Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
 
ਪੰਜਾਬ

ਫਾਇਨਾਂਸ ਕੰਪਨੀ ਤੋਂ 15 ਕਰੋੜ ਦਾ ਸੋਨਾ, ਨਕਦੀ ਲੁੱਟ ਕੇ ਭੱਜਦੇ ਤਿੰਨਲੁਟੇਰੇ ਕਾਬੂ

October 18, 2020 12:36 AM

* ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਵਿੱਚ ਪੰਜ ਜਣੇ ਜ਼ਖ਼ਮੀ

ਲੁਧਿਆਣਾ, 17 ਅਕਤੂਬਰ (ਪੋਸਟ ਬਿਊਰੋ)- ਇਸ ਮਹਾਨਗਰ ਦੀ ਦੁੱਗਰੀ ਰੋਡ 'ਤੇ ਮੁਥੂਟ ਫਾਇਨਾਂਸ ਕੰਪਨੀ ਵਿੱਚੋਂ 15 ਕਰੋੜ ਰੁਪਏ ਮੁੱਲ ਦਾ ਸੋਨਾ ਅਤੇ ਨਕਦੀ ਲੁੱਟ ਕੇ ਭੱਜਣ ਲੱਗੇ ਛੇ ਲੁਟੇਰਿਆਂ ਵਿੱਚੋਂ ਤਿੰਨਾਂ ਨੂੰ ਪੁਲਸ ਨੇ ਲੋਕਾਂ ਦੀ ਮਦਦ ਨਾਲ ਫੜ ਲਿਆਿ ਹੈ। ਇਸ ਦੌਰਾਨ ਲੁਟੇਰਿਆਂ ਵੱਲੋਂਅੰਨ੍ਹੇਵਾਹਚਲਾਈਆਂ ਗਈਆਂ ਗੋਲੀਆਂ ਵਿੱਚ ਕੰਪਨੀ ਦੇ ਚਾਰ ਮੁਲਾਜ਼ਮਾਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਹਨ। 
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਸਵੇਰੇ ਨੌਂ ਵਜੇ ਦੇ ਕਰੀਬ ਓਦੋਂ ਵਾਪਰੀ ਜਦੋਂ ਦੁੱਗਰੀ ਸੜਕ 'ਤੇ ਮੁਥੂਟ ਫਾਈਨੈਂਸ ਕੰਪਨੀ ਵਿੱਚ ਪੰਜ ਹਥਿਆਰਬੰਦ ਲੁਟੇਰੇ ਆਏ ਅਤੇ ਇੱਕ ਜਣਾ ਬਾਹਰ ਦਫ਼ਤਰ ਦੇ ਹੇਠਾਂ ਖੜਾ ਰਿਹਾ। ਫਾਇਨਾਂਸ ਕੰਪਨੀ ਦਾ ਦਫ਼ਤਰ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਹੈ। ਲੁਟੇਰੇ ਕੰਪਨੀ ਦੇ ਦਫ਼ਤਰ ਵਿੱਚ ਵੜਨ ਵੇਲੇਓਥੋਂ ਦਾ ਸੁਰੱਖਿਆ ਗਾਰਡ ਗੁਰਮੀਤ, ਸਫ਼ਾਈ ਕਰਮਚਾਰੀ ਰਾਜਨ ਤੇ ਇੱਕ ਮਹਿਲਾ ਸਟਾਫ਼ ਮੈਂਬਰ ਮੌਜੂਦ ਸੀ। ਲੁਟੇਰਿਆਂ ਨੇ ਇਨ੍ਹਾਂ ਤਿੰਨਾਂ ਨੂੰ ਬੰਦੀ ਬਣਾ ਲਿਆ। ਏਨੀ ਦੇਰ ਨੂੰ ਮੈਨੇਜਰ ਸਤਜੋਤ ਸਿੰਘ ਵੀ ਆ ਗਿਆ ਅਤੇ ਲੁਟੇਰਿਆਂ ਨੇ ਮੈਨੇਜਰ ਨੂੰ ਵੀ ਬੰਦੀ ਬਣਾ ਲਿਆ ਤੇ ਉਸ ਨੂੰ ਤਿਜੌਰੀ ਤੱਕ ਲੈ ਗਏ। ਲੁਟੇਰਿਆਂ ਨੇ ਆਪਣੇ ਪਿਸਤੌਲ ਕੱਢ ਕੇ ਮੁਲਾਜ਼ਮਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀ ਦੇ ਕੇ ਡਰਾਇਆ ਅਤੇ ਤਿਜੌਰੀ ਵਿੱਚ ਪਏ 15 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਵੱਡੇ ਥੈਲਿਆਂ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਲੁਟੇਰੇ ਇਹ ਥੈਲੇ, ਟੇਪਾਂ ਦੇ ਰੋਲ ਅਤੇ ਹੋਰ ਸਾਮਾਨ ਨਾਲ ਲੈ ਕੇ ਆਏ ਸਨ। ਇਸ ਦੌਰਾਨ ਸਮਾਂ ਵੱਧ ਹੋਣ ਕਾਰਨ ਜਦੋਂਕੰਪਨੀ ਦੇ ਦਿੱਲੀ ਮੁੱਖ ਦਫ਼ਤਰ ਵਿੱਚ ਹਾਜ਼ਰੀ ਰਿਪੋਰਟ ਨਾ ਪਹੁੰਚੀ ਤਾਂ ਉਥੋਂ ਕੰਪਨੀ ਦੇ ਅਫ਼ਸਰਾਂ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਦਫ਼ਤਰ ਨੂੰ ਚੈੱਕ ਕੀਤਾ ਤਾਂ ਲੁਟੇਰਿਆਂ ਨੂੰ ਥੈਲਿਆਂ ਵਿੱਚ ਸੋਨਾ ਭਰਦੇ ਦੇਖ ਕੇ ਕੰਪਨੀ ਦੇ ਲੁਧਿਆਣਾ ਵਿਚਲੇ ਦੂਜੇ ਦਫ਼ਤਰ ਵਿਚਲੇ ਪ੍ਰਬੰਧਕੀ ਮੈਨੇਜਰ ਅਮਨਦੀਪ ਸਿੰਘ ਨੂੰ ਦੱਸਿਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਛੇਤੀ ਹੀ ਪੁਲਸ ਵਾਲੇ ਆਣ ਪਹੁੰਚੇ। 
ਇਸ ਦੌਰਾਨ ਕੰਪਨੀ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਪਹੁੰਚ ਗਏ।ਜਦੋਂ ਇਹ ਲੁਟੇਰੇ ਕੰਪਨੀ ਦੀਆਂ ਪੌੜੀਆਂ ਉਤਰ ਰਹੇ ਸਨ ਕਿ ਪੁਲਸ ਅਤੇ ਕੰਪਨੀ ਦੇ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਲੋਕਾਂ ਵਿੱਚ ਘਿਰਿਆ ਦੇਖ ਕੇ ਲੁਟੇਰਿਆਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕੰਪਨੀ ਦੇ ਮੈਨੇਜਰ ਮਹਿੰਦਰ ਸਿੰਘ ਅਲੱਗ, ਅਦਿੱਤਿਆ ਸ਼ਰਮਾ, ਸੁਰਿੰਦਰ ਕੁਮਾਰ, ਉਮੇਸ਼ ਕੁਮਾਰ ਅਤੇ ਇੱਕ ਰਾਹਗੀਰ ਦਲਜੀਤ ਸਿੰਘ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਪੁਚਾਇਆ ਗਿਆ ਹੈ। ਭੱਜੇ ਜਾਂਦੇ ਲੁਟੇਰਿਆਂ ਵਿੱਚੋਂ ਤਿੰਨ ਨੂੰ ਪੁਲਸ ਨੇ ਲੋਕਾਂ ਤੇ ਕੰਪਨੀ ਸਟਾਫ ਦੀ ਮਦਦ ਨਾਲ ਫੜ ਲਿਆ। ਇਸ ਮੌਕੇ ਲੋਕਾਂ ਨੇਇਨ੍ਹਾਂ ਵਿੱਚੋਂ ਇੱਕ ਲੁਟੇਰੇ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। 
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਵਿੱਚ ਰੋਸ਼ਨ ਕੁਮਾਰ ਉਰਫ਼ ਤਾਤੀਆ ਪੁੱਤਰ ਅਨਿਲ ਕੁਮਾਰ ਵਾਸੀ ਬਿਹਾਰ, ਸੌਰਵ ਕੁਮਾਰ ਪੁੱਤਰ ਮਿਥਲੇਸ਼ ਸਿੰਘ ਵਾਸੀ ਬਿਹਾਰ ਅਤੇ ਸੁਰਜੀਤ ਕੁਮਾਰ ਰਾਏ ਪੁੱਤਰ ਸਤੀਸ਼ ਚੰਦਰ ਵਾਸੀ ਸਮਸਤੀਪੁਰ ਬਿਹਾਰ ਸ਼ਾਮਲ ਹਨ। ਸਾਰੇ ਦੋਸ਼ੀ ਬਿਹਾਰ ਤੋਂਇਸ ਫਾਇਨਾਂਸ ਕੰਪਨੀ ਵਿੱਚ ਲੁੱਟ ਦੀ ਵਾਰਦਾਤ ਕਰਨ ਲਈ ਇੱਥੇ ਆਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਇੱਥੇ ਹ ਿਰਹਿ ਰਹੇ ਸਨ।ਇਨ੍ਹਾਂ ਨੇ ਚੰਡੀਗੜ੍ਹ ਵਿਖੇ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ ਤੇ ਸਾਰੇ ਜਣੇ ਚੰਡੀਗੜ੍ਹਤੋਂ ਲੁਧਿਆਣਾ ਰੇਕੀ ਕਰਨ ਲਈ ਆ ਰਹੇ ਸਨ ਅਤੇ ਦੋ ਦਿਨ ਪਹਿਲਾਂ ਤੋਂ ਇਹ ਲਗਾਤਾਰ ਫਾਇਨਾਂਸ ਕੰਪਨੀ ਦੇ ਦਫ਼ਤਰ ਉਤੇ ਨਜ਼ਰ ਰੱਖ ਰਹੇ ਸਨ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੁਟੇਰਿਆਂ ਨੇ 10 ਗੋਲੀਆਂ ਚਲਾਈਆਂ ਸਨ। ਪੁਲਸ ਨੇ ਉਨ੍ਹਾਂਕੋਲੋਂ 3 ਪਿਸਤੌਲ, 5 ਮੈਗਜ਼ੀਨ ਅਤੇ 30 ਕਾਰਤੂਸ, ਤਿੰਨ ਮੋਟਰਸਾਈਕਲ, 4 ਮੋਬਾਈਲ ਬੈਗ, ਕਟਰ, ਹਥੌੜੀਆਂ, ਪਲਾਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਹੋਏ ਤਿੰਨ ਲੁਟੇਰੇ 2 ਲੱਖ ਰੁਪਏ ਦੀ ਨਕਦੀ ਲੈ ਗਏ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ