Welcome to Canadian Punjabi Post
Follow us on

15

June 2021
 
ਮਨੋਰੰਜਨ

‘ਅਸ਼ਵਤਥਾਮਾ’ ਵਿੱਚ 100 ਕਿਲੋ ਵਜ਼ਨੀ ਨਜ਼ਰ ਆਉਣਗੇ ਵਿੱਕੀ

October 16, 2020 08:39 AM

ਆਉਣ ਵਾਲੇ ਸਮੇਂ ਵਿੱਚ ਵਿੱਕੀ ਕੌਸ਼ਲ ਕਈ ਅਹਿਮ ਫਿਲਮਾਂ ਵਿੱਚ ਨਜ਼ਰ ਆਉਣਗੇ। ਇਨ੍ਹਾਂ ਵਿੱਚੋਂ ਇੱਕ ਫਿਲਮ ਹੈ ‘ਦ ਇੰਮਾਰਟਲ ਅਸ਼ਵਤਥਾਮਾ’। ਇਸ ਫਿਲਮ ਵਿੱਚ ਵਿੱਕੀ ਮਹਾਭਾਰਤ ਦੇ ਮਹਾਨ ਯੋਧਾ ਅਸ਼ਵਤਥਾਮਾ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਦੀ ਸ਼ੂਟਿੰਗ 2021 ਦੀ ਅਪ੍ਰੈਲ ਵਿੱਚ ਸ਼ੁਰੂ ਹੋਣੀ ਹੈ। ਦੱਸਿਆ ਗਿਆ ਹੈ ਕਿ ਫਿਲਮ ਤਿੰਨ ਪਾਰਟ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਅਸ਼ਵਤਥਾਮਾ ਨੂੰ ਮਾਡਰਨ ਦਿਨਾਂ ਦੇ ਸੁਪਰ ਹੀਰੋ ਦੇ ਤੌਰ 'ਤੇ ਦਿਖਾਇਆ ਜਾਏਗਾ।
ਮਹਾਭਾਰਤ ਵਿੱਚ ਅਸ਼ਵਤਥਾਮਾ ਕੌਰਵਾਂ ਵੱਲੋਂ ਲੜੇ ਸਨ। ਉਹ ਗੁਰੂ ਦਰੋਣਾਚਾਰੀਆ ਦੇ ਬੇਟੇ ਸਨ ਜਿਨ੍ਹਾਂ ਨੂੰ ਅਮਰ ਰਹਿਣ ਦਾ ਵਰਦਾਨ ਪ੍ਰਾਪਤ ਸੀ। ਇਸ ਫਿਲਮ ਲਈ ਵਿਕੀ ਨੂੰ ਆਪਣਾ ਵਜਨ 100 ਕਿਲੋ ਤੋਂ ਵੀ ਵੱਧ ਕਰਨਾ ਪਵੇਗਾ। ਇਸ ਦੇ ਲਈ ਉਹ ਵਰਕਆਊਟ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਹਾਰਸ ਰਾਈਡਿੰਗ ਦੇ ਇਲਾਵਾ ਜੁਜੁਤਸੂ ਅਤੇ ਕਰਵ ਮਾਗਾ ਵਰਗੀ ਮਾਰਸ਼ਲ ਆਰਟਸ ਦੀ ਵੀ ਟਰੇਨਿੰਗ ਲੈਣੀ ਹੋਵੇਗੀ। ਫਿਲਮ ਦੀ ਸ਼ੂਟਿੰਗ ਅਜੇ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ, ਪਰ ਕੋਰੋਨਾ ਸੰਕਟ ਦੇ ਕਾਰਨ ਇਸ ਦੀ ਸ਼ੂਟਿੰਗ ਅਪਰੈਲ 2021 ਨੂੰ ਹੋਵੇਗੀ।

 
Have something to say? Post your comment