Welcome to Canadian Punjabi Post
Follow us on

15

June 2021
 
ਕੈਨੇਡਾ

ਟਰੂਡੋ ਨੇ ਅਜ਼ਰਬਾਇਜਾਨ-ਅਰਮੇਨੀਆ ਦੇ ਝਗੜੇ ਦਾ ਸ਼ਾਂਤਮਈ ਹੱਲ ਕੱਢਣ ਦਾ ਦਿੱਤਾ ਸੱਦਾ

October 16, 2020 11:29 PM

ਓਟਵਾ, 16 ਅਕਤੂਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਜ਼ਰਬਾਇਜਾਨ-ਅਰਮੇਨੀਆ ਦੇ ਸੰਘਰਸ਼ ਦਾ ਸਾਰੀਆਂ ਧਿਰਾਂ ਨੂੰ ਸ਼ਾਂਤਮਈ ਹੱਲ ਲੱਭਣ ਦਾ ਸੱਦਾ ਦਿੱਤਾ ਗਿਆ ਹੈ|
ਟਰੂਡੋ ਨੇ ਆਖਿਆ ਕਿ ਨਾਗੌਰਨੋ-ਕਾਰਾਬਾਖ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਵੱਲੋਂ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸੀਨਿਆਨ ਨਾਲ ਸ਼ੁੱਕਰਵਾਰ ਸਵੇਰੇ ਗੱਲ ਕੀਤੀ ਗਈ| ਟਰੂਡੋ ਨੇ ਆਖਿਆ ਕਿ ਉਨ੍ਹਾਂ ਪਾਸੀਨਿਆਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਹਿੰਸਾ ਨੂੰ ਖਤਮ ਕਰਨ ਲਈ ਆਪਣੇ ਸਾਰੇ ਭਾਈਵਾਲਾਂ ਨਾਲ ਰਲ ਕੇ ਕੰਮ ਕਰੇਗਾ|
ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਟਰੂਡੋ ਨੇ ਚੱਲ ਰਹੀ ਜੰਗ ਤੇ ਕੀਮਤੀ ਜਾਨਾਂ ਦੇ ਹੋ ਰਹੇ ਘਾਣ ਨਾਲ ਪੂਰੇ ਰੀਜਨ ਵਿੱਚ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਹੈ| ਟਰੂਡੋ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਰੈਸੈਪ ਤੱਈਅਪ ਐਰਡੌਗਨ ਨਾਲ ਵੀ ਗੱਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ|
ਕੈਨੇਡਾ ਪਹਿਲਾਂ ਹੀ ਤੁਰਕੀ ਨੂੰ ਮਿਲਟਰੀ ਐਕਸਪੋਰਟ ਉੱਤੇ ਰੋਕ ਲਾ ਚੁੱਕਿਆ ਹੈ| ਇਸ ਤੋਂ ਇਲਾਵਾ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਤੁਰਕੀ, ਕੈਨੇਡੀਅਨ ਤਕਨਾਲੋਜੀ ਦੀ ਵਰਤੋਂ ਚੱਲ ਰਹੇ ਮਿਲਟਰੀ ਐਕਸ਼ਨ ਵਿੱਚ ਕਰ ਰਹੇ ਹਨ| ਦੂਜੇ ਪਾਸੇ ਕੈਨੇਡਾ ਵਿੱਚ ਰਹਿਣ ਵਾਲੇ ਅਰਮੇਨੀਅਨਜ਼ ਵੱਲੋਂ  ਕੈਨੇਡਾ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰਕੀ ਦੀਆਂ ਗਤੀਵਿਧੀਆਂ ਦੀ ਨਿਖੇਧੀ ਕਰਨ ਦੀ ਮੰਗ ਕੀਤੀ ਗਈ ਹੈ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਂਸ ਨਾਲ ਗੌਲਫ ਖੇਡਣ ਕਾਰਨ ਡਿਫੈਂਸ ਵਾਈਸ ਚੀਫ ਰੂਲੋ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਨੂੰ ਫੋਰਟਿਨ ਨੇ ਦਿੱਤੀ ਕਾਨੂੰਨੀ ਚੁਣੌਤੀ
ਵੈਂਸ ਨਾਲ ਗੌਲਫ ਖੇਡਣ ਗਏ ਮਿਲਟਰੀ ਦੇ ਆਲ੍ਹਾ ਅਧਿਕਾਰੀਆਂ ਨੇ ਨਾਸਮਝੀ ਦਾ ਦਿੱਤਾ ਹੈ ਸਬੂਤ : ਫਰੀਲੈਂਡ
ਹਾਰਪਰ ਯੁੱਗ ਦੀਆਂ ਨੀਤੀਆਂ ਦੇ ਸਬੰਧ ਵਿੱਚ ਟੋਰੀ ਐਮਪੀ ਟਿੰਮ ਉੱਪਲ ਨੇ ਕੈਨੇਡੀਅਨਜ਼ ਤੋਂ ਮੰਗੀ ਮੁਆਫੀ
ਡਿਊਟੀ ਉੱਤੇ ਤਾਇਨਾਤ ਆਰਸੀਐਮਪੀ ਅਧਿਕਾਰੀ ਦੇ ਮਾਰੇ ਜਾਣ ਉੱਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਦੇਵੇਗਾ ਕੈਨੇਡਾ
ਗ੍ਰੀਨ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ ਹੋਈ ਜੈਨਿਕਾ ਐਟਵਿਨ
ਏਅਰ ਕੈਨੇਡਾ ਵਾਪਿਸ ਸੱਦੇਗੀ ਆਪਣੇ 2600 ਵਰਕਰਜ਼
ਗ੍ਰੀਨ ਪਾਰਟੀ ਦੀ ਐਮਪੀ ਜੈਨਿਕਾ ਐਟਵਿਨ ਲਿਬਰਲ ਕਾਕਸ ਵਿੱਚ ਜਾਣ ਦੀ ਕਰ ਰਹੀ ਹੈ ਤਿਆਰੀ ?
ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ