Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਅਲਾਸਕਾ ਵਿੱਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦਾ ਖਤਰਾ ਟਲਿਆ

October 20, 2020 06:44 AM

ਅਲਾਸਕਾ, 19 ਅਕਤੂਬਰ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਅਲਾਸਕਾ ਦੇ ਤੱਟੀ ਇਲਾਕੇ ਵਿੱਚ ਆਏ 7æ5 ਮੈਗਨੀਚਿਊਡ ਦੇ ਭੂਚਾਲ ਤੋਂ ਬਾਅਦ ਪੈਦਾ ਹੋਇਆ ਸੁਨਾਮੀ ਦਾ ਖਤਰਾ ਟਲ ਗਿਆ| ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਸੀ ਵਿੱਚ ਵੀ ਇਸ ਨਾਲ ਕੋਈ ਖਤਰਾ ਨਹੀਂ ਹੈ|
ਦੱਖਣੀ ਅਲਾਸਕਾ ਤੇ ਅਲਾਸਕਾ ਪੈਨਿਨਸੁਲਾ ਦੇ ਕਈ ਹਿੱਸਿਆਂ ਵਿੱਚ ਦੁਪਹਿਰ ਦੇ 2:00 ਵਜੇ ਤੋਂ ਬਾਅਦ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ 3:15 ਤੱਕ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਵਾਰਨਿੰਗ ਹਟਾ ਦਿੱਤੀ ਗਈ| 4:15 ਵਜੇ ਬੀਸੀ ਦੇ ਐਮਰਜੰਸੀ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਕੈਨੇਡਾ ਦੇ ਪੱਛਮੀ ਤੱਟ ਨੂੰ ਕੋਈ ਖਤਰਾ ਨਹੀਂ ਹੈ|
ਭੂਚਾਲ ਤੋਂ ਫੌਰਨ ਬਾਅਦ ਅਮਰੀਕੀ ਅਧਿਕਾਰੀਆਂ ਵੱਲੋਂ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਦਾਇਰੇ ਵਿੱਚ ਸੁਨਾਮੀ ਲਹਿਰਾਂ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ| ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਂਵਾਂ ਉੱਤੇ ਜਾਣ ਦੀ ਸਲਾਹ ਵੀ ਦਿੱਤੀ ਗਈ ਸੀ| ਇਸ ਭੂਚਾਲ ਦਾ ਬਹੁਤਾ ਅਸਰ ਦੱਖਣੀ ਤੱਟ ਦੇ ਨਾਲ ਰਹਿਣ ਵਾਲੇ ਲੋਕਾਂ, ਜਿਨ੍ਹਾਂ ਵਿੱਚ ਸੈਂਡ ਪੁਆਇੰਟ, ਚਿਗਨਿਕ, ਉਨਾਲਾਸਕਾ ਤੇ ਕੇਨਾਇ ਪੈਨਿਨਸੁਲਾ ਸ਼ਾਮਲ ਹਨ, ਉੱਤੇ ਵੇਖਣ ਨੂੰ ਮਿਲਿਆ|
ਭੂਚਾਲ ਤੋਂ 11 ਮਿੰਟ ਬਾਅਦ ਇਸੇ ਇਲਾਕੇ ਵਿੱਚ ਹੀ 5æ2 ਮੈਗਨੀਚਿਊਡ ਦਾ ਝਟਕਾ ਵੀ ਮਹਿਸੂਸ ਕੀਤਾ ਗਿਆ|

Have something to say? Post your comment