Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਪੰਜਾਬ

ਧੋਖਾਧੜੀ ਮਾਮਲਾ ਵਿੱਚ ਫੜੇ ਅਕਾਲੀ ਨੇਤਾ ਸ਼ਿਵ ਲਾਲ ਡੋਡਾ ਵੱਲੋਂਝੂਠੀ ਅਰਜ਼ੀ ਪੇਸ਼

October 16, 2020 10:38 PM

ਅਬੋਹਰ, 16 ਅਕਤੂਬਰ (ਪੋਸਟ ਬਿਊਰੋ)- ਅਕਾਲੀ ਨੇਤਾ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਜਿੱਥੇ ਭੀਮ ਹੱਤਿਆਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਉਥੇ ਉਸ ਦੇ ਖਿਲਾਫ ਧੋਖਾਧੜੀ ਦੇ ਕੇਸ ਵੀ ਹਨ। ਅਜਿਹਾ ਇੱਕ ਕੇਸ ਸਿਟੀ ਵੰਨ ਥਾਣੇ ਦੀ ਪੁਲਸ ਨੇ ਨੇਚਰ ਹਾਈਟਸ ਇੰਫਰਾ ਲਿਮਟਿਡ ਦੇ ਮਾਲਕ ਨੀਰਜ ਅਰੋੜਾ ਦੀ ਮਾਂ ਆਸ਼ਾ ਕੁਮਾਰੀ ਦੇ ਬਿਆਨਾਂ `ਤੇ ਕੱਲ੍ਹ ਹੋਰ ਦਰਜ ਕੀਤਾ ਸੀ, ਜਿਸ ਵਿੱਚ ਪੰਜ ਵਾਰ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਣ ਦੇ ਬਾਅਦ ਜੱਜ ਨੇ ਛੇਵੀਂ ਵਾਰ ਸੁਣਵਾਈ ਉੱਤੇ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਨੀਰਜ ਅਰੋੜਾ ਪੱਖ ਦੇ ਸੀਨੀਅਰ ਵਕੀਲ ਸੁਨੀਲ ਡੋਡਾ ਨੇ ਦੱਸਿਆ ਕਿ ਸ਼ਿਵ ਲਾਲ ਡੋਡਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਡੋਡਾ ਨੂੰ ਕੋਰੋਨਾ ਹੋਇਆ ਹੈ, ਇਸ ਲਈ ਉਸ ਨੂੰ ਰਹਿਮ ਦੇ ਆਧਾਰ ਉੱਤੇ ਜ਼ਮਾਨਤ ਦਿੱਤੀ ਜਾਏ, ਪਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੇ ਕੁਮਾਰ ਨੇ ਕੋਰੋਨਾ ਟੈਸਟ ਕਰਵਾਉਣ ਦੇ ਜੇਲ੍ਹਰ ਨੂੰ ਹੁਕਮ ਦਿੱਤੇ ਤਾਂ ਟੈਸਟ ਰਿਪੋਰਟ ਨੈਗੇਟਿਵ ਮਿਲੀ ਅਤੇ ਉਸ ਦੇ ਬਾਅਦ ਡੋਡਾ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਦੋ ਮਹੀਨੇ ਪਹਿਲਾਂ ਆਸ਼ਾ ਕੁਮਾਰੀ ਨੇ ਸ਼ਿਵ ਲਾਲ ਡੋਡਾ ਸਮੇਤ ਹੋਰਨਾਂ ਲੋਕਾਂ ਉੱਤੇ ਕਰੋੜਾਂ ਦੀ ਠੱਗੀ ਦੇ ਦੋਸ਼ ਲਾ ਕੇ ਥਾਣਾ ਸਿਟੀ ਵੰਨ ਵਿੱਚ ਮਾਮਲਾ ਦਰਜ ਕਰਾਇਆ ਸੀ। ਪੁਲਸ ਡੋਡਾ ਨੂੰ ਪ੍ਰੋਟੈਕਸ਼ਨ ਵਾਰੰਟ ਉਤੇ ਲੈ ਕੇ ਆਈ ਤੇ ਰਿਮਾਂਡ ਖਤਮ ਹੋਣ ਉੱਤੇ ਜੇਲ੍ਹ ਭੇਜ ਦਿੱਤਾ ਸੀ। 19 ਸਤੰਬਰ ਨੂੰ ਡੋਡਾ ਨੇ ਜ਼ਮਾਨਤ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਸਿਟੀ ਵੰਨ ਪੁਲਸ ਨੇ ਧਾਰਾ 365, 384, 420, 465, 467, 468, 471 ਅਤੇ 120 ਬੀ ਦੇ ਤਹਿਤ ਕੇਸ ਦਰਜ ਕੀਤਾ ਸੀ। 21 ਸਤੰਬਰ ਤੋਂ 15 ਅਕਤੂਬਰ ਛੇ ਵਾਰ ਸੁਣਵਾਈ ਹੋਈ ਅਤੇ ਕੱਲ੍ਹ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਵਿਜੇ ਕੁਮਾਰ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਰੱਕ ਦੇ ਅਚਾਨਕ ਬਰੇਕ ਮਾਰਨ ਉੱਤੇ ਕਰੇਟਾ ਕਾਰ ਦੇ 3 ਸਵਾਰਾਂ ਦੀ ਮੌਤ
ਰੇਲ ਸਪਲਾਈ ਬੰਦ ਹੋਣ ਕਾਰਨ ਸਾਈਕਲ ਉਦਯੋਗ ਤੰਗ
ਪੰਜਾਬ ਤੋਂਦਿੱਲੀ, ਯੂ ਪੀ, ਬਿਹਾਰ ਨੂੰ ਧੜੱਲੇ ਨਾਲ ਚੱਲ ਰਹੀਆਂ ਨੇ ਗ਼ੈਰ ਕਾਨੂੰਨੀ ਬੱਸਾਂ
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ
ਡਰੱਗ ਤਸਕਰੀ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਇੰਸਪੈਕਟਰ ਗ੍ਰਿਫ਼ਤਾਰ
ਨਵਜੋਤ ਸਿੱਧੂ ਮੱਧ ਪ੍ਰਦੇਸ਼ ਉੱਪ ਚੋਣਾਂ ਦੇ ਪ੍ਰਚਾਰਕਾਂ ਦੀ ਕਾਂਗਰਸੀ ਲਿਸਟ ਵਿੱਚ ਸ਼ਾਮਲ
ਭੱਠਾ ਮੁਲਾਜ਼ਮ ਵੱਲੋਂ ਪਰਵਾਰ ਦੇ 3 ਜੀਆਂ ਸਣੇ ਖੁਦਕੁਸ਼ੀ
ਨੌਜਵਾਨ ਦੇ ਪ੍ਰਦੇਸ ਜਾਣ ਦੇ ਸੁਫਨੇ ਕਾਰਨ 38 ਲੱਖ ਦੀ ਠੱਗੀ
ਸਰਕਾਰ ਦੀ ‘ਰੇਰਾ’ ਉਤੇ ਹਾਈ ਕੋਰਟ ਨੇ ਪਾਣੀ ਫੇਰਿਆ
ਕੈਪਟਨ ਤੇ ਰਾਹੁਲ ਵੱਲੋਂ ‘ਸਮਾਰਟ ਪਿੰਡ` ਮੁਹਿੰਮ ਦੀ ਸ਼ੁਰੂਆਤ