Welcome to Canadian Punjabi Post
Follow us on

02

July 2025
 
ਪੰਜਾਬ

ਇੰਟਰ ਸਟੇਟ ਆਨਲਾਈਨ ਅਪਰਾਧ : ਨਾ ਪਿੰਨ ਸਾਂਝਾ ਕੀਤਾ, ਨਾ ਏ ਟੀ ਐਮ ਬਦਲਿਆ, ਫਿਰ ਵੀ ਖਾਤੇ ਵਿੱਚੋਂ ਪੈਸੇ ਨਿਕਲ ਗਏ

October 16, 2020 10:41 PM

ਡੇਰਾ ਬੱਸੀ, 16 ਅਕਤੂਬਰ (ਪੋਸਟ ਬਿਊਰੋ)- ਏਥੋਂ ਵੈਲਕਮ ਯੂਨੀਅਨ ਦੇ ਇੱਕ ਡਰਾਈਵਰ ਦੇ ਖ਼ਾਤੇ ਵਿੱਚੋਂ 21 ਹਜ਼ਾਰ 500 ਰੁਪਏ ਨਿਕਲਣ ਦੀ ਖਬਰ ਹੈ, ਜਦ ਕਿ ਉਸ ਨੇ ਕਿਸੇ ਨਾਲ ਕੋਈ ਕੋਡ ਵੀ ਸਾਂਝਾ ਨਹੀਂ ਸੀ ਕੀਤਾ। ਪੀੜਤ ਮਨਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਨੂੜ ਨੇ ਦੱਸਿਆ ਕਿ ਉਸ ਨੇ ਨਾ ਕਿਸੇ ਨਾਲ ਪਿੰਨ ਨੰਬਰ ਸਾਂਝਾ ਕੀਤਾ ਅਤੇ ਨਾ ਏ ਟੀ ਐਮ ਕਾਰਡ ਬਦਲਿਆ, ਏ ਟੀ ਐਮ ਕਾਰਡ ਵਿੱਚੋਂ ਫਿਰ ਵੀ ਖ਼ਾਤੇ ਵਿੱਚੋਂ ਪੈਸੇ ਨਿਕਲ ਗਏ ਹਨ। ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਜਾਂਚ ਚਲ ਰਹੀ ਹੈ।ਮਨਜੀਤ ਸਿੰਘ ਨੇ ਦੱਸਿਆ ਕਿ ਉਹ ਡੇਰਾ ਬੱਸੀ ਵੈਲਕਮ ਯੂਨੀਅਨ ਵਿੱਚ ਡਰਾਈਵਰ ਹੈ। ਬੀਤੀ 13 ਅਕਤੂਬਰ ਸ਼ਾਮ ਕਰੀਬ ਪੌਣੇ ਪੰਜ ਵਜੇ ਬੈਂਕ ਤੋਂ ਦੋ ਮੈਸੇਜ ਆਏ, ਜਿਸ ਵਿੱਚ ਪਹਿਲਾਂ ਇੱਕ ਹਜ਼ਾਰ ਅਤੇ ਫਿਰ 10 ਹਜ਼ਾਰ ਰੁਪਏ ਦੀ ਨਿਕਾਸੀ ਵਿਖਾਈ ਗਈ। ਉਸ ਨੇ ਬੈਂਕ ਜਾ ਕੇ ਆਪਣਾ ਖਾਤੇ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੇ ਬੈਂਕ ਵਿੱਚੋਂ 21,500 ਰੁਪਏ ਕੁਰੂਕਸ਼ੇਤਰ ਦੀ ਏ ਟੀ ਐਮ ਵਿੱਚੋਂ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਬੈਂਕ ਦਾ ਏ ਟੀ ਐਮ ਉਸ ਕੋਲ ਮੌਜੂਦ ਹੈ। ਬੈਂਕ ਅਧਿਕਾਰੀਆਂ ਨੇੇ ਚੈਕ ਕੀਤਾ ਅਤੇ ਉਸ ਕੋਲ ਕਾਰਡ ਵੀ ਅਸਲੀ ਸੀ। ਉਨ੍ਹਾਂ ਇਸ ਦੀ ਸ਼ਿਕਾਇਤ ਬਨੂੜ ਦੇ ਬੈਂਕ ਦੀ ਸਾਖ਼ਾ ਅਤੇ ਬਨੂੜ ਪੁਲਸ ਨੂੰ ਦਰਜ ਕਰਵਾਈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।ਬੈਂਕ ਦੇ ਸਹਾਇਕ ਮੈਨੇਜਰ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲਾ ਏ ਟੀ ਐਮ ਕਲੋਨਿੰਗ ਦਾ ਹੋ ਸਕਦਾ ਹੈ। ਉਨ੍ਹਾਂ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਪੈਸੇ ਕੁਰੂਕਸ਼ੇਤਰ ਗੀਤਾ ਨਿਕੇਤਨ ਨੇੜੇ ਏ ਟੀ ਐਮ ਵਿੱਚੋਂ ਨਿਕਲੇ ਹਨ, ਜਿਸ ਦੀ ਸੀ ਸੀ ਟੀ ਵੀ ਫ਼ੁਟੇਜ਼ ਵੇਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਵਿੱਚ 72 ਘੰਟੇ ਅੰਦਰ ਸ਼ਿਕਾਇਤ ਮਿਲ ਜਾਣ `ਤੇ ਜਾਂਚ ਅਸਾਨੀ ਨਾਲ ਹੋ ਜਾਂਦੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ