Welcome to Canadian Punjabi Post
Follow us on

30

November 2020
ਪੰਜਾਬ

ਡਰੱਗ ਤਸਕਰੀ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਇੰਸਪੈਕਟਰ ਗ੍ਰਿਫ਼ਤਾਰ

October 19, 2020 07:52 AM

ਬਰਨਾਲਾ, 18 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਕੇਸ ਵਿੱਚ ਦੋਸ਼ੀਆਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਭੇਜੀ ਗਈ ਡੀ ਐੱਸਪੀ ਰਮਨਿੰਦਰ ਸਿੰਘ ਦਿਉਲ ਦੀ ਅਗਵਾਈ ਵਾਲੀ ਟੀਮ ਨੇ ਬਠਿੰਡਾ ਤੋਂਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਬਰਨਾਲਾ ਪੁਲਿਸ ਨੇ ਆਂਗਰਾ ਗੈਂਗ ਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰ ਕੇ ਦਿੱਲੀ ਤੋਂ ਨਸ਼ਾ ਤਸਕਰਾਂ ਦੀ ਸੰਚਾਲਕ ਨਿਊ ਟੈੱਕ ਕੰਪਨੀ ਚਲਾਉਂਦੇ ਪਿਉ-ਪੁੱਤ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਫੜਿਆ ਸੀ ਅਤੇਉਸੇ ਦੀ ਪੁੱਛਗਿੱਛ ਕਰਨ ਲਈ ਨਿਊ ਟੈੱਕ ਕੰਪਨੀ ਦੇ ਪਿਓ ਪੁੱਤ ਨੂੰ ਪੁਲਿਸ ਨੇ ਰਿਮਾਂਡ ਉੱਤੇ ਲੈ ਕੇ ਨਸ਼ਾ ਤਸਕਰੀ ਦੀ ਜਾਂਚ ਦੌਰਾਨਇਸ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਸਪੋਰਟਸ ਕੋਟੇ ਨਾਲ ਪੰਜਾਬ ਪੁਲਿਸ ਵਿੱਚ ਹੋਇਆ ਅਤੇ ਤਰੱਕੀ ਲੈਣ ਦੇ ਬਾਅਦ ਕਈ ਮਹੀਨੇ ਬਠਿੰਡਾ ਵਿਖੇ ਸਪੈਸ਼ਲ ਟਾਸਕ ਫੋਰਸ (ਐਸਟੀਐਫ)ਦੇ ਨਾਲ ਕੁਝ ਸਮਾਂ ਤਾਇਨਾਤ ਰਿਹਾ ਹੈ।ਦੱਸਿਆ ਜਾਂਦਾ ਹੈ ਕਿ ਕਬੱਡੀ ਵਰਲਡ ਕੱਪ ਦੌਰਾਨ ਜਲੰਧਰ ਸਪੋਰਟਸ ਵਿੰਗ ਤੋਂ ਹਾਈਵੇ ਟ੍ਰੈਫਿਕ ਬਠਿੰਡਾ ਵਿੱਚ ਵੀ ਸੁਰਜੀਤ ਸਿੰਘ ਨੇ ਡਿਊਟੀ ਕੀਤੀ ਸੀ। ਫਿਰ ਉਹ ਸਪੈਸ਼ਲ ਸਟਾਫ ਬਠਿੰਡਾ ਵਿਖੇ ਕਰੀਬ ਪੰਜ ਮਹੀਨੇ ਰਿਹਾ, ਜਿੱਥੇ ਉਸ ਦੀ ਡਿਊਟੀ ਐਸਟੀਐਫ ਦੇ ਨਾਲ ਸੀ ਤੇ ਅੱਜਕੱਲ੍ਹ ਉਹ ਏਸੇ ਸ਼ਹਿਰ ਵਿੱਚ ਜੀ ਆਰ ਐੱਫ ਦੇ ਨਾਲ ਡਿਊਟੀਕਰ ਰਿਹਾ ਸੀ।ਦਿੱਲੀ ਦੀ ਨਿਊ ਟੈੱਕ ਕੰਪਨੀ ਤੋਂਤਸਕਰੀ ਮਾਮਲੇ ਵਿੱਚ ਇਸ ਨੇ ਦੋ ਕਿਸ਼ਤਾਂ ਚ ਦਸ-ਦਸ ਲੱਖ ਰੁਪਏ ਲੈ ਕੇ ਕੁੱਲ 20 ਲੱਖ ਰੁਪਏ ਦੀ ਨਸ਼ਾ ਰਿਸ਼ਵਤ ਲਈ ਹੈ।
ਇਸ ਸੰਬੰਧ ਵਿੱਚ ਬਠਿੰਡੇ ਤੋਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਰੱਪਸ਼ਨ ਦੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਸੁਰਜੀਤ ਸਿੰਘ ਦੀਆਂ ਪਹਿਲਾਂ ਵੀ ਪੁਲਿਸ ਦੇ ਅੰਦਰ ਹੀਵੱਖ ਵੱਖ ਵਿਭਾਗਾਂ ਵਿੱਚ ਬਦਲੀਆਂ ਹੁੰਦੀਆਂ ਰਹੀਆਂ ਸਨਅਤੇ ਉਹਮੋਟੀਆਂ ਰਕਮਾਂ ਲੈ ਕੇਗੈਰ ਕਾਨੂੰਨੀ ਧੰਦੇ ਕਰਨ ਵਾਲੇ ਲੋਕਾਂ ਦੀ ਮਦਦਕਰਦਾ ਰਿਹਾ ਹੈ। ਪੁਲਿਸ ਨੇ ਅੱਜ ਜਿੱਥੇ ਉਸ ਨੂੰ ਨਿਊ ਟੈੱਕ ਕੰਪਨੀ ਦੇ ਮਾਲਕਾਂ ਤੋਂ ਵੀਹ ਲੱਖ ਰੁਪਏ ਰਿਸ਼ਵਤ ਮਿਲਣ ਦਾ ਭੇਦ ਖੋਲ੍ਹਿਆ, ਓਥੇ ਉਸ ਵੱਲੋਂ ਇੱਕ ਹੋਰ ਨਸ਼ਾ ਤਸਕਰੀ ਗੈਂਗ ਤੋਂ ਪੰਜ ਲੱਖ ਰੁਪਏ ਦੀ ਪੇਸ਼ਗੀ ਲੈਣ ਪਰਦਾ ਵੀ ਫਾਸ਼ ਹੋਇਆ ਹੈ। ਕਬਾੜੀ ਦਾ ਖਿਡਾਰੀ ਹੋਣ ਤੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਅਹੁਦੇ ਉੱਤੇ ਰਹਿਣ ਕਰਕੇ ਉਹ ਨਸ਼ਾ ਤਸਕਰਾਂ ਦਾ ਮਦਦਗਾਰ ਬਣ ਕੇ ਮੋਟੀ ਕਮਾਈ ਕਰਦਾ ਰਿਹਾ ਹੈ। ਬਰਨਾਲਾ ਪੁਲਿਸ ਨੇ ਉਸ ਵਿਰੁੱਧਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਹੋਰ ਵੀ ਕਈ ਵੱਡੇ ਪੁਲਿਸ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਸੱ਼ਕ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਨੇ ਕਿਹਾ: ਕਾਲ ਰਿਕਾਰਡ ਜਾਰੀ ਕਰਨ ਕਰ ਕੇ ਖੱਟਰ ਦਾ ਪਾਖੰਡ ਜ਼ਾਹਰ ਹੋ ਗਿਐ
ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ
ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ
ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ` ਦਾ ਐਵਾਰਡ
ਦਿੱਲੀ ਧਰਨੇ ਨੂੰ ਜਾਂਦੇ ਮਾਨਸਾ ਜ਼ਿਲੇ ਦੇ ਕਿਸਾਨ ਦੀ ਹਾਦਸੇ ਵਿੱਚ ਮੌਤ
ਵਾਲੀਬਾਲ ਦੀ ਸਾਬਕਾ ਨੈਸ਼ਨਲ ਕਪਤਾਨ ਮਨਪ੍ਰੀਤ ਵੱਲੋਂ ਖ਼ੁਦਕੁਸ਼ੀ
ਲੁੱਟ ਦੀ ਵਾਰਦਾਤ ਦੌਰਾਨ ਟੱਕਰ ਨਾਲ ਪਤੀ ਦੀ ਬਾਈਕ ਤੋਂ ਡਿੱਗੀ ਔਰਤ ਦੀ ਮੌਤ
ਬੈਂਕ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਲਈ 1600 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ
ਮਿਊਂਸੀਪਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਫਰਵਰੀ ਵਿਚ ਹੋਣਗੀਆਂ ਚੋਣਾਂ
ਕਿਸਾਨਾਂ 'ਤੇ ਹੋਏ ਤਸ਼ਦੱਦ ਵਿਰੁਧ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ