Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਆਨਲਾਈਨ ਕਲਾਸ ਵਿੱਚ ਬੱਚੀ ਦੀ ਦਾਦੀ ਨੂੰ ਦੌਰਾ ਪਿਆ, ਟੀਚਰ ਨੇ ਜਾਨ ਬਚਾਈ

October 20, 2020 01:42 AM

ਮਿਸ਼ੀਗਨ (ਅਮਰੀਕਾ), 19 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਪਹਿਲੀ ਕਲਾਸ ਦੀ ਇੱਕ ਟੀਚਰ ਦੀ ਸੂਝ-ਬੂਝ ਦੀ ਤਾਰੀਫ ਹੋ ਰਹੀ ਹੈ। ਜੂਲੀਆ ਕੂਚ ਨਾਂਅ ਦੀ ਇਸ ਟੀਚਰ ਨੇ ਆਨਲਾਈਨ ਕਲਾਸ ਦੌਰਾਨ ਫੋਨ ਉੱਤੇ ਇੱਕ ਵਿਦਿਆਰਥਣ ਦੀ ਦਾਦੀ ਨਾਲ ਗੱਲ ਕਰਦੇ ਹੋਏ ਭਾਂਪ ਲਿਆ ਕਿ ਉਨ੍ਹਾਂ ਨੂੰ ਦੌਰਾ ਪਿਆ ਹੈ। ਉਨ੍ਹਾਂ ਨੇ ਪ੍ਰਿੰਸੀਪਲ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਦੀ ਵਿਵਸਥਾ ਕਰਵਾ ਕੇ ਵਿਦਿਆਰਥਣ ਦੇ ਘਰ ਪਹੁੰਚੀ। ਦਾਦੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਵੇਲੇ ਸਿਰ ਮਿਲੇ ਇਲਾਜ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਇਹ ਘਟਨਾ 22 ਸਤੰਬਰ ਨੂੰ ਹੋਈ ਹੈ। ਜੂਲੀਆ ਕੂਚ ਐਜਵੁਡ ਐਲੀਮੈਂਟਰੀ ਸਕੂਲ ਦੀ ਪਹਿਲੀ ਦੀ ਵਰੁਚਅਲ ਕਲਾਸ ਵਿੱਚ ਪੜ੍ਹਾ ਰਹੀ ਸੀ। ਉਹ ਦੱਸਦੀ ਹੈ, ‘ਇਸੇ ਮੌਕੇ ਇੱਕ ਬੱਚੀ ਦੀ ਦਾਦੀ ਸਿੰਥੀਆ ਫਿਲਿਪਸ ਦਾ ਫੋਨ ਆਇਆ। ਉਨ੍ਹਾਂ ਨੂੰ ਬੱਚੀ ਦੇ ਸਕੂਲ ਟੈਬਲੇਟ ਨੂੰ ਚਾਰਜ ਕਰਨ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ। ਸਿੰਥੀਆ ਨਾਲ ਗੱਲ ਕਰਦਿਆਂ ਜੂਲੀਆ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਆਵਾਜ਼ ਅਸਪੱਸ਼ਟ ਹੋ ਰਹੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਹਿਣਾ ਚਾਹ ਰਹੀ ਹੈ। ਜੂਲੀਆ ਨੂੰ ਅਹਿਸਾਸ ਹੋਇਆ ਕਿ ਸਿੰਥੀਆ ਖਤਰੇ ਵਿੱਚ ਹੈ। ਇਸ ਲਈ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਚਾਰਲੀ ਲਵਲੇਡੀ ਨੂੰ ਦੱਸਿਆ। ਇਸ ਪਿੱਛੋਂਉਨ੍ਹਾਂ ਨੇ ਸਟਾਫ ਦੇ ਰਾਹੀਂ ਐਂਬੂਲੈਂਸ ਨੂੰ ਫੋਨ ਕਰਵਾਇਆ।`
ਲਵਲੇਡੀ ਦੇ ਮੁਤਾਬਕ ਜਦ ਮੈਂ ਸਿੰਥੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਆਵਾਜ਼ ਮਿੰਟ-ਦਰ-ਮਿੰਟ ਲੜਖੜਾਈ ਜਾ ਰਹੀ ਸੀ। ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿਣਾ ਚਾਹੰੁਦੀ ਹੈ। ਮੈਨੂੰ ਪਤਾ ਸੀ ਕਿ ਇਸਸਟਰੋਕ ਦੇ ਕੀ ਲੱਛਣ ਹੁੰਦੇ ਹਨ, ਕਿਉਂਕਿ ਮੈਂ ਇਸ ਕਾਰਨ ਆਪਣਾ ਬਾਪ ਗੁਆਇਆ ਸੀ। ਇਸ ਲਈ ਮੈਂ ਉਨ੍ਹਾਂ ਦੀ ਮਦਦ ਕੀਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ