Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਕੁੜੀ ਨੇ ਕੋਵਿਡ-19 ਦਾ ਸੰਭਾਵਤ ਇਲਾਜ ਲੱਭ ਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ

October 20, 2020 07:42 AM

ਵਾਸ਼ਿੰਗਟਨ, 19 ਅਕਤੂਬਰ, (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਮਰੀਕੀ ਕੁੜੀ ਨੂੰ ਇਕ ਵਿਲੱਖਣ ਖੋਜ ਕਰਨ ਲਈ 25,000 ਅਮਰੀਕੀ ਡਾਲਰ ਦਾ ਇਨਾਮ ਮਿਲਿਆ ਹੈ। ਇਹ ਖੋਜ ਕੋਵਿਡ-19 ਦਾ ਸੰਭਾਵਿਤ ਇਲਾਜ ਪੇਸ਼ ਕਰ ਸਕਦੀ ਹੈ। ਭਾਰਤੀ ਮੂਲ ਦੇ ਮਾਪਿਆਂ ਦੀ ਧੀ ਅਨਿਕਾ ਚੇਬਰੋਲੂ (14 ਸਾਲ) ਨੂੰ ਇਹ ਵੱਡਾ ਇਨਾਮ‘3ਐੱਮ ਯੰਗ ਸਾਇੰਟਿਸਟ ਚੈਲਿੰਜ`ਵਿਚ ਸਿਖਰਲੇ 10 ਜਣਿਆਂ ਵਿਚ ਆਉਣ ਲਈ ਮਿਲਿਆ ਹੈ।
ਵਰਨਣ ਯੋਗ ਹੈ ਕਿ ‘3ਐੱਮ ਯੰਗ ਸਾਇੰਟਿਸਟ ਚੈਲਿੰਜ`ਅਮਰੀਕਾ ਦਾ ਸੈਕੰਡਰੀ ਸਕੂਲਾਂ ਦਾ ਸਾਇੰਸ ਦਾ ਇੱਕ ਮੁਕਾਬਲਾ ਹੈ ਅਤੇ ‘3ਐੱਮ` ਮਿਨੇਸੋਟਾ ਦੀ ਇਕ ਅਮਰੀਕੀ ਕੰਪਨੀ ਹੈ। ਇਸ ਸਾਇੰਸ ਮੁਕਾਬਲੇ ਬਾਰੇ‘3ਐੱਮ ਚੈਲਿੰਜ ਵੈਬਸਾਈਟ` ਦੇ ਮੁਤਾਬਕ ਪਿਛਲੇ ਸਾਲ ਇਨਫਲੁਐਂਜਾ ਦੀ ਗੰਭੀਰ ਇਨਫੈਕਸ਼ਨ ਨਾਲ ਜੂਝਣ ਦੇ ਬਾਅਦ ਅਨਿਕਾ ਨੇ ਯੰਗ ਸਾਇੰਟਿਸਟ ਚੈਲਿੰਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਸੀ ਅਤੇ ਉਹ ਇਨਫਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਦੇ ਬਾਅਦ ਉਸ ਨੂੰ ਇੱਕ ਬਦਲ ਗਿਆ ਤੇ ਉਸ ਨੇ ਸਾਰਸ-ਕੋਵਿਡ-2 ਇਨਫੈਕਸ਼ਨ ਵੱਲ ਧਿਆਨ ਕੇਂਦਰਤ ਕੀਤਾ, ਜਿਸ ਵਿੱਚ ਸਫਲ ਰਹੀ ਹੈ। ਉਸ ਨੂੰ ਇਨਾਮ ਦੇ 25 ਹਜ਼ਾਰ ਡਾਲਰ ਦੇ ਨਾਲ ‘3ਐੱਮ` ਦਾ ਖਾਸ ‘ਮੈਂਟਰਸਿ਼ਪ’ ਇਨਾਮ ਵੀ ਮਿਲਿਆ ਹੈ। ਅਨਿਕਾ ਨੇ ਕਿਹਾ, ‘ਮੈਂ ਅਮਰੀਕਾ ਦੇ ਟੌਪ ਨੌਜਵਾਨ ਵਿਗਿਆਨੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ।`
ਵਰਨਣ ਯੋਗ ਹੈ ਕਿ ਕੋਰੋਨਾ ਦਾ ਜਾਨਲੇਵਾ ਵਾਇਰਸ ਆਪਣੇ ਪ੍ਰੋਟੀਨ ਨਾਲ ਫੈਲਦਾ ਹੈ ਅਤੇ ਇਸ ਪ੍ਰੋਟੀਨ ਨੂੰ ਹੀ ਕਿਰਿਆਹੀਣ ਕਰਨ ਲਈ ਅਨਿਕਾ ਨੇ ਇਕ ਅਣੂ ਦੀ ਖੋਜ ਕੀਤੀ ਹੈ। ਅਨਿਕਾ ਨੇ ਆਪਣੀ ਲੀਡ ਅਣੂ ਦੀ ਖੋਜ ਦੇ ਲਈ ਇਨ-ਸਿਲਿਕੋ ਵਿਧੀ ਦੀ ਵਰਤੋਂ ਕੀਤੀ ਹੈ, ਜੋ ਚੋਣਵੇਂ ਤੌਰ ਉੱਤੇ ਸਾਰਸ-ਕੋਵਿ-2 ਵਾਇਰਸ ਦੇ ਸਪਾਈਕ ਪ੍ਰੋਟੀਨ ਨਾਲ ਜੁੜ ਕੇ ਇਸ ਮਾਰੂ ਪ੍ਰਭਾਵ ਵਾਲੇ ਵਾਇਰਸ ਨੂੰ ਇਨ-ਐਕਟਿਵ ਕਰ ਸਕਦੀ ਹੈ।
ਅਨਿਕਾ ਨੇ ਖਬਰ ਏਜੰਸੀ ਨੂੰ ਦੱਸਿਆ, ‘ਮੈਂ ਇਕ ਅਣੂ ਵਿਕਸਿਤ ਕੀਤਾ,ਜਿਹੜਾ ਵਾਇਰਸ ਦੇ ਉਸ ਪ੍ਰੋਟੀਨ ਦੇ ਨਾਲ ਜੁੜ ਸਕਦਾ ਹੈ ਅਤੇ ਇਸ ਦੇ ਬਾਅਦ ਇਹ ਪ੍ਰੋਟੀਨ ਆਪਣਾ ਕੰਮ ਕਰਨਾ ਬੰਦ ਕਰ ਦੇਵੇਗਾ।` ਉਸ ਨੇ ਦੱਸਿਆ ਕਿ 8ਵੀਂ ਜਮਾਤ ਵਿਚ ਉਸ ਨੇ ਆਪਣਾ ਪ੍ਰਾਜੈਕਟ ਜਮਾਂ ਕਰ੍ਹਾ ਦਿੱਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ