Welcome to Canadian Punjabi Post
Follow us on

30

November 2020
ਪੰਜਾਬ

ਪੰਜਾਬ ਤੋਂਦਿੱਲੀ, ਯੂ ਪੀ, ਬਿਹਾਰ ਨੂੰ ਧੜੱਲੇ ਨਾਲ ਚੱਲ ਰਹੀਆਂ ਨੇ ਗ਼ੈਰ ਕਾਨੂੰਨੀ ਬੱਸਾਂ

October 20, 2020 01:51 AM

ਜਲੰਧਰ, 19 ਅਕਤੂਬਰ (ਪੋਸਟ ਬਿਊਰੋ)- ਪਹਿਲਾਂ ਕੋਰੋਨਾ ਆਫ਼ਤ ਦੇ ਕਾਰਨ ਭਾਰਤ ਵਿੱਚ ਰੇਲ ਆਵਾਜਾਈ ਬੰਦ ਸੀ ਤੇ ਅੱਜਕਲ੍ਹ ਇੱਕ ਮਹੀਨੇ ਤੋਂ ਕਿਸਾਨ ਸੰਘਰਸ਼ ਕਾਰਨ ਰੇਲ ਆਵਾਜਾਈ ਠੱਪ ਹੋਣ ਕਰ ਕੇ ਅੰਤਰਰਾਜੀ ਬੱਸ ਸੇਵਾ ਹਾਲੇ ਚੰਗੀ ਤਰ੍ਹਾਂ ਚਾਲੂ ਨਹੀਂ ਹੋਈ, ਪਰ ਕੁਝ ਨਿੱਜੀ ਟਰਾਂਸਪੋਰਟਰ ਪੂਰੇ ਧੜੱਲੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗ਼ੈਰ ਕਾਨੂੰਨੀ ਬੱਸਾਂ ਚਲਾ ਰਹੇ ਹਨ ਤੇ ਮੁੰਹ ਮੰਗਿਆ ਕਿਰਾਇਆ ਵਸੂਲ ਕਰਦੇ ਹਨ। ਏਹੀ ਨਹੀਂ ਦਿੱਲੀ ਤੋਂ ਪੰਜਾਬ ਨੂੰ ਆਉਣ ਵਾਲੀਆਂ ਅਜਿਹੀਆਂ ਗ਼ੈਰ ਕਾਨੂੰਨੀ ਬੱਸਾਂ ਜਦ ਰਾਤ ਸਮੇਂ ਜੀ ਟੀ ਰੋਡ ਉਪਰ ਹਰਿਆਣਾ ਵਿੱਚ ਢਾਬਿਆਂ ਉੱਤੇ ਖੜੋਂਦੀਆਂ ਹਨ ਤਾਂ ਸਵਾਰੀਆਂ ਕੋਲੋਂ ਡੰਡੇ ਦੇ ਜ਼ੋਰ ਨਾਲ ਵਾਧੂ ਪੈਸੇ ਵਸੂਲੇ ਜਾਂਦੇ ਹਨ ਤੇ ਨਾਂਹ-ਨੁੱਕਰ ਕਰਨ ਵਾਲਿਆਂ ਨੂੰ ਕੁਟਾਪਾ ਵੀ ਚਾੜ੍ਹਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ, ਲੁਧਿਆਣਾ ਅਤੇ ਹੋਰ ਕੁਝ ਸ਼ਹਿਰਾਂ ਤੋਂ ਹਰ ਰੋਜ਼ ਸੈਂਕੜੇ ਬੱਸਾਂ ਦਿੱਲੀ, ਉਤਰ ਪ੍ਰਦੇਸ਼ ਤੇ ਬਿਹਾਰ ਆਦਿ ਨੂੰ ਸ਼ਰੇਆਮ ਚਲਦੀਆਂ ਹਨ।
ਦੂਸਰੇ ਪਾਸੇ ਦਿੱਲੀ ਦੇ ਕਸ਼ਮੀਰੀ ਗੇਟ ਤੇ ਚਾਂਦਨੀ ਚੌਕ ਕੋਲੋਂ ਲੁਧਿਆਣਾ ਅਤੇ ਜਲੰਧਰ ਲਈ ਰੋਜ਼ ਗ਼ੈਰ ਕਾਨੂੰਨੀ ਬੱਸਾਂ ਚੱਲਦੀਆਂ ਹਨ। ਜਲੰਧਰ ਦੇ ਬੱਸ ਅੱਡੇ ਲਾਗੇ ਓਵਰ ਬ੍ਰਿਜ ਉੱਤੇ ਗੜ੍ਹਾ ਰੋਡ, ਮੈਡੀਕਲ ਕਾਲਜ ਦੇ ਮੂੁਹਰਲੇ ਖ਼ਾਲੀ ਮੈਦਾਨ ਤੋਂ ਅਤੇ ਸ਼ਾਮ 9 ਵਜੇ ਤੋਂ ਬਾਅਦ ਪੀ ਏ ਪੀ ਪੁਲ ਹੇਠੋਂ ਸ਼ਰੇਆਮ ਟਿਕਟਾਂ ਕੱਟ ਕੇ ਅਤੇ ਸਾਮਾਨ ਲੱਦਣ ਦੇ ਕਈ ਘੰਟੇ ਬਾਅਦ ਇਹ ਬੱਸਾਂ ਬਿਨਾਂ ਨਾਗਾ ਰੋਜ਼ ਜਾਂਦੀਆਂ ਹਨ। ਲੁਧਿਆਣਾ `ਚ ਫੋਕਲ ਪੁਆਇੰਟ, ਸ਼ੇਰਪੁਰ, ਚੀਮਾ ਚੌਕ, ਮੁੱਖ ਬੱਸ ਅੱਡੇ ਲਾਗੇ ਅਤੇ ਗਿਆਸਪੁਰਾ ਆਦਿ ਥਾਵਾਂ ਤੋਂ ਰੋਜ਼ ਨਾਜਾਇਜ਼ ਬੱਸਾਂ ਜਾਂਦੀਆਂ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਗ਼ੈਰ ਕਾਨੂੰਨੀ ਬੱਸਾਂ ਲਈ ਸਵਾਰੀਆਂ ਦੀ ਬੁਕਿੰਗ ਵਾਸਤੇ ਬੱਸਾਂ ਵਾਲਿਆਂ ਨੇ ਠੇਕੇਦਾਰ ਰੱਖੇ ਹੋਏ ਹਨ। ਇਹ ਬੱਸਾਂ ਵਾਲੇ ਦਿੱਲੀ ਜਾਣ ਤੇ ਆਉਣ ਲਈ 950 ਰੁਪਏ ਕਿਰਾਇਆ ਵਸੂਲਦੇ ਹਨ ਤੇ ਉਤਰ ਪ੍ਰਦੇਸ਼ ਤੇ ਬਿਹਾਰ ਲਈ ਕਿਰਾਇਆ 1500 ਤੋਂ 2000 ਰੁਪਏ ਹੈ, ਪਰ ਮਹੀਨਿਆਂ ਤੋਂ ਇਹ ਨਾਜਾਇਜ਼ ਧੰਦਾ ਚੱਲ ਰਿਹਾ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਸੁੱਤਾ ਹੋਇਆ ਹੈ।
ਪਰਸੋਂ ਤੜਕੇ 3.30 ਵਜੇ ਦੇ ਕਰੀਬ ਇੱਕ ਡਬਲ ਡੈਕਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਸਵਾਰੀਆਂ ਲੈ ਕੇ ਲੁਧਿਆਣਾ ਅਤੇ ਜਲੰਧਰ ਲਈ ਚੱਲੀ। ਇਸ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪ੍ਰਤੀ ਸਵਾਰੀ 950 ਵਸੂਲੇ ਗਏ ਤੇ ਉਥੇ ਖੜੀ ਏ ਸੀ ਬੱਸ ਵਿੱਚ ਲਿਜਾਣ ਦਾ ਭਰੋਸਾ ਦੇ ਕੇ ਤੋਰਨ ਦੇ ਵਕਤ ਇੱਕ ਬਗ਼ੈਰ ਏ ਸੀ ਪੁਰਾਣੀ ਬੱਸ ਵਿੱਚ ਬਿੱਠਾ ਦਿੱਤਾ। ਗ਼ੈਰ ਕਾਨੂੰਨੀ ਹੋਣ ਕਾਰਨ ਇਹ ਬੱਸ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚੋਂ ਹੁੰਦੀ ਹੋਈ 9 ਘੰਟੇ ਬਾਅਦ ਅੰਬਾਲੇ ਪੁੱਜੀ। ਜਲੰਧਰ ਦੀ ਇੱਕ ਸਵਾਰੀ ਨੇ ਦੱਸਿਆ ਕਿ ਕਰਨਾਲ ਲੰਘ ਕੇ ਬੱਸ ਇੱਕ ਸ਼ੁੱਧ ਵੈਸ਼ਨੋ ਢਾਬੇ ਵਾਲੀ ਥਾਂ ਖੜੀ ਕੀਤੀ ਤਾਂ ਢਾਬੇ ਵਾਲਿਆਂ 40 ਰੁਪਏ ਥਾਲੀ ਦਾ ਹੋਕਾ ਦਿੱਤਾ। ਬੱਸ `ਚ 50 ਤੋਂ ਵਧੇਰੇ ਸਵਾਰੀਆਂ ਵਿੱਚ ਡੇਢ ਦਰਜਨ ਦੇ ਕਰੀਬ ਪੰਜਾਬੀ ਤੇ ਦਰਜਨ ਔਰਤਾਂ ਅਤੇ ਬਹੁਤੇ ਪ੍ਰਵਾਸੀ ਮਜ਼ਦੂਰ ਸਨ। ਜਦ ਖਾਣਾ ਖਾਣ ਵਾਲਿਆਂ ਨੇ ਪੈਸੇ ਦੇਣੇ ਸ਼ੁਰੂ ਕੀਤੇ ਤਾਂ ਢਾਬੇ ਵਾਲਿਆਂ ਕਿਹਾ ਕਿ 340 ਰੁਪਏ ਪ੍ਰਤੀ ਪਲੇਟ ਦਿਉ। ਇੱਕ ਪੰਜਾਬੀ ਬਜ਼ੁਰਗ ਨੇ ਜਦ ਸਵਾਲ ਕੀਤਾ ਤਾਂ ਉਸ ਦਾ ਕੁਟਾਪਾ ਚਾੜ੍ਹ ਦਿੱਤਾ ਤੇ ਢਾਬੇ ਵਾਲਿਆਂ ਦੇ ਬੰਦੇ ਰਾਡਾਂ, ਖੁਰਚਣੇ ਤੇ ਹੋਰ ਹਥਿਆਰ ਲੈ ਕੇ ਸਭ ਦੇ ਦੁਵਾਲੇ ਆ ਖੜੋਤੇ ਅਤੇ ਸਭ ਨੂੰ ਪੈਸੇ ਦੇਣ ਲਈ ਮਜ਼ਬੂਰ ਕੀਤਾ ਅਤੇ ਔਰਤਾਂ ਨੂੰ ਵੀ ਬੁਰਾ ਭਲਾ ਬੋਲਿਆ। ਬੱਸ `ਚ ਸਵਾਰ ਲੋਕਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ 3-4 ਹੋਰ ਵੀ ਨਾਲ ਸਨ ਤੇ ਉਹ ਵੀ ਢਾਬੇ ਵਾਲਿਆਂ ਨਾਲ ਮਿਲੇ ਹੋਏ ਨਜ਼ਰ ਆ ਰਹੇ ਸਨ। ਸਵਾਰੀਆਂ ਨੂੰ ਹੋਰ ਪ੍ਰੇਸ਼ਾਨੀ ਤੇ ਹੈਰਾਨਗੀ ਇਹ ਹੋਈ ਕਿ ਪੈਸੇ ਜਲੰਧਰ ਤੱਕ ਦੇ ਵਸੂਲੇ ਸਨ, ਪਰ ਉਨ੍ਹਾਂ ਨੂੰ ਲੁਧਿਆਣਾ ਬਾਈਪਾਸ ਉਤੇ ਉਤਾਰ ਕੇ ਬੱਸ ਭਜਾ ਕੇ ਲੈ ਗਏ। ਸਵਾਰੀਆਂ ਨੇ ਦੱਸਿਆ ਕਿ ਬੱਸ ਉਪਰ ਨਾ ਕੋਈ ਕੰਪਨੀ ਦਾ ਨਾਂਅ ਲਿਖਿਆ ਸੀ ਤੇ ਨਾ ਹੀ ਪੂਰਾ ਰਜਿਸਟਰਡ ਨੰਬਰ, ਸਿਰਫ ਏ ਸੀ ਵੀਡੀਓ ਕੋਚ ਲਿਖਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਨੇ ਕਿਹਾ: ਕਾਲ ਰਿਕਾਰਡ ਜਾਰੀ ਕਰਨ ਕਰ ਕੇ ਖੱਟਰ ਦਾ ਪਾਖੰਡ ਜ਼ਾਹਰ ਹੋ ਗਿਐ
ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ
ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ
ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ` ਦਾ ਐਵਾਰਡ
ਦਿੱਲੀ ਧਰਨੇ ਨੂੰ ਜਾਂਦੇ ਮਾਨਸਾ ਜ਼ਿਲੇ ਦੇ ਕਿਸਾਨ ਦੀ ਹਾਦਸੇ ਵਿੱਚ ਮੌਤ
ਵਾਲੀਬਾਲ ਦੀ ਸਾਬਕਾ ਨੈਸ਼ਨਲ ਕਪਤਾਨ ਮਨਪ੍ਰੀਤ ਵੱਲੋਂ ਖ਼ੁਦਕੁਸ਼ੀ
ਲੁੱਟ ਦੀ ਵਾਰਦਾਤ ਦੌਰਾਨ ਟੱਕਰ ਨਾਲ ਪਤੀ ਦੀ ਬਾਈਕ ਤੋਂ ਡਿੱਗੀ ਔਰਤ ਦੀ ਮੌਤ
ਬੈਂਕ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਲਈ 1600 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ
ਮਿਊਂਸੀਪਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਫਰਵਰੀ ਵਿਚ ਹੋਣਗੀਆਂ ਚੋਣਾਂ
ਕਿਸਾਨਾਂ 'ਤੇ ਹੋਏ ਤਸ਼ਦੱਦ ਵਿਰੁਧ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ