Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਬ੍ਰਿਟੇਨ ਵਿੱਚਆਪਣੀ ਰੱਖਿਆ ਲਈ ਤਿੰਨ ਕਤਲ ਵਾਲਾ ਪੰਜਾਬੀ ਰਿਹਾਅ

October 20, 2020 01:45 AM

ਲੰਡਨ, 19 ਅਕਤੂਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਵਾਸੀ ਇੱਕ ਪੰਜਾਬੀ ਬਿਲਡਰ, ਜਿਸ ਨੇ ਪੂਰਬੀ ਲੰਡਨ ਦੇ ਇਲਾਕੇ ਵਿੱਚ ਪੈਸਿਆਂ ਦੇ ਲੈਣ-ਦੇਣ ਵਿੱਚ ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਵਿੱਚ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਸੀ, ਨੂੰ ਕਤਲ ਜਾਂ ਨਸਲਕੁਸ਼ੀ ਦੇ ਦੋਸ਼ਾਂ ਦਾ ਸਾਹਮਣ ਨਹੀਂ ਕਰਨਾ ਪਵੇਗਾ। ਅਦਾਲਤ ਨੇ ਇਸ ਘਟਨਾ ਨੂੰ ਸਵੈ-ਰੱਖਿਆ ਲਈ ਜ਼ਰੂਰੀ ਕਾਰਵਾਈ ਮੰਨਦਿਆਂ ਉਸ ਨੂੰ ਰਿਹਾਅ ਕਰ ਦੇ ਹੁਕਮ ਦਿੱਤੇ ਹਨ।
ਮੈਟਰੋਪੋਲੀਟਨ ਪੁਲਸ ਵੱਲੋਂ 29 ਸਾਲਾ ਗੁਰਜੀਤ ਸਿੰਘ ਨੂੰ ਇਸ ਸਾਲ ਜਨਵਰੀ ਵਿੱਚ ਨਰਿੰਦਰ ਸਿੰਘ ਲੁਭਾਇਆ (29), ਹਰਿੰਦਰ ਕੁਮਾਰ (30) ਅਤੇ ਮਲਕੀਤ ਸਿੰਘ ਢਿੱਲੋਂ ਉਰਫ਼ ਬਲਜਿੰਦਰ ਸਿੰਘ (37) ਦੀਆਂ ਹੱਤਿਆਵਾਂ ਲਈ ਗ਼੍ਰਿਫ਼ਤਾਰ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਘਟਨਾ ਦੀਆ ਸੀ ਸੀ ਟੀ ਵੀ ਤਸਵੀਰਾਂ ਤੋਂ ਸਾਫ਼ ਹੋਇਆ ਕਿ ਮਰਨ ਵਾਲੇ ਵਿਅਕਤੀਆਂ ਨੇ ਪਹਿਲਾਂ ਗੁਰਜੀਤ ਸਿੰਘ ਉੱਤੇ ਹਮਲਾ ਕੀਤਾ ਤੇ ਫਿਰ ਉਸ ਨੇ ਆਪਣੇ ਬਚਾਅ ਦੌਰਾਨ ਚਾਕੂ ਨਾਲ ਉਕਤ ਵਿਅਕਤੀਆਂ ਨੂੰ ਮਾਰ ਦਿੱਤਾ ਸੀ, ਜਦੋਂ ਕਿ ਉਹ ਖ਼ੁਦ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ।

Have something to say? Post your comment