Welcome to Canadian Punjabi Post
Follow us on

01

December 2020
ਮਨੋਰੰਜਨ

ਪਾਪਾ ਦੀ ਸਲਾਹ 'ਤੇ ਸਾਰਾ ਫਿਲਮ ‘ਕੁਲੀ ਨੰਬਰ 1’ ਦਾ ਪ੍ਰਮੋਸ਼ਨ ਨਹੀਂ ਕਰੇਗੀ

October 20, 2020 10:34 AM

ਵਰੁਣ ਧਵਨ ਅਤੇ ਸਾਰਾ ਅਲੀ ਖਾਨ ਦੀ ਕਾਮੇਡੀ ਡਰਾਮਾ ‘ਕੁਲੀ ਨੰਬਰ 1’ 25 ਦਸੰਬਰ ਨੂੰ ਡਾਇਰੈਕਟ ਓ ਟੀ ਟੀ ਪਲੇਟਫਾਰਮ ਅਮੇਜਨ ਪ੍ਰਾਈਮ 'ਤੇ ਰਿਲੀਜ਼ ਹੋ ਰਹੀ ਹੈ। ਪਤਾ ਲੱਗਾ ਹੈ ਕਿ ਸਾਰਾ ਆਪਣੇ ਕੋ-ਸਟਾਰ ਵਰੁਣ ਦੇ ਨਾਲ ਇਸ ਫਿਲਮ ਦਾ ਪ੍ਰਮੋਸ਼ਨ ਨਹੀਂ ਕਰੇਗੀ। ਅਸਲ ਵਿੱਚ ਪਿੱਛੇ ਜਿਹੇ ਹੋਏ ਡਰੱਗਸ ਵਿਵਾਦ ਦੇ ਬਾਰੇ ਪੁੱਛੇ ਜਾ ਰਹੇ ਸਵਾਲਾਂ ਦੇ ਡਰ ਕਾਰਨ ਉਹ ਹਰ ਤਰ੍ਹਾਂ ਦੇ ਮੀਡੀਆ ਇੰਟ੍ਰੈਕਸ਼ਨ ਤੋਂ ਬਚ ਰਹੀ ਹੈ, ਇਸ ਲਈ ਉਹ ਫਿਲਮ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਦਾ ਹਿੱਸਾ ਨਹੀਂ ਬਣੇਗੀ।
ਜਾਣਕਾਰ ਸੂਤਰਾਂ ਮੁਤਾਬਕ ‘ਇਹ ਸਭ ਤੋਂ ਵਧੀਆ ਤਰੀਕਾ ਹੈ। ਹਰ ਕਿਸੇ ਨੂੰ ਲੱਗਦਾ ਹੈ ਕਿ ਸਾਰਾ ਨੂੰ ਹਾਲ ਦੀ ਘੜੀ ਪ੍ਰੈਸ ਕਾਨਫਰੰਸ ਤੋਂ ਬਚਣਾ ਚਾਹੀਦਾ ਹੈ।’ ਇੰਨਾ ਹੀ ਨਹੀਂ ਨੈਪੋਟਿਜ਼ਮ ਦੇ ਸਵਾਲਾਂ ਤੋਂ ਬਚਣ ਦੇ ਲਈ ਡੇਵਿਡ ਅਤੇ ਵਰੁਣ ਵੀ ਸਿਰਫ ਚੋਣਵੇਂ ਮੀਡੀਆ ਦੇ ਨਾਲ ਹੀ ਮੁਖਾਤਿਬ ਹੋਣਗੇ। ਖਬਰ ਇਹ ਵੀ ਹੈ ਕਿ ਸੈਫ ਅਲੀ ਖਾਨ ਨੇ ਵੀ ਬੇਟੀ ਸਾਰਾ ਨੂੰ ਕਹਿ ਦਿੱਤਾ ਹੈ ਕਿ ਡਰੱਗਸ ਮੁੱਦੇ 'ਤੇ ਚੁੱਪ ਧਾਰੀ ਰੱਖੇ ਅਤੇ ਪ੍ਰਮੋਸ਼ਨਲ ਇਵੈਂਟਸ ਵਿੱਚ ਹਿੱਸਾ ਨਾ ਲਵੇ।

Have something to say? Post your comment