ ਦਿੱਤੀ ਹੈ।ਸੇਵਾਮੁਕਤ ਮੇਜਰ ਜਨਰਲ ਅਕਬਰ ਖਾਨ ਨੇ ‘ਰਾਈਡਰਸ ਇਨ ਕਸ਼ਮੀਰ` ਨਾਂਅ ਦੀ ਆਪਣੀ ਨਵੀਂ ਲਿਖੀ ਕਿਤਾਬ ਵਿੱਚ ਮੰਨਿਆ ਹੈ ਕਿ ਸੰਨ 1947 ਵਿੱਚ ਕਸ਼ਮੀਰ ਨੂੰ ਪਾਕਿਸਤਾਨ ਨਾਲ ਮਿਲਾਉਣ ਲਈ ਕਬਾਇਲੀਆਂ ਦੇ ਨਾਲ ਪਾਕਿਸਤਾਨੀ ਫੌਜ ਨੇ ਹਮਲਾ ਕੀਤਾ ਸੀ ਅਤੇ ਪਾਕਿਸਤਾਨ ਪੂਰੇ ਕਸ਼ਮੀਰ ਉੱਤੇਕਬਜ਼ਾ ਕਰਨਾ ਚਾਹੁੰਦਾ ਸੀ, ਪਰ ਭਰਾਤੀ ਫੌਜ ਦੇ ਉਥੇ ਆ ਜਾਣ ਨਾਲ ਉਸ ਦਾ ਸੁਫਨਾ ਪੂਰਾ ਨਹੀਂਸੀ ਹੋ ਸਕਿਆ।
ਵਰਨਣ ਯੋਗ ਹੈ ਕਿ ਸਾਲ 1947 ਵਿੱਚ ਕਸ਼ਮੀਰ ਵਿੱਚ ਹੋਈ ਜੰਗ ਵਿੱਚ ਅਕਬਰ ਖਾਨ ਨੇ ਪਾਕਿਸਤਾਨੀ ਫੌਜ ਲਈ ਵੱਡਾ ਯੋਗਦਾਨ ਦਿੱਤਾ ਸੀ ਅਤੇ ਉਹ ਵੰਡ ਦੇ ਸਮੇਂ ਬਣੀ ਆਰਮਡ ਫੋਰਸ ਪਾਰਟੀਸ਼ਨ ਸਬ ਕਮੇਟੀ ਵਿੱਚ ਵੀ ਸ਼ਾਮਲ ਸੀ। ਅਕਬਰ ਖਾਨ ਨੇ ਲਿਖਿਆ ਹੈ ਕਿ ਸਤੰਬਰ 1947 ਵਿੱਚ ਉਹ ਪਾਕਿਸਤਾਨੀ ਫੌਜ ਦੇ ਹੈਡਕੁਆਰਟਰ ਵਿੱਚ ਹਥਿਆਰਾਂ ਤੇ ਮਸ਼ੀਨਰੀ ਦੇ ਵਿਭਾਗ ਦਾ ਡਾਇਰੈਕਟਰ ਸੀ ਤਾਂ ਉਸ ਨੂੰ ਕਿਹਾ ਗਿਆ ਸੀ ਕਿ ਤਿਆਰੀ ਕਰੋ, ਅਸੀਂ ਕਸ਼ਮੀਰ ਉੱਤੇ ਕਬਜ਼ਾ ਕਰਨਾ ਹੈ। ਹਥਿਆਰਾਂ ਅਤੇ ਗੋਲਾ ਬਾਰੂਦ ਦੇ ਵਿਭਾਗ ਦਾ ਮੁਖੀ ਹੋਣ ਕਾਰਨਉਸ ਦੀ ਜ਼ਿੰਮੇਵਾਰੀ ਜੰਗ ਲਈ ਸਾਰੇ ਜ਼ਰੂਰੀ ਪ੍ਰਬੰਧ ਕਰਨ ਦੀ ਸੀ। ਉਸ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਹਥਿਆਰਾਂ ਦੇ ਜ਼ੋਰ ਨਾਲ ਫੌਜ ਅਤੇ ਹੋਰ ਲੋਕਾਂ ਨੂੰ ਲੈ ਕੇ ਕਸ਼ਮੀਰ ਉੱਤੇ ਹਮਲਾ ਕਰਨਾ ਸੀ। ਸਰਕਾਰ ਦਾ ਹੁਕਮ ਮਿਲਣ ਪਿੱਛੋਂ ਇਟਲੀ ਤੋਂ ਹਥਿਆਰਾਂ ਤੇ ਗੋਲਾ ਬਾਰੂਦ ਦਾ ਪ੍ਰਬੰਧ ਕੀਤਾ ਗਿਆ ਤੇ ਉਹ ਕਸ਼ਮੀਰ ਵਿੱਚ ਮੌਜੂਦ ਪਾਕਿਸਤਾਨੀ ਏਜੰਟਾਂ ਨੂੰ ਭੇਜਿਆ ਗਿਆ। ਇਸ ਦਾ ਉਦੇਸ਼ ਇਹ ਸੀ ਕਿ ਜਦੋਂ ਪਾਕਿਸਤਾਨੀ ਫੌਜ ਅਤੇ ਕਬਾਇਲੀ ਲੜਾਕੇ ਕਸ਼ਮੀਰ ਉੱਤੇ ਹਮਲਾ ਕਰਨ ਤਾਂ ਕਸ਼ਮੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਪਾਕਿਸਤਾਨੀ ਏਜੰਟ ਉਥੇ ਹਿੰਸਾ ਫੈਲਾ ਦੇਣਗੇ। ਇਸ ਦੇ ਨਾਲ ਭਾਰਤ ਵਾਲੀ ਸੁਰੱਖਿਆ ਫੋਰਸਦੋ ਮੋਰਚਿਆਂ ਉੱਤੇਫਸ ਗਈ ਤਾ ਪਾਕਿਸਤਾਨ ਆਸਾਨੀ ਨਾਲ ਕਸ਼ਮੀਰ ਉੱਤੇ ਕਬਜ਼ਾ ਕਰ ਲਵੇਗਾ। ਇਸ ਨੂੰ ਆਪਰੇਸ਼ਨ ਗੁਲਮਰਗ ਦਾ ਨਾਂਅ ਦਿੱਤਾ ਗਿਆ ਸੀ, ਪਰ ਪਾਕਿਸਤਾਨ ਨੂੰ ਇਹ ਪਤਾ ਨਹੀਂ ਚੱਲ ਸਕਿਆ ਕਿ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਨਾਲ ਹੱਥ ਮਿਲਾ ਕੇ ਉਥੋਂ ਮਦਦ ਮੰਗੀ ਹੈ। ਪਾਕਿਸਤਾਨ ਦਾ ਹਮਲਾ ਹੋਣ ਦੇ ਕੁਝ ਘੰਟਿਆਂ ਪਿੱਛੋਂ ਉਥੇ ਭਾਰਤੀ ਫੌਜ ਪੁੱਜ ਗਈ ਅਤੇ ਇਸ ਪਿੱਛੋਂਂ ਜੰਗ ਦੀ ਸਾਰੀ ਤਸਵੀਰ ਬਦਲ ਗਈ ਸੀ।

Have something to say? Post your comment