Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਫਰਾਂਸ ਵਿੱਚਟੀਚਰ ਦੇ ਕਤਲ ਪਿੱਛੋਂ ਮੁਸਲਮਾਨ ਜਥੇਬੰਦੀਆਂ ਦੇ ਅੱਡਿਆਂ ਉੱਤੇ ਛਾਪੇ

October 20, 2020 07:44 AM

* ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ

ਪੈਰਿਸ, 19 ਅਕਤੂਬਰ, (ਪੋਸਟ ਬਿਊਰੋ)-ਫਰਾਂਸ ਵਿੱਚ ਬੀਤੇ ਦਿਨੀਂ ਇੱਕ ਟੀਚਰ ਦਾ ਦਿਨ ਦਿਹਾੜੇ ਕਤਲ ਕੀਤੇ ਜਾਣਤੋਂ ਬਾਅਦ ਪੁਲਿਸ ਨੇ ਅੱਜ ਸੋਮਵਾਰ ਨੂੰ ਇਸਲਾਮਿਕ ਸੰਗਠਨਾਂ ਦੇ ਖ਼ਿਲਾਫ਼ ਵੱਡੇ ਪੱਧਰਦੀ ਮੁਹਿੰਮ ਛੇੜੀ ਤੇ ਕਈ ਥਾਵਾਂ ਉੱਤੇ ਛਾਪੇਮਾਰ ਕੇ ਸ਼ੱਕੀ ਵਿਦੇਸ਼ੀਆਂ ਨੂੰ ਹਿਰਾਸਤ ਵਿੱਚਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਬੀਤੇ ਸ਼ੁੱਕਰਵਾਰ ਚੇਚੇਨ ਮੂਲ ਦੇ ਇੱਕ ਕੱਟੜਪੰਥੀ ਮੁਸਲਮਾਨ ਨੇ ਇੱਕ ਸਕੂਲ ਟੀਚਰ ਦਾ ਇਸ ਲਈ ਕਤਲ ਕਰ ਦਿਤਾ ਸੀ ਕਿ ਉਸ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਪੜ੍ਹਾਉਂਦੇ ਵਕਤ ਅਖਬਾਰ ਵਿੱਚ ਛਪਿਆ ਪੈਗੰਬਰ ਮੁਹੰਮਦ ਦਾ ਇੱਕ ਸਕੈੱਚ ਵਿਦਿਆਰਥੀਆਂ ਨੂੰ ਵਿਖਾਇਆ ਸੀ। ਇਸ ਦੇ ਕੁਝ ਦੇਰ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਵੀ ਮਾਰ ਦਿੱਤਾ ਸੀ। ਇਸ ਘਟਨਾ ਨਾਲ ਸਮਾਜ ਵਿੱਚ ਸਨਸਨੀ ਫੈਲ ਗਈ ਸੀ।
ਰਾਸ਼ਟਰਪਤੀ ਮੈਕਰਾਂ ਨੇ ਇਸ ਦੇ ਬਾਅਦ ਸਖਤ ਕਾਰਵਾਈ ਦੇ ਸੰਕੇਤ ਦਿੱਤੇ ਤਾਂ ਪੁਲਸ ਪੁਲਿਸ ਨੇ ਅੱਜ ਸੋਮਵਾਰ ਉਨ੍ਹਾਂ ਦੇ ਕੱਟੜਪੰਥੀ ਮੁਸਲਿਮ ਸੰਗਠਨਾਂ ਦੇ ਖਿਲਾਫ ਛਾਪੇਮਾਰੇ ਹਨ। ਗ੍ਰਹਿ ਮੰਤਰੀ ਜੇਰਾਲਡ ਡੇਰਮੇਨਿਨ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਨਫ਼ਰਤ ਵਾਲੇ ਪੋਸਟ ਪਾਉਣ ਵਾਲੇ 50 ਸੰਗਠਨਾਂ ਦੇ ਲੋਕ ਸਰਕਾਰ ਦੇ ਨਿਸ਼ਾਨੇ ਉੱਤੇ ਹਨ ਅਤੇ ਇਨ੍ਹਾਂ ਦੇ ਆਨਲਾਈਨ ਪੋਸਟਾਂ ਨਾਲ ਸਬੰਧਤ 80 ਕੇਸਾਂ ਦੀ ਜਾਂਚ ਚੱਲ ਰਹੀ ਹੈ। ਜਾਣਕਾਰ ਸੂਤਰਾਂ ਦੇ ਮੁਤਾਬਕ ਫਰਾਂਸ ਸਰਕਾਰ ਇਸ ਵਕਤ ਕੱਟੜਪੰਥੀ ਵਿਚਾਰਧਾਰਾ ਦੇ 213 ਵਿਦੇਸ਼ੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਤਿਆਰੀ ਵੀ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 150 ਜਣੇ ਜੇਲ੍ਹ ਵਿੱਚ ਹਨ।
ਕਤਲ ਕੀਤੇ ਗਏ ਟੀਚਰ ਪੈਟੀ ਦੇ ਕੇਸ ਵਿੱਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪੁਲਿਸ ਦੀ ਨਜ਼ਰ ਹੇਠ ਉਹ ਲੋਕ ਵੀ ਹਨ, ਜਿਨ੍ਹਾਂ ਨੇ ਪੈਟੀ ਦੇਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ ਸੀ ਅਤੇ ਪੈਟੀ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਪੜ੍ਹਾਈ ਕਰਾਉਂਦੇ ਵਕਤ ਪੈਗੰਬਰ ਮੁਹੰਮਦ ਦਾ ਸਕੈੱਚ ਦਿਖਾਏ ਜਾਣ ਨੂੰ ਗ਼ਲਤ ਮੰਨਿਆ ਸੀ।
ਅਦਾਲਤੀ ਸੂਤਰਾਂ ਮੁਤਾਬਕ ਮੋਰੱਕੋ ਵਿੱਚ ਪੈਦਾ ਹੋਇਆ ਅਬਦੇਲ ਹਾਕਿਮ ਸੇਫਰਊ ਨਾਂ ਦਾ ਆਦਮੀ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਉੱਤੇ ਮੁਸਲਾਮਾਨਾਂ ਦੇ ਪੱਖ ਦੀ ਮੁਹਿੰਮ ਚਲਾ ਕੇ ਫਰਾਂਸ ਸਰਕਾਰ ਉੱਤੇ ਦਬਾਅ ਬਣਾ ਰਿਹਾ ਹੈ। ਸਾਲ 2011 ਵਿੱਚ ਪੈਰਿਸ ਦੇ ਨੇੜੇ ਸੇਂਟ ਓਯੂਨ ਕਸਬੇ ਵਿੱਚ ਇਕ ਹਾਈ ਸਕੂਲ ਵੱਲੋਂ ਮੁਸਲਿਮ ਕੁੜੀਆਂ ਲਈ ਪਹਿਰਾਵੇ ਉੱਤੇ ਰੋਕ ਲਾਉਣਵੇਲੇ ਆਬਦੇਲ ਨੇ ਉਸ ਦੇ ਖ਼ਿਲਾਫ਼ਮੁਹਿੰਮ ਛੇੜੀ ਸੀ, ਜਿਸ ਤੋਂ ਬਾਅਦਉਸ ਸਕੂਲ ਨੂੰ ਫ਼ੈਸਲਾ ਵਾਪਸ ਲੈਣਾ ਪਿਆ ਸੀ। ਆਬਦੇਲ ਪਿਛਲੇ 15 ਸਾਲਾਂ ਤੋਂ ਫਰਾਂਸੀਸੀ ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਸੂਚੀ ਵਿੱਚ ਹੈ। ਇਸ ਵਾਰ ਉਸ ਉੱਤੇ ਵੀ ਕਾਰਵਾਈ ਕੀਤੀ ਜਾਣ ਦੀ ਸੰਭਾਵਨਾ ਹੈ।

Have something to say? Post your comment