Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਭਾਰਤ

ਨਰਿੰਦਰ ਮੋਦੀ ਦੀ ਜਾਇਦਾਦ ਪਿਛਲੇ ਸਾਲ ਨਾਲੋਂ ਵਧੀ

October 16, 2020 10:50 PM

ਨਵੀਂ ਦਿੱਲੀ, 16 ਅਕਤੂਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਨਵੀਂ ਜਾਣਕਾਰੀ ਦਿੱਤੀ ਹੈ।
ਇਸ ਨਵੀਂ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਦੀ ਕੁਲ ਜਾਇਦਾਦ 30 ਜੂਨ 2020 ਤੱਕ ਵਧ ਕੇ 2.85 ਕਰੋੜ ਹੋ ਗਈ ਹੈ। ਪਿਛਲੇ ਸਾਲ 2019 ਦੇ ਮੁਕਾਬਲੇ ਇਸ ਸਾਲ ਮੋਦੀ ਦੀ ਜਾਇਦਾਦ 36 ਲੱਖ ਰੁਪਏ ਵਧੀ ਹੈ। ਇਸ ਦੇ ਉਲਟ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਾਲਾਨਾ ਆਮਦਨ ਘਟੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਚੱਲ ਜਾਇਦਾਦ ਵਿੱਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 26.26 ਫ਼ੀਸਦੀ ਵਾਧਾਂ ਹੋਇਆ ਹੈ। ਇਹ 1,39,10,260 ਰੁਪਏ ਤੋਂ ਵਧ ਕੇ 1,75,63,618 ਰੁਪਏ ਹੋ ਗਈ ਹੈ। ਮੋਦੀ ਨੇ 12 ਅਕਤੂਬਰ ਨੂੰ ਆਪਣੀ ਜਾਇਦਾਦ ਬਾਰੇ ਦੱਸਿਆ ਕਿ ਉਨ੍ਹਾਂ ਦੀ ਕੁਲ ਜਾਇਦਾਦ 2.85 ਕਰੋੜ ਹੈ। ਪਿਛਲੇ ਸਾਲ ਮੋਦੀ ਦੀ ਜਾਇਦਾਦ 2.49 ਕਰੋੜ ਰੁਪਏ ਸੀ। ਕੋਰੋਨਾ ਕਾਲ ਵਿੱਚ ਵੀ ਮੋਦੀ ਦੀ ਜਾਇਦਾਦ ਬੈਂਕਾਂ ਅਤੇ ਕਈ ਹੋਰ ਸੁਰੱਖਿਅਤ ਸਾਧਨਾਂ ਵਿੱਚ ਨਿਵੇਸ਼ ਨਾਲ ਵਧੀ ਹੈ। ਬੈਂਕਾਂ ਤੋਂਉਨ੍ਹਾਂ ਨੂੰ 3.3 ਲੱਖ ਦੀ ਰਿਟਰਨ ਮਿਲੀ ਹੈ। ਉਥੇ ਹੋਰ ਸੁਰੱਖਿਅਤ ਸਾਧਨਾਂ ਤੋਂ 33 ਲੱਖ ਰੁਪਏ ਦੀ ਰਿਟਰਨ ਮਿਲੀ ਹੈ। ਮੋਦੀ ਦੇ ਨਾਂਅ ਉਪਰ ਨਾ ਤਾਂ ਕੋਈ ਕਰਜ਼ਾ ਹੈ ਅਤੇ ਨਾ ਉਨ੍ਹਾਂ ਦੇ ਨਾਂਅ `ਤੇ ਕੋਈ ਵਾਹਨ ਹੈ। ਉਨ੍ਹਾਂ ਕੋਲ ਚਾਰ ਸੋਨੇ ਦੀਆਂ ਅੰਗੂਠੀਆਂ ਹਨ ਜਿਨ੍ਹਾਂ ਦਾ ਵਜ਼ਨ ਲੱਗਭਗ 45 ਗ੍ਰਾਮ ਹੈ ਅਤੇ ਇਨ੍ਹਾਂ ਦੀ ਕੀਮਤ 1.5 ਲੱਖ ਰੁਪਏ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵਿਧਾਇਕਾ ਇਮਰਤੀ ਦੇਵੀ ਨੂੰ ‘ਆਈਟਮ` ਕਿਹਾ
ਸਿਹਤ ਮੰਤਰੀ ਨੇ ਕਬੂਲਿਆ: ਕੋਰੋਨਾ ਭਾਰਤ ਵਿੱਚ ਇਨਫੈਕਸ਼ਨ ਦੀ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸਟੇਜ ਉਤੇ ਜਾ ਪੁੱਜੈ
ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਦਾ ਡਾਟਾ ਲੀਕ
ਭਾਰਤ ਵਿਚ ਕੋਰੋਨਾ ਦੀ ਇਨਫੈਕਸ਼ਨ ਦਾ ਸਿਖਰ ਲੰਘਿਆ, ਦੂਸਰੀ ਲਹਿਰ ਦਾ ਡਰ ਪਿਆ
ਬੱਸ ਅਤੇ ਜੀਪ ਦੀ ਟੱਕਰ ਵਿੱਚ 9 ਜਣਿਆਂ ਦੀ ਮੌਤ
ਅਨੰਤਨਾਗ ਵਿੱਚ 7 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਮਾਰਿਆ
ਭੁੱਖ-ਮਰੀ ਦੇ ਪੱਖ ਤੋਂ ਭਾਰਤ ਦੀ ਹਾਲਤ ਪਾਕਿ, ਨੇਪਾਲ ਤੇ ਬੰਗਲਾ ਦੇਸ਼ ਤੋਂ ਵੀ ਮਾੜੀ
ਰਾਮ ਮੰਦਰ ਦੇ ਬਾਅਦ ਕ੍ਰਿਸ਼ਨ ਜਨਮ ਭੂਮੀ ਦਾਮੁੱਦਾਵੀ ਅਦਾਲਤ ਪਹੁੰਚਿਆ
ਨਗਰ ਪਾਲਿਕਾ ਦੀ ਚੇਅਰਪਰਸਨ ਦੇ ਸਹੁਰੇ ਨੇ ਉਸ ਦੇ ਦਫ਼ਤਰਜਾ ਕੇ ਖ਼ੁਦਕੁਸ਼ੀ ਕੀਤੀ
ਲੋਕ ਸਭਾ ਦੀਸਾਬਕਾ ਸਪੀਕਰ ਦਾ ਫੇਸਬੁੱਕ ਅਕਊਂਟ ਬਲਾਕ