Welcome to Canadian Punjabi Post
Follow us on

30

November 2020
ਪੰਜਾਬ

ਟਰੱਕ ਦੇ ਅਚਾਨਕ ਬਰੇਕ ਮਾਰਨ ਉੱਤੇ ਕਰੇਟਾ ਕਾਰ ਦੇ 3 ਸਵਾਰਾਂ ਦੀ ਮੌਤ

October 20, 2020 02:11 AM

ਰੋਪੜ, 19 ਅਕਤੂਬਰ (ਪੋਸਟ ਬਿਊਰੋ)- ਰੋਪੜ-ਫਗਵਾੜਾ ਰੋਡ ਉੱਤੇ ਰਿਆਤ ਕਾਲਜ ਰੈਲ ਮਾਜਰਾ ਲਾਗੇ ਟਰੱਕ ਅਤੇ ਕਰੇਟਾ ਗੱਡੀ ਵਿਚਾਲੇ ਹੋਈ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
ਅੰਕੁਸ਼ ਪਠਾਨੀਆਂ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਕਿਤ ਗਾਂਧੀ ਵਾਸੀ ਰਾਣੀਪੁਰ, ਪਠਾਨਕੋਟ, ਮਨਪ੍ਰੀਤ ਸਿੰਘ ਵਾਸੀ ਰਾਣੀਪੁਰ, ਪਠਾਨਕੋਟ, ਜੀਤ ਸਿੰਘ ਉਰਫ ਗੋਪੀ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਅਤੇ ਅਮਨਦੀਪ ਸਿੰਘ ਸੰਧੂ ਵਾਸੀ ਬੜੋਈ, ਪਠਾਨਕੋਟ ਨਾਲ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਰਾਇਤ ਕਾਲਜ ਰੈਲ ਮਾਜਰਾ ਲਾਗੇ ਪੁੱਜੇ ਤਾਂ ਅੱਗੇ ਟਰੱਕ ਜਾ ਰਿਹਾ ਸੀ। ਕਾਰ ਅਮਨਦੀਪ ਸਿੰਘ ਚਲਾ ਰਿਹਾ ਸੀ। ਜਦੋਂ ਉਹ ਓਵਰ ਟੇਕ ਕਰਨ ਲੱਗੇ ਤਾਂ ਟਰੱਕ ਚਾਲਕ ਨੇ ਬ੍ਰੇਕ ਲਾ ਦਿੱਤੀ ਅਤੇ ਕਰੇਟਾ ਟਰੱਕ ਦੇ ਪਿਛਲੇ ਪਾਸੇ ਜਾ ਵੱਜੀ। ਸਿਵਲ ਹਸਪਤਾਲ ਰੋਪੜ `ਚ ਅੰਕਿਤ ਗਾਂਧੀ, ਅਮਨਦੀਪ, ਜੀਤ ਸਿੰਘ ਗੋਪੀ ਦੀ ਮੌਤ ਹੋ ਗਈ। ਮਨਪ੍ਰੀਤ ਜੀ ਐਮ ਸੀ ਐਚ ਸੈਕਟਰ 16 ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪੁਲਸ ਨੇ ਟਰੱਕ ਚਾਲਕ ਪਰਮਜੀਤ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਖਿਲਾਫ ਕੇਸ ਦਰਜ ਕੀਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਨੇ ਕਿਹਾ: ਕਾਲ ਰਿਕਾਰਡ ਜਾਰੀ ਕਰਨ ਕਰ ਕੇ ਖੱਟਰ ਦਾ ਪਾਖੰਡ ਜ਼ਾਹਰ ਹੋ ਗਿਐ
ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ
ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ
ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ` ਦਾ ਐਵਾਰਡ
ਦਿੱਲੀ ਧਰਨੇ ਨੂੰ ਜਾਂਦੇ ਮਾਨਸਾ ਜ਼ਿਲੇ ਦੇ ਕਿਸਾਨ ਦੀ ਹਾਦਸੇ ਵਿੱਚ ਮੌਤ
ਵਾਲੀਬਾਲ ਦੀ ਸਾਬਕਾ ਨੈਸ਼ਨਲ ਕਪਤਾਨ ਮਨਪ੍ਰੀਤ ਵੱਲੋਂ ਖ਼ੁਦਕੁਸ਼ੀ
ਲੁੱਟ ਦੀ ਵਾਰਦਾਤ ਦੌਰਾਨ ਟੱਕਰ ਨਾਲ ਪਤੀ ਦੀ ਬਾਈਕ ਤੋਂ ਡਿੱਗੀ ਔਰਤ ਦੀ ਮੌਤ
ਬੈਂਕ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਲਈ 1600 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ
ਮਿਊਂਸੀਪਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਫਰਵਰੀ ਵਿਚ ਹੋਣਗੀਆਂ ਚੋਣਾਂ
ਕਿਸਾਨਾਂ 'ਤੇ ਹੋਏ ਤਸ਼ਦੱਦ ਵਿਰੁਧ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ