Welcome to Canadian Punjabi Post
Follow us on

01

December 2020
ਕੈਨੇਡਾ

ਸਰ੍ਹੀ ਦੇ ਇੱਕ ਘਰ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜ ਵਿਅਕਤੀ ਹੋਏ ਬੇਹੋਸ਼

October 19, 2020 01:21 PM

ਵੈਨਕੂਵਰ, 19 ਅਕਤੂਬਰ (ਪੋਸਟ ਬਿਊਰੋ) : ਸਰ੍ਹੀ ਦੇ ਇੱਕ ਘਰ ਵਿੱਚ ਵੀਕੈਂਡ ਉੱਤੇ ਜ਼ਹਿਰੀਲੀਆਂ ਦਵਾਈਆ ਦੀ ਓਵਰਡੋਜ਼ ਨਾਲ ਬੇਸੁੱਧ ਹੋਏ ਪੰਜ ਵਿਅਕਤੀਆਂ ਨੂੰ ਪੈਰਾਮੈਡਿਕਸ ਵੱਲੋਂ ਹੋਸ਼ ਵਿੱਚ ਲਿਆਂਦਾ ਗਿਆ|
ਸਰ੍ਹੀ ਆਰਸੀਐਮਪੀ ਦਾ ਕਹਿਣਾ ਹੈ ਕਿ ਵੀਕੈਂਡ ਉੱਤੇ ਰਾਤੀਂ 2:00 ਵਜੇ ਉਨ੍ਹਾਂ ਨੂੰ ਇੱਕ ਘਰ ਵਿੱਚ ਗੈਸ ਲੀਕ ਹੋਣ ਦੀ ਖਬਰ ਮਿਲੀ| ਮੌਕੇ ਉੱਤੇ ਪਹੁੰਚਣ ਉੱਤੇ ਉਨ੍ਹਾਂ ਨੇ ਪਾਇਆ ਕਿ ਉੱਥੇ ਕੋਈ ਗੈਸ ਲੀਕ ਨਹੀਂ ਸੀ ਹੋਈ| ਪਰ ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜ ਵਿਅਕਤੀ ਬੇਹੋਸ਼ ਜ਼ਰੂਰ ਹੋਏ ਪਏ ਸਨ| ਪੁਲਿਸ ਨੇ ਦੱਸਿਆ ਕਿ ਸਰ੍ਹੀ ਫਾਇਰ ਡਿਪਾਰਟਮੈਂਟ, ਬੀਸੀ ਐਂਬੂਲੈਂਸ ਤੇ ਸਰ੍ਹੀ ਆਰਸੀਐਮਪੀ ਦੀ ਬਦੌਲਤ ਸਾਰੇ ਵਿਅਕਤੀਆਂ ਨੂੰ ਸਮਾਂ ਰਹਿੰਦਿਆਂ ਹੋਸ਼ ਵਿੱਚ ਲਿਆਂਦਾ ਗਿਆ| ਇਸ ਤੋਂ ਬਾਅਦ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਲੋਕਲ ਹਸਪਤਾਲ ਭੇਜ ਦਿੱਤਾ ਗਿਆ|
ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇੱਕ ਇੱਕ ਕਰਕੇ ਸਾਰੇ ਵਿਅਕਤੀਆਂ ਨੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਤੇ ਹੌਲੀ ਹੌਲੀ ਸਾਰਿਆਂ ਨੂੰ ਓਵਰਡੋਜ਼ ਹੋ ਗਈ| ਇੱਥੇ ਦੱਸਣਾ ਬਣਦਾ ਹੈ ਕਿ ਬੀਸੀ ਵਿੱਚ ਨਸ਼ਿਆਂ ਦੀ ਓਵਰਡੋਜ਼ ਦਾ ਸੰਕਟ ਪਹਿਲਾਂ ਹੀ ਚੱਲ ਰਿਹਾ ਹੈ| ਮਹਾਂਮਾਰੀ ਕਾਰਨ ਇੱਥੇ ਆਮ ਤੌਰ ਉੱਤੇ ਮਿਲਣ ਵਾਲੀ ਨਸ਼ਿਆਂ ਦੀ ਸਪਲਾਈ ਕੌਮਾਂਤਰੀ ਬਾਰਡਰ ਬੰਦ ਹੋਣ ਕਾਰਨ ਹੋਰ ਤੇਜ਼ ਹੋ ਗਈ ਹੈ|
ਆਰਸੀਐਮਪੀ ਨੇ ਦੱਸਿਆ ਕਿ ਜਦੋਂ ਇਹ ਸਾਰੇ ਲੋਕ ਬੇਹੋਸ਼ ਪਾਏ ਗਏ ਤਾਂ ਉਨ੍ਹਾਂ ਕੋਲੋਂ ਜਾਂ ਨੇੜਿਓਂ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਮਿਲਿਆ| ਇਸ ਲਈ ਉਹ ਇਹ ਨਹੀਂ ਦੱਸ ਪਾਏ ਕਿ ਕਿਸ ਨਸੇæ ਦੀ ਓਵਰਡੋਜ਼ ਕਾਰਨ ਇਹ ਸਾਰੇ ਬੇਹੋਸ਼ ਹੋਏ ਸਨ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਘਾਟਾ 381æ6 ਬਿਲੀਅਨ ਡਾਲਰ ਤੋਂ ਟੱਪਣ ਦਾ ਖਦਸ਼ਾ
ਕਿਸਾਨਾਂ ਨਾਲ ਧੱਕੇਸ਼ਾਹੀ ਬੰਦ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਪਹਿਲ ਕਰੇ ਕੇਂਦਰ ਸਰਕਾਰ : ਓ ਐਸ ਜੀ ਸੀ
ਥੌਰਨਕਲਿੱਫ ਪਾਰਕ ਪਬਲਿਕ ਸਕੂਲ ਵਿੱਚ ਕਰੋਨਾਵਾਇਰਸ ਦੇ 19 ਮਾਮਲੇ ਆਏ ਪਾਜ਼ੀਟਿਵ
ਵਾਅਨ ਦੀ ਫੈਕਟਰੀ ਵਿੱਚ ਕੋਵਿਡ-19 ਆਊਟਬ੍ਰੇਕ, ਕੋਵਿਡ-19 ਦੇ 62 ਮਾਮਲੇ ਮਿਲੇ
ਫੈਡਰਲ ਸਰਕਾਰ ਨੇ ਟਰੈਵਲ ਸਬੰਧੀ ਨਿਯਮਾਂ ਵਿੱਚ ਸਖ਼ਤੀ ਲਿਆਉਣ ਦਾ ਕੀਤਾ ਐਲਾਨ
ਵੈਕਸੀਨ ਲਈ ਚੀਨ ਉੱਤੇ ਟੇਕ ਰੱਖਣ ਦੀ ਥਾਂ ਟਰੂਡੋ ਨੂੰ ਹੋਰ ਬਦਲਾਂ ਉੱਤੇ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ : ਓਟੂਲ
ਓਸ਼ਵਾ ਵਿੱਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਵੀ ਕੋਵਿਡ-19 ਵੈਕਸੀਨ ਨੂੰ ਦਿੱਤੀ ਜਾਵੇਗੀ ਮਨਜ਼ੂਰੀ : ਚੀਫ ਹੈਲਥ ਐਡਵਾਈਜ਼ਰ
ਓਨਟਾਰੀਓ ਵਿੱਚ ਡੇਅਲਾਈਟ ਸੇਵਿੰਗ ਟਾਈਮ ਖ਼ਤਮ ਕਰਨ ਲਈ ਬਿੱਲ ਪਾਸ
ਦੋ ਖਿਡਾਰੀਆਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਹਾਕੀ ਕੈਨੇਡਾ ਨੇ ਵਰਲਡ ਜੂਨੀਅਰ ਸਿਲੈਕਸ਼ਨ ਕੈਂਪ ਕੀਤਾ ਮੁਲਤਵੀ