Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਸਿਡਨੀ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਵਾਸਤੇ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ

October 20, 2020 01:34 AM

* ਤਿੰਨ ਮਿਲੀਅਨ ਦੀ ਜ਼ਮੀਨ ਤੀਹ ਮਿਲੀਅਨ ਵਿੱਚ ਖਰੀਦਣ ਦਾ ਦੋਸ਼

ਸਿਡਨੀ, 19 ਅਕਤੂਬਰ (ਪੋਸਟ ਬਿਊਰੋ)- ਆਸਟਰੇਲੀਆ ਦੀ ਹਾਕਮ ਲਿਬਰਲ ਪਾਰਟੀ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਓਥੋਂ ਦੀ ਫੈਡਰਲ ਪੁਲਸ ਨੇ ਨਿਊ ਸਾਊਥ ਵੇਲਜ਼ ਦੇ ਪੱਛਮੀ ਸਿਡਨੀ ਖੇਤਰ ਵਿੱਚ ਨਵੇਂ ਬਣ ਰਹੇ ਕੌਮਾਂਤਰੀ ਹਵਾਈ ਅੱਡੇ ਲਈ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਨੂੰ ਅਪਰਾਧ ਦਾ ਮਾਮਲਾ ਮੰਨਦੀ ਹੈ।
ਵਰਨਣ ਯੋਗ ਹੈ ਕਿ ਕੁਝ ਜ਼ਮੀਨ ਮਾਲਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਜ਼ਮੀਨੇ ਸਸਤੇ ਭਾਅ ਮਿਲਦੀ ਸੀ, ਪਰ ਇੱਕ ਅਰਬਪਤੀ ਕਾਰੋਬਾਰੀ, ਜਿਹੜਾ ਸਿਆਸਤਦਾਨਾਂ ਨੂੰ ਫੰਡ ਦਿੰਦਾ ਹੈ, ਦੀ ਜ਼ਮੀਨ ਮਹਿੰਗੇ ਭਾਅ ਖਰੀਦੀ ਗਈ। ਆਸਟਰੇਲੀਅਨ ਨੈਸ਼ਨਲ ਆਡਿਟ ਦਫਤਰ ਦੀ ਰਿਪੋਰਟ ਮੁਤਾਬਕ ਫੈਡਰਲ ਸਰਕਾਰ ਨੇ ਜ਼ਮੀਨ ਦੇ ਅਸਲ ਮੁੱਲ ਨਾਲੋਂ 10 ਗੁਣਾ ਵੱਧ ਮੁੱਲ `ਤੇ ਜ਼ਮੀਨ ਖਰੀਦੀ ਹੈ। ਜਿਹੜੀ ਜ਼ਮੀਨ ਦੀ ਕੀਮਤ ਤਿੰਨ ਮਿਲੀਅਨ ਡਾਲਰ ਸੀ, ਉਹ ਤੀਹ ਮਿਲੀਅਨ ਡਾਲਰ ਵਿੱਚ ਖਰੀਦੀ ਗਈ ਹੈ। ਸੱਤਾਧਾਰੀ ਲਿਬਰਲ ਪਾਰਟੀ ਦੇ ਰਾਜਸੀ ਵਿਅਕਤੀ ਤੇ ਅਧਿਕਾਰੀ ਇਸ ਜਾਂਚ ਦੇ ਘੇਰੇ ਵਿੱਚ ਹਨ ਅਤੇ ਇਹ ਬਾਅਦ ਵਿੱਚ ਇੱਕ ਵੱਡਾ ਮਾਮਲਾ ਵੀ ਹੋ ਸਕਦਾ ਹੈ।
ਜ਼ਮੀਨ ਤੋਂ ਇਲਾਵਾ ਇੱਕ ਹੋਰ ਵੱਖਰੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਹੋਣ ਵਿਰੁੱਧ ਬਣੇ ਆਜ਼ਾਦ ਕਮਿਸ਼ਨ ਨੇ ਵੀ ਨਿਊ ਸਾਊਥ ਵੇਲਜ਼ ਰਾਜ ਦੀ ਪ੍ਰੀਮੀਅਰ ਗਲਾਡਿਸ ਬੇਰੇਜਿਕਿਲਿਅਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪ੍ਰੀਮੀਅਰ ਅਤੇ ਲਿਬਰਲ ਪਾਰਟੀ ਦੇ ਸਾਬਕਾ ਪਾਰਲੀਮੈਂਟ ਮੈਂਬਰ ਡੈਰਲ ਵਿਚਾਲੇ ਨੇੜਲੇ ਸੰਬੰਧਾਂ ਵਿੱਚ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਦੀ ਵੀ ਪੁਣਛਾਣ ਹੋ ਰਹੀ ਹੈ। ਡੈਰਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
ਵਿਰੋਧੀ ਧਿਰ ਲੇਬਰ ਪਾਰਟੀ ਦੇ ਬੁਨਿਆਦੀ ਢਾਂਚੇ ਬਾਰੇ ਸ਼ੈਡੋ ਮੰਤਰੀ ਕੈਥਰੀਨ ਕਿੰਗ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ `ਤੇ ਜ਼ੋਰ ਦਿੱਤਾ ਹੈ।

Have something to say? Post your comment